ਪੰਜਾਬ

punjab

ETV Bharat / state

ਜ਼ਮੀਨੀ ਵਿਵਾਦ ਕਾਰਣ ਦੋ ਲੋਕਾਂ ਦੀ ਕੁੱਟਮਾਰ, ਪੀੜਤਾ ਨੇ ਇਨਸਾਫ਼ ਦੀ ਕੀਤੀ ਮੰਗ - ਸੰਗਰੂਰ ਦੀਆਂ ਖ਼ਬਰਾਂ ਪੰਜਾਬੀ ਵਿੱਚ

ਸੰਗਰੂਰ ਵਿੱਚ ਜ਼ਮੀਨੀ ਝਗੜੇ ਨੂੰ ਲੈਕੇ ਦੋ ਵਿਅਕਤੀਆਂ ਦੀ ਕੁੱਟਮਾਰ ਕੀਤੀ ਗਈ ਹੈ। ਪੀੜਤਾਂ ਦਾ ਕਹਿਣਾ ਹੈ ਕਿ ਉਹ ਜ਼ਮੀਨੀ ਝਗੜੇ ਦੀ ਤਰੀਕ ਭੁਗਤਣ ਲਈ ਆਏ ਸਨ ਅਤੇ ਜਦੋਂ ਵਾਪਿਸ ਜਾ ਰਹੇ ਸੀ ਤਾਂ ਦੂਜੀ ਧਿਰ ਨੇ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਕਰਵਾ ਦਿੱਤਾ।

Two people beaten up due to land dispute in Sangrur
ਜ਼ਮੀਨੀ ਵਿਵਾਦ ਕਾਰਣ ਦੋ ਲੋਕਾਂ ਦੀ ਅੱਖਾਂ 'ਚ ਮਿਰਚਾ ਪਾਕੇ ਕੁੱਟਮਾਰ, ਪੀੜਤਾਂ ਨੇ ਇਨਸਾਫ਼ ਦੀ ਕੀਤੀ ਮੰਗ

By

Published : Aug 5, 2023, 1:11 PM IST

ਪੀੜਤਾਂ ਨੇ ਇਨਸਾਫ਼ ਦੀ ਕੀਤੀ ਮੰਗ

ਸੰਗਰੂਰ: ਪੰਜਾਬ ਵਿੱਚ ਲੋਕਾਂ ਦੀ ਸ਼ਰੇਆਮ ਕੁੱਟਮਾਰ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ। ਸੰਗਰੂਰ ਵਿੱਚ ਕੁੱਟਮਾਰ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜ਼ਮੀਨ ਦੇ ਮਾਮਲੇ ਨੂੰ ਲੈਕੇ ਸਿਕੰਦਰ ਸਿੰਘ ਅਤੇ ਅਸ਼ਵਨੀ ਕੁਮਾਰ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਪੀੜਤਾਂ ਮੁਤਾਬਿਕ ਪਹਿਲਾਂ ਤਾਂ ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਪੂਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ।

ਅੱਖਾਂ ਦੇ ਵਿੱਚ ਮਿਰਚਾਂ ਪਾਕੇ ਕੁੱਟਮਾਰ: ਦੋਨੋ ਜ਼ਖ਼ਮੀ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਿਲ ਹਨ। ਉੱਥੇ ਹੀ ਜ਼ਖ਼ਮੀ ਵਿਅਕਤੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸ਼ਵਨੀ ਕੁਮਾਰ ਦਾ ਜ਼ਮੀਨ ਨੂੰ ਲੈਕੇ ਸੁਖਜਿੰਦਰ ਸਿੰਘ ਭੋਲਾ ਦੇ ਨਾਲ ਮਸਲਾ ਸੀ, ਜਿਸ ਤੋਂ ਬਾਅਦ ਅੱਜ ਪੇਸ਼ੀ ਤੋਂ ਵਾਪਸ ਆਉਂਦੇ ਹੋਏ ਉਸ ਨੇ ਕੁੱਝ ਵਿਅਕਤੀਆਂ ਨੂੰ ਬੁਲਾ ਕੇ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾਈਆਂ ਅਤੇ ਉਸ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਉਸ ਨੇ ਦੱਸਿਆ ਕੀ ਅਸ਼ਵਨੀ ਕੁਮਾਰ ਨਾਲ ਜ਼ਮੀਨ ਦੇ ਰੋਲੇ ਨੂੰ ਲੈ ਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ।

ਜ਼ਖ਼ਮੀਆਂ ਨੇ ਇਨਸਾਫ਼ ਦੀ ਮੰਗ ਕੀਤੀ: ਪੁਲਿਸ ਮੁਲਾਜ਼ਮ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਆਨ ਦੇ ਅਧਾਰ ਉੱਤੇ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਡਾਕਟਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੋ ਵਿਅਕਤੀ ਆਏ ਹਨ, ਜਿਨ੍ਹਾਂ ਦੇ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਹਨ ਅਤੇ ਉਨ੍ਹਾਂ ਨੇ ਪੁਲਿਸ ਨੂੰ ਰੁੱਕਾ ਭੇਜ ਦਿੱਤਾ ਹੈ। ਬਾਕੀ ਰਿਪੋਰਟ ਦੇ ਵਿੱਚ ਆਵੇਗਾ ਕੀ ਸੱਟਾਂ ਕਿੰਨੀਆਂ ਡੂੰਘੀਆਂ ਹਨ। ਇਸ ਦੇ ਨਾਲ ਹੀ ਜ਼ਖ਼ਮੀ ਪੀੜਤ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਉਸ ਦੇ ਚਾਚੇ ਉੱਤੇ ਹਮਲਾ ਹੋਇਆ ਹੈ। ਜਿਸ ਤੋਂ ਬਾਅਦ ਉਹ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚੇ ਹਨ। ਪਰਿਵਾਰ ਨੇ ਇਸਾਫ਼ ਦੀ ਮੰਗ ਕੀਤੀ ਹੈ।

ABOUT THE AUTHOR

...view details