ਪੰਜਾਬ

punjab

ETV Bharat / state

Robbery at gun point in Sangrur: ਗੰਨ ਪੁਆਂਇੰਟ 'ਤੇ ਦੁਕਾਨਦਾਰ ਤੋਂ ਨਕਦੀ ਦੀ ਲੁੱਟ,ਦੋ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹੋਏ ਫਰਾਰ, ਲੁਟੇਰਿਆਂ ਦੀ ਭਾਲ ਜਾਰੀ - Robbery in Sangrur

ਸੰਗਰੂਰ ਦੇ ਧੂਰੀ ਰੋਡ ਉੱਤੇ ਸਥਿਤ ਇੱਕ ਕਰਿਆਨੇ ਦੀ ਦੁਕਾਨ ਨੂੰ ਦੋ ਲੁਟੇਰਿਆਂ ਨੇ ਨਿਸ਼ਾਨਾ (Two robbers looted cash from a shopkeeper) ਬਣਾਇਆ। ਲੁਟੇਰਿਆਂ ਨੇ ਗੰਨ ਪੁਆਇੰਟ ਉੱਤੇ ਦੁਕਾਨਦਾਰ ਤੋਂ ਕਰੀਬ 35 ਹਜ਼ਾਰ ਰੁਪਏ ਦੀ ਲੁੱਟ ਕੀਤੀ ਅਤੇ ਫਰਾਰ ਹੋ ਗਏ।

Two robbers looted cash from a shopkeeper at gun point in Sangrur
Robbery at gun point in Sangrur: ਗੰਨ ਪੁਆਂਇੰਟ 'ਤੇ ਦੁਕਾਨਦਾਰ ਤੋਂ ਨਕਦੀ ਦੀ ਲੁੱਟ,ਦੋ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਹੋਏ ਫਰਾਰ, ਲੁਟੇਰਿਆਂ ਦੀ ਭਾਲ ਜਾਰੀ

By ETV Bharat Punjabi Team

Published : Nov 17, 2023, 4:43 PM IST

ਪੀੜਤਾਂ ਨੇ ਦੱਸੀ ਲੁੱਟ ਦੀ ਕਹਾਣੀ

ਸੰਗਰੂਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਪਣੇ ਜ਼ਿਲ੍ਹੇ ਸੰਗਰੂਰ ਵਿੱਚ ਵੀ ਪੂਰੇ ਸੂਬੇ ਦੀ ਤਰ੍ਹਾਂ ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ। ਧੂਰੀ ਵਿੱਚ ਲੁਟੇਰਿਆਂ ਨੇ ਇੱਕ ਵਾਰ ਫਿਰ ਤੋਂ ਸ਼ਰੇਆਮ ਬੇਖੌਫ਼ ਹੋਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੀਡੀਆ ਨਾਲ ਗੱਲ ਕਰਦਿਆਂ ਪੀੜਤ ਦੁਕਾਨਦਾਰ ਅਤੇ ਉਸ ਦੇ ਬੇਟੇ ਨੇ ਦੱਸਿਆ ਕਿ ਸ਼ਾਮ 6.40 ਵਜੇ ਦੁਕਾਨ ਉੱਤੇ ਇੱਕ ਮੋਟਰਸਾਈਕਲ ਉੱਤੇ ਦੋ ਅਣਪਛਾਤੇ ਨੌਜਵਾਨ ਦੁਕਾਨ ਵਿੱਚ ਆਏ। (Robbery at gun point in Sangrur )

ਗੰਨ ਪੁਆਂਇੰਟ ਉੱਤੇ ਲੁੱਟ: ਇਨ੍ਹਾਂ ਵਿੱਚੋਂ ਇੱਕ ਨੇ ਪਹਿਲਾਂ ਦੁਕਾਨ ਦੇ ਅੰਦਰ ਦਾਖਿਲ ਹੋਕੇ ਕੁੱਝ ਸਮਾਨ ਖਰੀਦਿਆ ਅਤੇ ਥੋੜ੍ਹੀ ਦੇਰ ਦੁਕਾਨ ਬਾਹਰ ਬੈਠਣ ਤੋਂ ਬਾਅਦ ਦੋਵੇਂ ਦੁਕਾਨ ਦੇ ਅੰਦਰ ਦਾਖਿਲ ਹੋ ਗਏ। ਦੁਕਾਨ ਵਿੱਚ ਦਾਖਿਲ ਹੋਏ ਲੁਟੇਰਿਆਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ ਤਾਣ ਦਿੱਤਾ ਅਤੇ ਸਾਰੀ ਨਕਦੀ ਦੇਣ ਲਈ ਕਿਹਾ। ਦੁਕਾਨਦਾਰ ਮੁਤਾਬਿਕ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਦੁਕਾਨ ਦੇ ਗੱਲ੍ਹੇ ਵਿੱਚ ਪਈ ਕਰੀਬ 35 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਉਨ੍ਹਾਂ ਇਹ ਵੀ ਕਿਹਾ ਕਿ ਕੁੱਝ ਸਮਾਂ ਪਹਿਲਾਂ ਵੀ ਇਲਾਕੇ ਵਿੱਚ ਇਕੱਠੀਆਂ ਤਿੰਨ ਦੁਕਾਨਾਂ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਸੀ ਪਰ ਇਸ ਦੇ ਬਾਵਜੂਦ ਕੋਈ ਐਕਸ਼ਨ ਨਹੀਂ ਹੋਇਆ ਅਤੇ ਹੁਣ ਵੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਲੁਟੇਰੇ ਅਸਾਨੀ ਨਾਲ ਫਰਾਰ ਹੋਏ ਗਏ। ਪੀੜਤ ਦੁਕਾਨਦਾਰ ਨੇ ਇਨਸਾਫ ਦੀ ਮੰਗ ਕੀਤੀ ਹੈ। (Robbery incident in Dhuri )

ਪੁਲਿਸ ਕਰ ਰਹੀ ਲੁਟੇਰਿਆਂ ਦੀ ਭਾਲ:ਦੂਜੇ ਪਾਸੇ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਜਿੱਥੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ (Robbery in Sangrur ) ਉੱਥੇ ਹੀ ਆਲੇ-ਦੁਆਲੇ ਮੌਜੂਦ ਲੋਕਾਂ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਲੁਟੇਰੇ ਕਿਸ ਪਾਸਿਓਂ ਅਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕਿਸ ਪਾਸੇ ਫਰਾਰ ਹੋਏ। ਪੁਲਿਸ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ ਸਾਰੀ ਨਕਦੀ ਬਰਾਮਦ ਕਰ ਲੈਣਗੇ। ਦੱਸ ਦਈਏ ਇਸ ਤੋਂ ਪਹਲਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਇਤਿਹਾਸਿਕ ਨਗਰ ਛੇਹਰਟਾ ਵਿੱਚ ਵੀ ਚਿੱਟੇ ਦਿਨ ਦੋ ਨਕਾਬਪੋਸ਼ ਲੁਟੇਰੇ ਫਾਈਨੈਂਸ ਕੰਪਨੀ ਵਿੱਚ ਕੰਮ ਕਰਦੇ ਮੁਲਾਜ਼ਮ ਦੇ ਕੋਲੋਂ ਸਾਢੇ ਚਾਰ ਲੱਖ ਰੁਪਏ ਲੁੱਟ ਕੇ ਹੋਏ ਫਰਾਰ ਗਏ,ਲੁੱਟ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਕਰ ਰਹੀਆਂ ਹਨ।

ABOUT THE AUTHOR

...view details