ਪੰਜਾਬ

punjab

ETV Bharat / state

ਪਰਾਲੀ ਦੀ ਸਾਂਭ ਸੰਭਾਲ ਦਾ ਅਨੋਖਾ ਬਦਲ, ਪਸ਼ੂਆਂ ਲਈ ਲਾਹੇਵੰਦ ਇਹ ਤਰੀਕਾ - ਪਰਾਲੀ ਦੀ ਤੂੜੀ ਪਸ਼ੂਆਂ ਲਈ ਲਾਹੇਵੰਦ

ਕਿਸਾਨ ਗੁਰਤੇਜ ਸਿੰਘ ਅਤੇ ਪਰਵਿੰਦਰ ਸਿੰਘ ਪਿਛਲੇ 8 ਸਾਲਾਂ ਤੋਂ ਪਰਾਲੀ ਨਾ ਸਾੜ ਕੇ ਉਸ ਪਰਾਲੀ ਦੀ ਸਾਂਭ ਸੰਭਾਲ ਕਰਕੇ ਉਸ ਦੀ ਤੂੜੀ ਬਣਾ ਕੇ ਡੰਗਰਾਂ ਨੂੰ ਖਵਾ ਰਹੇ ਹਨ। ਉਸ ਤੂੜੀ ਨੂੰ ਵੇਚ ਕੇ ਮੁਨਾਫਾ ਵੀ ਕਮਾ ਰਹੇ ਹਨ।

Two farmers of Bhawanigarh not burning straw
Two farmers of Bhawanigarh not burning straw

By

Published : Nov 8, 2022, 4:24 PM IST

ਸੰਗਰੂਰ: ਪੂਰੇ ਪੰਜਾਬ ਵਿੱਚ ਲਗਾਤਾਰ ਪਰਾਲ਼ੀ ਸਾੜਨ ਦੇ ਮਾਮਲੇ ਵਿੱਚ ਇਜ਼ਾਫ਼ਾ ਹੋ ਰਿਹਾ ਹੈ। ਉੱਥੇ ਹੀ ਭਵਾਨੀਗੜ੍ਹ ਦੇ ਬਾਲਦ ਖੁਰਦ ਦੇ ਦੋ ਕਿਸਾਨਾਂ ਨੇ ਪਿਛਲੇ 8 ਸਾਲਾਂ ਤੋਂ ਪਰਾਲੀ ਨਾ ਸਾੜ ਕੇ ਇਕ ਮਿਸਾਲ ਕਾਇਮ ਕੀਤੀ ਹੈ। ਕਿਸਾਨ ਗੁਰਤੇਜ ਸਿੰਘ ਅਤੇ ਪਰਵਿੰਦਰ ਸਿੰਘ ਪਿਛਲੇ 8 ਸਾਲਾਂ ਤੋਂ ਪਰਾਲੀ ਨਾ ਸਾੜ ਕੇ ਉਸ ਪਰਾਲੀ ਦੀ ਸਾਂਭ ਸੰਭਾਲ ਕਰਕੇ ਉਸ ਦੀ ਤੂੜੀ ਬਣਾ ਕੇ ਡੰਗਰਾਂ ਨੂੰ ਖਵਾ ਰਹੇ ਹਨ। ਉਸ ਤੂੜੀ ਨੂੰ ਵੇਚ ਕੇ ਮੁਨਾਫਾ ਵੀ ਕਮਾ ਰਹੇ ਹਨ।

Two farmers of Bhawanigarh not burning straw

ਇਨ੍ਹਾਂ 2 ਵਾਤਾਵਰਨ ਪ੍ਰੇਮੀ ਕਿਸਾਨਾਂ ਨੇ ਕਿਹਾ ਕਿ ਬੇਸ਼ੱਕ ਇਸ ਪਰਾਲੀ ਦੀ ਸਾਂਭ ਸੰਭਾਲ ਦੀ ਪ੍ਰਕਿਰਿਆ 'ਚ ਮੁਨਾਫਾ ਘੱਟ ਹੈ ਪਰ ਇਸ ਪ੍ਰਕਿਰਿਆ 'ਚ ਪੰਜਾਬ ਦੀ ਆਬੋ ਹਵਾ ਨੂੰ ਬਚਾਉਣ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬੜਾ ਅਨਮੋਲ ਹੈ। ਉਨਾਂ ਕਿਹਾ ਜੋ ਕਿਸਾਨਾਂ ਕੋਲ ਸਾਧਨ ਹਨ ਉਸ ਇਸ ਤੋ ਤੂੜੀ ਜਰੂਰ ਬਣਾਉਣ। ਵਾਤਾਵਰਨ ਪ੍ਰੇਮੀ ਕਿਸਾਨਾਂ ਨੇ ਕਿਹਾ ਕਿ ਕੁਝ ਖ਼ਾਸ ਇੰਨਾ ਖਰਚਾ ਨਹੀਂ ਹੁੰਦਾ ਇਸ ਪਰਾਲੀ ਦੀ ਸਾਂਭ ਸੰਭਾਲ ਨੂੰ ਲੈ ਕੇ ਥੋੜ੍ਹੀ ਜਿਹੀ ਮਿਹਨਤ ਜ਼ਰੂਰ ਹੁੰਦੀ ਹੈ ਪਰ ਅੰਤ 'ਚ ਮਿਹਨਤ ਦਾ ਮੁੱਲ ਮਿਲਦਾ ਜ਼ਰੂਰ ਹੈਵਾਤਾਵਰਣ ਪ੍ਰੇਮੀ ਕਿਸਾਨਾਂ ਨੇ ਹੋਰ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਤੁਸੀਂ ਇੱਕ ਵਾਰ ਜ਼ਰੂਰ ਇਸ ਪ੍ਰਕਿਰਿਆ ਦਾ ਇਸਤੇਮਾਲ ਕਰਕੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ।

ਇਹ ਵੀ ਪੜ੍ਹੋ:-ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ, ਫਰਵਰੀ 'ਚ ਹੋਣਾ ਸੀ ਵਿਆਹ

ABOUT THE AUTHOR

...view details