ਪੰਜਾਬ

punjab

ETV Bharat / state

ਮਾਲੇਰਕੋਟਲਾ 'ਚ ਪਰਿਵਾਰ ਦੇ ਤਿੰਨ ਜੀਆਂ ਨੇ ਖਾਧਾ ਜ਼ਹਿਰ, ਮਾਂ-ਧੀ ਦੀ ਹੋਈ ਮੌਤ - ਪਰਿਵਾਰ ਦੇ ਤਿੰਨ ਜੀਆਂ ਨੇ ਖਾਧਾ ਜ਼ਹਿਰ

ਮਾਲੇਰਕੋਟਲਾ ਵਿੱਚ ਇੱਕ ਪਰਿਵਾਰ ਦੇ ਤਿੰਨ ਜੀਆਂ ਨੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਹੈ। ਇਸ ਵਿੱਚ ਮਾਂ ਅਤੇ ਧੀ ਦੀ ਮੌਤ ਹੋ ਚੁੱਕੀ ਹੈ ਅਤੇ ਪੁੱਤਰ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਆਪਣੇ ਖ਼ੁਦਕੁਸ਼ੀ ਨੋਟ ਵਿੱਚ ਪਰਿਵਾਰ ਨੇ ਇੱਕ ਡੀਐੱਸਪੀ ਤੇ ਸੁਨਿਆਰੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Three members of a family ate poison in Malerkotla, mother and daughter died
ਮਾਲੇਰਕੋਟਲੇ 'ਚ ਪਰਿਵਾਰ ਦੇ ਤਿੰਨ ਜੀਆਂ ਨੇ ਖਾਧਾ ਜ਼ਹਿਰ, ਮਾਂ-ਧੀ ਦੀ ਹੋਈ ਮੌਤ

By

Published : Oct 15, 2020, 8:38 PM IST

ਮਾਲੇਰਕੋਟਲਾ: ਸ਼ਹਿਰ ਦੇ ਕਾਲਜ ਰੋਡ ਇਲਾਕੇ ਤੋਂ ਦਿਲ ਝੰਝੋੜ ਕੇ ਰੱਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਇੱਕ ਘਰ ਵਿੱਚ ਪਰਿਵਾਰ ਦੇ ਤਿੰਨ ਜੀਆਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਇਨ੍ਹਾਂ ਵਿੱਚੋਂ ਮਾਂ ਅਤੇ ਧੀ ਦੀ ਮੌਕੇ 'ਤੇ ਹੀ ਮੋਤ ਹੋ ਗਈ ਹੈ ਅਤੇ ਪੁੱਤਰ ਨੂੰ ਗੰਭੀਰ ਹਾਲਤ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਰਿਵਾਰ ਨੇ ਆਪਣੇ ਖ਼ੁਦਕੁਸ਼ੀ ਨੋਟ ਵਿੱਚ ਇੱਕ ਸੁਨਿਆਰੇ ਤੇ ਇੱਕ ਪੁਲਿਸ ਅਧਿਕਾਰੀ ਨੂੰ ਜ਼ਿੰਮੇਵਾਰ ਦੱਸਿਆ ਹੈ।

ਮਾਲੇਰਕੋਟਲਾ 'ਚ ਪਰਿਵਾਰ ਦੇ ਤਿੰਨ ਜੀਆਂ ਨੇ ਖਾਧਾ ਜ਼ਹਿਰ, ਮਾਂ-ਧੀ ਦੀ ਹੋਈ ਮੌਤ

ਜਾਣਕਾਰੀ ਦੇ ਅਨੁਸਾਰ ਪਰਿਵਾਰ ਦੇ ਮੁਖੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਹ ਤਿੰਨੇ ਲੋਕ ਘਰ ਵਿੱਚ ਰਹਿੰਦੇ ਸਨ। ਖ਼ੁਦਕੁਸ਼ੀ ਕਰਨ ਵਾਲਿਆਂ ਵਿੱਚ ਕਵਿਤਾ ਜਿੰਦਲ (55) ਉਸ ਦੀ ਧੀ ਸਿਲਾਂਗੀ (20) ਅਤੇ ਪੁੱਤਰ ਸ਼ਿਵਮ (23) ਸ਼ਾਮਲ ਹਨ। ਸ਼ਿਵਮ ਨੂੰ ਗੰਭੀਰ ਹਾਲਤ ਵਿੱਚ ਰਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਵੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਖ਼ੁਦਕੁਸ਼ੀ ਨੋਟ

ਪਰਿਵਾਰ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਇੱਕ ਖ਼ੁਦਕੁਸ਼ੀ ਨੋਟ ਲਿਖਿਆ, ਜਿਸ 'ਤੇ ਪਰਿਵਾਰ ਦੇ ਤਿੰਨਾਂ ਜੀਆਂ ਨੇ ਆਪਣੇ ਦਸਤਖ਼ਤ ਕੀਤੇ ਹੋਏ ਹਨ। ਇਸ ਵਿੱਚ ਇੱਕ ਸੁਨਿਆਰੇ ਅਤੇ ਪੰਜਾਬ ਪੁਲਿਸ ਦੇ ਡੀਐੱਸਪੀ ਦਾ ਨਾਮ ਵੀ ਸ਼ਾਮਲ ਹੈ। ਖ਼ੁਦਕੁਸ਼ੀ ਨੋਟ ਵਿੱਚ ਮਨਪ੍ਰੀਤ, ਅਰਜੂ, ਪਰਵੇਜ, ਰਮਜਾਨ, ਸਰਵਨ ਸਿੰਘ, ਸੰਦੀਪ ਸ਼ਰਮਾ, (ਸੁਬਾਨ ਅਲੀ), ਮਾਨੀ, ਹਨੀਫਾ, (ਕਾਸੀਮ) ਆਦਿ ਦੇ ਨਾਮ ਲਿਖੇ ਹਨ। ਇਸ ਵਿੱਚ ਉਨ੍ਹਾਂ ਦੇ ਝਗੜੇ ਦੀ ਜਾਂਚ ਕਰ ਰਹੇ ਡੀਐੱਸਪੀ ਕੁਲਦੀਪ ਸਿੰਘ ਦਾ ਨਾਮ ਵੀ ਲਿਖਿਆ ਗਿਆ ਹੈ। ਖ਼ੁਦਕੁਸ਼ੀ ਨੋਟ ਵਿੱਚ ਪਰਿਵਾਰ ਨੇ ਲਿਖਿਆ ਹੈ ਕਿ ਮਨਪ੍ਰੀਤ ਗਰਗ ਨੂੰ ਬੁਰੀ ਤੋਂ ਬੁਰੀ ਸਜਾ ਦਿੱਤੀ ਜਾਵੇ।

ਖ਼ੁਦਕੁਸ਼ੀ ਨੋਟ

ਉੱਪ-ਪੁਲਿਸ ਕਪਤਾਨ ਮਾਲੇਰਕੋਟਲਾ ਪਵਨਜੀਤ ਨੇ ਦੱਸਿਆ ਕਿ ਪਰਿਵਾਰ ਨੇ ਖ਼ੁਦਕੁਸ਼ੀ ਵਾਲੇ ਨੋਟ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਦੀ ਕੋਸ਼ਿਸ਼ ਸ਼ਿਵਮ ਨੂੰ ਬਚਾਉਣ ਦੀ ਹੈ ਅਤੇ ਉਨ੍ਹਾਂ ਐੱਸਐੱਚਓ ਨੂੰ ਪਟਿਆਲੇ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਪੈਸਿਆਂ ਦੇ ਲੈਣ ਦੇਣ ਦੇ ਕਾਰਨ ਹੀ ਇਹ ਕਦਮ ਚੁੱਕਿਆ ਹੈ।

ABOUT THE AUTHOR

...view details