ਪੰਜਾਬ

punjab

ETV Bharat / state

ਵੱਡੇ ਘੱਲੂਘਾਰੇ ਦੀ ਇਤਿਹਾਸਕ ਇਮਾਰਤ ਹੋਈ ਅਣਦੇਖੀ ਦਾ ਸ਼ਿਕਾਰ, ਮੁਲਾਜ਼ਮ ਤਨਖ਼ਾਹਾਂ ਤੋਂ ਸੱਖਣੇ - vadda ghallughara

ਸੰਗਰੂਰ ਵਿੱਚ ਬਣੀ ਵੱਡੇ ਘੱਲੂਘਾਰੇ ਨਾਲ ਸਬੰਧਤ ਇਮਾਰਤ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਐਨਾ ਹੀ ਨਹੀਂ ਇੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਗਿਆਰਾਂ ਮਹੀਨਿਆਂ ਤੋਂ ਤਨਖ਼ਾਹ ਵੀ ਨਹੀਂ ਦਿੱਤੀ ਹੈ।

ਵੱਡਾ ਘੱਲੂਘਾਰਾ
ਵੱਡਾ ਘੱਲੂਘਾਰਾ

By

Published : Feb 4, 2020, 3:47 AM IST

ਮਲੇਰਕੋਟਲਾ: ਪਿਛਲੀ ਅਕਾਲੀ ਸਰਕਾਰ ਵੱਲੋਂ ਪੰਜਾਬ ਅੰਦਰ ਸਿੱਖ ਵਿਰਾਸਤੀ ਕਈ ਯਾਦਗਾਰਾਂ ਬਣਾਈਆਂ ਗਈਆਂ ਸਨ ਪਰ ਜਦੋਂ ਸੱਤਾ ਦੇ ਵਿੱਚ ਕਾਂਗਰਸ ਸਰਕਾਰ ਆਈ ਤਾਂ ਅਕਾਲੀ ਦਲ ਬਾਦਲ ਵੱਲੋਂ ਕਾਂਗਰਸ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਸਰਕਾਰ ਵੱਲੋਂ ਇਨ੍ਹਾਂ ਯਾਦਗਾਰਾਂ ਦੀ ਸਾਂਭ ਸੰਭਾਲ ਸਹੀ ਤਰੀਕੇ ਨਾਲ ਨਹੀਂ ਕੀਤੀ ਜਾਂਦੀ। ਆਓ ਹੁਣ ਸੰਗਰੂਰ ਦੇ ਕੁੱਪ ਰਹੀੜਾ ਵਿਖੇ ਬਣੇ ਵੱਡੇ ਘੱਲੂਘਾਰੇ ਦੀ ਇਮਾਰਤ 'ਤੇ ਵੀ ਇੱਕ ਝਾਤ ਮਾਰ ਹੀ ਲਈਏ।

ਇੱਥੇ ਵੱਡਾ ਘੱਲੂਘਾਰਾ ਯਾਦਗਾਰ ਬਣਾਈ ਗਈ ਹੈ ਪਰ ਦੱਸੀਏ ਕਿ ਇਹ ਯਾਦਗਾਰ ਹੁਣ ਖੰਡਰ ਬਣਦੀ ਜਾ ਰਹੀ ਹੈ। ਇੱਥੇ ਜੋ ਮੁਲਾਜ਼ਮ ਰੱਖੇ ਹੋਏ ਨੇ ਉਨ੍ਹਾਂ ਨੂੰ ਵੀ ਪਿਛਲੇ ਗਿਆਰਾਂ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਜਿਸ ਕਰਕੇ ਹੁਣ ਉਨ੍ਹਾਂ ਵੱਲੋਂ ਕੰਮ ਤੋਂ ਹਟ ਕੇ ਹੜਤਾਲ ਤੇ ਧਰਨਾ ਪ੍ਰਦਰਸ਼ਨ ਦੇਣ ਦੀ ਗੱਲ ਕਹੀ ਗਈ ਹੈ

ਵੱਡੇ ਘੱਲੂਘਾਰੇ ਦੀ ਇਤਿਹਾਸਕ ਇਮਾਰਤ ਹੋਈ ਅਣਦੇਖੀ ਦਾ ਸ਼ਿਕਾਰ

ਤਸਵੀਰਾਂ ਚ ਤੁਸੀਂ ਵੇਖ ਹੀ ਲਿਆ ਹੋਵੇਗਾ ਕਿ ਕਿਵੇਂ ਇਸ ਯਾਦਗਾਰ ਦੀ ਟੁੱਟ ਫੁੱਟ ਹੋ ਰਹੀ ਹੈ ਅਤੇ ਜੋ ਪੱਥਰ ਲੱਗਿਆ ਹੈ ਉਹ ਵੀ ਟੁੱਟ ਰਿਹਾ ਹੈ ਇੱਥੋਂ ਤੱਕ ਕਿ ਸਿੱਖ ਭਾਈਚਾਰ ਨਾਲ ਸਬੰਧਤ ਯਾਦਗਾਰੀ ਚਿੰਨਾਂ ਦੀ ਟੁੱਟ ਹੋਈ ਨਜ਼ਰ ਆ ਰਹੀ ਹੈ।

ਇੰਨਾ ਨਹੀਂ ਬਲਕਿ ਜੋ ਲੋਕਾਂ ਦੇ ਲਈ ਇੱਥੇ ਕਮਰਿਆਂ ਦੇ ਵਿੱਚ ਕੁਝ ਯਾਦਗਾਰ ਇਤਿਹਾਸਕ ਚੀਜ਼ਾਂ ਰੱਖੀਆਂ ਸਨ ਉਨ੍ਹਾਂ ਕਮਰਿਆਂ ਨੂੰ ਵੀ ਜਿੰਦਾ ਲੱਗਿਆ ਹੋਇਆ ਹੈ

ਇੱਥੇ ਦੀਆਂ ਸੰਗਤਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਇੱਥੇ ਹੁਣਾ ਦੇਖਣ ਦੇ ਯੋਗ ਕੁਝ ਵੀ ਨਹੀਂ ਹੈ ਇਸ ਕਰਕੇ ਨਿਰਾਸ਼ ਹੋ ਕੇ ਨੂੰ ਵਾਪਸ ਜਾਣਾ ਪੈਂਦਾ ਹੈ। ਸੰਗਤ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਸਥਾਨ ਦੀ ਸਾਂਭ ਸੰਭਾਲ ਕੀਤੀ ਜਾਵੇ ਅਤੇ ਇੱਥੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਤਨਖ਼ਾਹ ਦਿੱਤੀ ਜਾਵੇ।

ABOUT THE AUTHOR

...view details