ਸੰਗਰੂਰ: ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਅੱਜ ਭਾਈ ਹਰਚੰਦ ਸਿੰਘ ਲੌਂਗੋਵਾਲ ਦੀ 35ਵੀਂ ਬਰਸੀ ਮਨਾਈ। 35ਵੀਂ ਵਰ੍ਹੇਗੰਢ ਮੌਕੇ ਕੋਰੋਨਾ ਮਹਾਂਮਾਰੀ ਕਾਰਨ ਬਹੁਤ ਇਕੱਠ ਨਾ ਕਰਦੇ ਹੋਏ ਬਰਸੀ ਮਨਾਈ ਗਈ।
ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੂੰ ਐਸਜੀਪੀਸੀ ਵੱਲੋਂ ਦਿੱਤੀ ਗਈ ਸ਼ਰਧਾਂਜਲੀ ਇਸ ਮੌਕੇ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅੱਜ ਭਾਈ ਹਰਚੰਦ ਸਿੰਘ ਲੌਂਗੋਵਾਲ ਦੀ 35 ਵੀਂ ਬਰਸੀ ਗੁਰਦੁਆਰਾ ਕੈਬੋਵਾਲ ਸਾਹਿਬ ਵਿਖੇ ਮਨਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਜ਼ਿਆਦਾ ਵੱਡਾ ਇਕੱਠ ਨਹੀਂ ਕੀਤਾ ਗਿਆ ਹੈ। ਇਸ ਕਰਕੇ ਅੱਜ ਸੰਖੇਪ ਤੌਰ ਉੱਤੇ ਗੁਰਮੁਖ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਇਸ ਦੇ ਨਾਲ ਸੱਚਖੰਡ ਸਾਹਿਬ ਦੇ ਰਾਗੀ ਜਥਿਆਂ ਨੇ ਰਸ ਭਿੰਨਾ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ।
ਉਨ੍ਹਾਂ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਨੇ ਬਹੁਤ ਹੀ ਵੱਡੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਪੰਜਾਬ ਦੇ ਸੁੱਖ ਅਤੇ ਸ਼ਾਂਤੀ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਅਤੇ ਸੰਤ ਜੀ ਦੀ ਕੁਰਬਾਨੀ ਦੇ 35 ਸਾਲ ਪੂਰੇ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਸੰਤ ਹਰਚੰਦ ਜੀ ਦੀ ਕੁਰਬਾਨੀ ਵੇਲੇ ਉਨ੍ਹਾਂ ਰਾਜੀਵ ਗਾਂਧੀ ਨਾਲ ਸਮਝੋਤਾ ਹੋਇਆ ਸੀ ਜੋ ਕਿ ਪੰਜਾਬ ਸਮਝੋਤਾ ਹੈ ਜਿਸ ਨੂੰ ਰਾਜੀਵ ਲੌਗੋਵਾਲ ਸਮਝੋਤਾ ਕਿਹਾ ਜਾਂਦਾ ਹੈ। ਜਿਸ ਨੂੰ ਕੇਂਦਰ ਦੀ ਸਰਕਾਰ ਨੇ ਅਜੇ ਤੱਕ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਸ ਸਮਝੌਤੇ ਵਿੱਚ ਵੀ ਅੱਜ ਦੇ ਹੀ ਮੁੱਦੇ ਹਨ।
ਇਹ ਵੀ ਪੜ੍ਹੋ:ਕੁੱਤੇ 'ਤੇ ਕਾਰ ਚੜ੍ਹਾਉਣ ਵਾਲੇ ਵਿਅਕਤੀ ਦੇ ਘਰ ਪਹੁੰਚੀ ਸੰਸਥਾ, 20 ਕੁੱਤੇ ਕੀਤੇ ਰੈਸਕਿਊ