ਸੰਗਰੂਰ : ਸੰਗਰੂਰ ਪੁਲਿਸ ਵਲੋਂ ਨਸ਼ੇ ਖਿਲਾਫ਼ ਚਲਾਈ ਗਈ ਮੁਹਿੰਮ ਵਿੱਚ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਨੇ ਮਿਲੀ ਜਾਣਕਾਰੀ ਅਨੁਸਾਰ ਨਾਕਾਬੰਦੀ ਕਰਕੇ ਦੋ ਮੁਲਜ਼ਮਾਂ ਨੂੰ 8 ਕਿਲੋ ਅਫੀਮ, 4 ਲੱਖ 2 ਹਜਾਰ ਦੀ ਡਰੱਗ ਮਨੀ ਅਤੇ ਇੱਕ 32 ਬੋਰ ਦੇ ਰਿਵਾਲਵਰ ਨਾਲ ਕਾਰ ਸਮੇਤ ਕਾਬੂ ਕੀਤਾ।
ਸੰਗਰੂਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 8 ਕਿਲੋ ਅਫ਼ੀਮ ਸਣੇ 2 ਦੋਸ਼ੀ ਕਾਬੂ - drugs case
ਸੰਗਰੂਰ ਪੁਲਿਸ ਨੇ 2 ਦੋਸ਼ੀਆਂ ਨੂੰ 8 ਕਿਲੋ ਅਫ਼ੀਮ, 4 ਲੱਖ 2 ਹਜ਼ਾਰ ਦੀ ਡਰੱਗ ਮਨੀ ਅਤੇ ਇੱਕ ਰਿਵਾਲਵਰ ਨਾਲ ਕੀਤਾ ਗ੍ਰਿਫ਼ਤਾਰ, ਮੱਧ ਪ੍ਰਦੇਸ਼ ਤੋਂ ਸੰਗਰੂਰ ਲਿਆ ਕੇ ਅਫ਼ੀਮ ਵੇਚਦੇ ਸਨ।
ਫ਼ੋਟੋ
ਇਸ ਸਬੰਧੀ ਪੁਲਿਸ ਅਧਿਕਾਰੀ ਹਰਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਦੋਸ਼ੀ 4 ਸਾਲ ਤੋਂ ਅਫ਼ੀਮ ਦਾ ਹੀ ਵਪਾਰ ਕਰ ਰਹੇ ਹਨ ਅਤੇ ਮੱਧ ਪ੍ਰਦੇਸ਼ ਵਿੱਚੋਂ 1 ਲੱਖ 60 ਹਜ਼ਾਰ ਪ੍ਰਤੀ ਕਿਲੋ ਦੀ ਖ਼ਰੀਦ ਕਰ ਅੱਗੇ 2 ਲੱਖ 25 ਹਜ਼ਾਰ ਦੇ ਕਰੀਬ ਇਸ ਨੂੰ ਵੇਚਦੇ ਸਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ 'ਤੇ ਪਹਿਲੀ ਵਾਰ ਮੁਕੱਦਮਾ ਦਰਜ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਇਨ੍ਹਾਂ ਉੱਪਰ ਕੋਈ ਅਪਰਾਧਕ ਮੁੱਕਦਮਾ ਨਹੀਂ ਹੈ।
ਇਹ ਵੀ ਪੜ੍ਹੋ : ਪਿੰਡ ਗੋਬਿੰਦਪੁਰਾ 'ਚ ਸਰਕਾਰ ਦੇ ਦਾਅਵਿਆਂ ਦੀ ਖੁਲ੍ਹੀ ਪੋਲ