ਸੰਗਰੂਰ: ਦੇਸ਼ ਨੂੰ ਵਿਕਾਸ ਦੇ ਰਾਹੇ ਪਾਉਣ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਦੇਸ਼ ਨੂੰ ਮੰਦੀ ਦੇ ਨਿਚਲੇ ਪੱਧਰ 'ਤੇ ਲੈ ਗਈ ਹੈ, ਆਲਮ ਇਹ ਹੈ ਕਿ ਲੋਕ ਡਿਗਰੀਆਂ ਹਾਸਲ ਕਰਨ ਦੇ ਬਾਵਜੂਦ ਵੀ ਬੇਰੋਜ਼ਗਾਰ ਹਨ। ਅਜਿਹਾ ਹੀ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਐਮਐਸਸੀ ਦੀ ਡਿਗਰੀ ਲੈ ਚੁੱਕਿਆ ਵਿਦਿਆਰਥੀ ਬਨਵਾਰੀ ਲਾਲ ਗੋਲਗੱਪੇ ਦੀ ਰੇਹੜੀ ਲਾਉਣ ਨੂੰ ਮਜਬੂਰ ਹੈ।
ਦੇਸ਼ ਦਾ ਪੜਿਆ ਲਿਖਿਆ ਨੌਜਵਾਨ ਗੋਲਗੱਪੇ ਦੀ ਰੇਹੜੀ ਲਾਉਣ ਨੂੰ ਮਜਬੂਰ - ਪੜ੍ਹੇ ਲਿਖੇ ਨੌਜਵਾਨ ਰੇਹੜੀ ਲਗਾਉਣ ਨੂੰ ਮਜ਼ਬੂਰ
ਐਮਐਸਸੀ ਦੀ ਡਿਗਰੀ ਹਾਸਲ ਕਰ ਚੁੱਕਿਆ ਨੌਜਵਾਨ ਬਨਵਾਰੀ ਲਾਲ ਨੌਕਰੀ ਨਾ ਮਿਲਣ ਕਾਰਨ ਸੰਗਰੂਰ ਵਿੱਚ ਗੋਲਗੱਪੇ ਦੀ ਰੇਹੜੀ ਲਗਾਉਣ ਨੂੰ ਮਜਬੂਰ ਹੈ।
ਫ਼ੋਟੋ
ਨੌਕਰੀ ਦੀ ਤਾਲਾਸ਼ ਵਿੱਚ ਅਲੀਗੜ ਤੋਂ ਸੰਗਰੂਰ ਆਏ ਬਨਵਾਰੀ ਲਾਲ ਨੂੰ ਸ਼ਹਿਰ ਵਿੱਚ ਗੋਲਗੱਪੇ ਦੇ ਰੇਹੜੀ ਲਗਾਉਣੀ ਪੈ ਰਹੀ ਹੈ। ਬਨਵਾਰੀ ਨਾਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਅਲੀਗੜ੍ਹ ਦੇ ਵਿੱਚ ਅਧਿਆਪਕ ਸੀ ਪਰ ਸਿਰਫ਼ 1500 ਤਨਖਾਹ ਹੋਣ ਦੇ ਚਲਦੇ ਉਸ ਦੇ ਘਰ ਦਾ ਗੁਜ਼ਾਰਾ ਵੀ ਮੁਸ਼ਕਿਲ ਨਾਲ ਹੁੰਦਾ ਸੀ। ਬਨਵਾਰੀ ਲਾਲ ਦਾ ਕਹਿਣਾ ਹੈ ਕਿ ਸਰਕਾਰ ਦੀ ਮਾਰੂ ਨੀਤੀਆਂ ਕਾਰਨ ਅੱਜ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੇਹੜੀਆਂ ਲਗਾਉਣੀ ਪੈ ਰਹਿਆਂ ਹਨ।