ਪੰਜਾਬ

punjab

ETV Bharat / state

ਸੜਕ ਕੰਢੇ ਮਿਲੀਆਂ ਵਰਤੀ ਹੋਈਆਂ ਪੀਪੀਈ ਕਿੱਟਾਂ, ਲੋਕਾਂ 'ਚ ਸਹਿਮ ਦਾ ਮਾਹੌਲ - covid19

ਕੋਰੋਨਾ ਕਾਲ ਵਿਚਾਲੇ ਵੱਖ ਵੱਖ ਥਾਵਾਂ ਤੋਂ ਸਿਹਤ ਮਹਿਕਮੇ ਦੀ ਲਾਪਰਵਾਈ ਸਾਹਮਣੇ ਆ ਰਹੀ ਹੈ। ਤਾਜ਼ਾ ਮਾਮਲਾ ਭਵਾਨੀਗੜ ਦੇ ਪਿੰਡ ਨਦਾਮਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਸੜਕ ਕੰਢੇ ਵਰਤੀ ਹੋਈਆਂ ਪੀਪੀਈ ਕਿੱਟਾਂ ਦੇ ਢੇਰ ਮਿਲੇ ਹਨ।

Used PPE kits found on the roadside, atmosphere of fear among the people
ਸੜਕ ਕੰਢੇ ਮਿਲੀਆਂ ਵਰਤੀ ਹੋਈਆਂ ਪੀਪੀਈ ਕਿੱਟਾਂ, ਲੋਕਾਂ 'ਚ ਸਹਿਮ ਦਾ ਮਾਹੌਲ

By

Published : Aug 27, 2020, 3:00 PM IST

ਸੰਗਰੂਰ: ਭਵਾਨੀਗੜ ਦੇ ਪਿੰਡ ਨਦਾਮਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਵਾਸੀਆਂ ਨੂੰ ਮੁੱਖ ਸੜਕ 'ਤੇ ਵਰਤੀ ਹੋਈਆਂ ਪੀਪੀਈ ਕਿੱਟਾਂ ਦੇ ਢੇਰ ਦਿਖਾਈ ਦਿੱਤੇ। ਕੋਰੋਨਾ ਤੋਂ ਬਚਾਅ ਲਈ ਵਰਤੀਆਂ ਜਾਂਦੀਆਂ ਇਨ੍ਹਾਂ ਪੀਪੀਈ ਕਿੱਟਾਂ ਨੂੰ ਵਰਤਣ ਤੋਂ ਬਾਅਦ ਨਸ਼ਟ ਕਰ ਦਿੱਤਾ ਜਾਂਦਾ ਹੈ।

ਸੜਕ ਕੰਢੇ ਮਿਲੀਆਂ ਵਰਤੀ ਹੋਈਆਂ ਪੀਪੀਈ ਕਿੱਟਾਂ

ਜਦੋਂ ਲੋਕਾਂ ਨੇ ਸੜਕ ਕੰਢੇ ਪੀਪੀਈ ਕਿੱਟਾਂ ਦੇ ਢੇਰ ਦੇਖੇ ਤਾਂ ਇਸ ਦੀ ਸੂਚਨਾ ਸਿਹਤ ਵਿਭਾਗ ਤੇ ਪ੍ਰਸ਼ਾਸਨ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੇ ਪ੍ਰਦੂਸ਼ਣ ਬੋਰਡ ਦੇ ਜੇਈ ਨੇ ਕਿਹਾ ਕਿ ਇਲਾਕੇ ਵਿੱਚ ਇਸ ਤਰ੍ਹਾਂ ਦੇ ਤਿੰਨ ਢੇਰ ਪਾਏ ਗਏ ਹਨ। ਜਿਸ ਦਾ ਲੋਕਾਂ ਦੇ ਸੰਪਰਕ ਵਿੱਚ ਆਉਣ ਕਾਰਨ ਕੋਰੋਨਾ ਹੋਣ ਦਾ ਖਤਰਾ ਹੈ। ਇਸ ਲਈ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ ਇਸ ਢੇਰ ਦੇ ਨੇੜੇ ਨਾ ਖੜੇ ਹੋਣ। ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸਿਹਤ ਵਿਭਾਗ ਦੇ ਅਧਿਕਾਰੀ ਨੇ ਕਿਹਾ ਅਸੀਂ ਇਨ੍ਹਾਂ ਵਰਤੀਆਂ ਗਈਆਂ ਪੀਪੀਈ ਕਿੱਟਾਂ ਨੂੰ ਨਸ਼ਟ ਕਰ ਰਹੇ ਹਾਂ ਤੇ ਸਾਰੇ ਖੇਤਰ ਨੂੰ ਸੈਨੇਟਾਈਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਈ ਸ਼ਰਾਰਤੀ ਅਨਸਰ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਇਹ ਵਰਤੀ ਹੋਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੀਪੀਈ ਕਿੱਟਾਂ ਸੜਕ ਕਿਨਾਰੇ ਸੁੱਟ ਗਿਆ। ਫਿਲਹਾਲ ਇਹ ਪੀਪੀਈ ਕਿੱਟਾਂ ਸੁਟਣ ਵਾਲਿਆਂ ਦੀ ਭਾਲ ਜਾਰੀ ਹੈ।

ABOUT THE AUTHOR

...view details