ਸੰਗਰੂਰ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ। ਇਸ ਦੇ ਚੱਲਦੇ ਕਈ ਪ੍ਰਵਾਸੀ ਕਾਮੇ ਅਤੇ ਮਜ਼ਦੂਰ ਆਪਣੇ ਵੱਖ-ਵੱਖ ਫਸ ਗਏ। ਨੌਕਰੀਆਂ ਨਾ ਹੋਣ ਅਤੇ ਸਰਕਾਰ ਵੱਲੋਂ ਢੁਕਵੇਂ ਪ੍ਰਬੰਧ ਨਾ ਕੀਤੇ ਜਾਣ ਦੀ ਸੂਰਤ ਵਿੱਚ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਘਰਾਂ ਨੂੰ ਜਾਣ ਦਾ ਫੈਸਲਾ ਕਰ ਲਿਆ। ਇਸ ਨੂੰ ਰੋਕਣ ਲਈ ਸੰਗਰੂਰ ਦੇ ਹਲਕਾ ਲਹਿਰਾਗਾਗਾ ਪ੍ਰਸ਼ਾਸਨ ਵੱਲੋਂ ਇੱਕ ਵਿਲੱਖਣ ਉਪਰਾਲਾ ਕੀਤਾ ਗਿਆ। ਯੂਪੀ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਲਹਿਰਾਗਾਗਾ ਪ੍ਰਸ਼ਾਸਨ ਵੱਲੋਂ 1 ਦਿਨ ਲਈ ਕਾਂਸਟੇਬਲ ਬਣਾਇਆ ਅਤੇ ਉਸ ਨੇ ਆਪਣੇ ਪ੍ਰਵਾਸੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪੈਦਲ ਆਪਣੇ ਘਰਾਂ ਨੂੰ ਨਾ ਜਾਣ।
ਇਸ ਮੌਕੇ ਲੜਕੀ ਆਸ਼ੂ ਉਪਾਧਿਆਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਾਰੀਆਂ ਫੈਕਟਰੀਆਂ ਤੇ ਕਾਰਖ਼ਾਨੇ ਖੋਲ੍ਹੇ ਜਾ ਰਹੇ ਹਨ ਜਿਸ ਕਰਕੇ ਉਹ ਆਪਣੇ ਘਰਾਂ ਨੂੰ ਜਾਣ ਦੀ ਥਾਂ ਮੁੜ ਤੋਂ ਆਪਣੇ ਕੰਮਾਂ ਨੂੰ ਲੱਗ ਜਾਣ। ਇਸ ਦੇ ਨਾਲ ਹੀ ਉਸ ਨੇ ਕਿਹਾ ਪੈਦਲ ਜਾਣ ਨਾਲ ਬਹੁਤ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਭ ਤੋਂ ਪਹਿਲਾ ਖਤਰਾ ਤਾਂ ਸੰਕ੍ਰਮਣ ਫੈਲਣ ਦਾ ਹੀ ਹੈ।