ਪੰਜਾਬ

punjab

ETV Bharat / state

Tribute to Sidhu Moosewala: ਫ੍ਰੀ ਸੇਵਾ ਕਰ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਇਹ ਆਟੋ ਚਾਲਕ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਹੋਇਆਂ ਨੂੰ ਭਾਵੇਂ ਹੀ ਇਕ ਸਾਲ ਦਾ ਸਮਾਂ ਹੋਣ ਵਾਲਾ ਹੈ, ਪਰ ਹਾਲੇ ਵੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਉਸ ਨੂੰ ਜਿਊਂਦਾ ਰੱਖਿਆ ਹੋਇਆ ਹੈ। ਸੰਗਰੂਰ ਤੋਂ ਇਕ ਅਜਿਹਾ ਹੀ ਆਟੋ ਚਾਲਕ ਨੌਜਵਾਨ ਹੈ, ਜੋ ਕਿ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਫ੍ਰੀ ਸੇਵਾ ਕਰ ਰਿਹਾ ਹੈ।

This auto driver is paying tribute to Sidhu Moosewala by doing free service
ਫ੍ਰੀ ਸੇਵਾ ਕਰ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਇਹ ਆਟੋ ਚਾਲਕ

By

Published : Apr 3, 2023, 12:21 PM IST

Tribute to Sidhu Moosewala: ਫ੍ਰੀ ਸੇਵਾ ਕਰ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਿਹਾ ਇਹ ਆਟੋ ਚਾਲਕ

ਸੰਗਰੂਰ :ਸਿੱਧੂ ਮੂਸੇਵਾਲੇ ਨੂੰ ਦੁਨੀਆਂ ਤੋਂ ਗਿਆਂ ਨੂੰ ਇਕ ਸਾਲ ਪੂਰਾ ਹੋ ਚੁੱਕਿਆ ਹੈ ਪਰ ਉਸਦੇ ਚਾਹੁਣ ਵਾਲਿਆਂ ਦੀ ਗਿਣਤੀ ਦੇ ਵਿਚ ਹਰ ਰੋਜ਼ ਵਾਧਾ ਹੋ ਰਿਹਾ ਹੈ। ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸੰਗਰੂਰ ਦੇ ਇਕ ਨੌਜਵਾਨ ਨਾਲ, ਜੋ ਕਿ ਇਕ ਆਟੋ ਰਿਕਸ਼ਾ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਘਰ ਦੀ ਕਮਾਈ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਆਖਣਾ ਹੈ ਕਿ ਉਹ ਇਕੱਲਾ ਹੀ ਕਮਾਉਣ ਵਾਲਾ ਹੈ।

ਘਰਵਾਲੇ ਵੀ ਸੇਵਾ ਤੋਂ ਖੁਸ਼ :ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਸ ਨੌਜਵਾਨ ਨੇ ਦੱਸਿਆ ਕਿ ਉਹ ਸਿੱਧੂ ਮੂਸੇ ਵਾਲੇ ਦਾ ਬਹੁਤ ਵੱਡਾ ਫੈਨ ਹੈ। ਉਕਤ ਨੌਜਵਾਨ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦੇ ਲਈ ਸੇਵਾ ਸ਼ੁਰੂ ਕੀਤੀ ਹੈ, ਜੋ ਮਰੀਜ਼ ਕੈਂਸਰ ਹਸਪਤਾਲ ਵਿਚ ਆਪਣਾ ਇਲਾਜ ਕਰਵਾਉਂਦੇ ਹਨ, ਉਹ ਉਨ੍ਹਾਂ ਨੂੰ 15 ਕਿਲੋਮੀਟਰ ਤਕ ਬਿਨਾਂ ਪੈਸੇ ਲਏ ਸਫ਼ਰ ਕਰਾਉਂਦਾ ਹੈ। ਆਟੋ ਚਾਲਕ ਨੌਜਵਾਨ ਦਾ ਕਹਿਣਾ ਹੈ ਕਿ ਸਿੱਧੂ ਵੀ ਮਰੀਜ਼ਾਂ ਦੀ ਬਹੁਤ ਸੇਵਾ ਕਰਦਾ ਸੀ। ਉਸ ਨੂੰ ਵੇਖ ਕੇ ਸੇਵਾ ਸ਼ੁਰੂ ਕੀਤੀ ਹੈ। ਉਸ ਨੇ ਕਿਹਾ ਜਦੋਂ ਮੇਰੇ ਆਟੋ ਰਿਕਸ਼ਾ ਦੇ ਵਿਚ ਸਵਾਰੀਆਂ ਬੈਠਦੀਆਂ ਹਨ ਤਾਂ ਉਹ ਪੁੱਛਦੇ ਨੇ ਸਿੱਧੂ ਮੂਸੇ ਵਾਲੇ ਦੀ ਫੋਟੋ ਕਿਉਂ ਲਗਾਈ ਹੈ ਇਕ ਛੋਟੀ ਜਿਹੀ ਸ਼ਰਧਾਂਜਲੀ ਦਿੱਤੀ ਗਈ ਹੈ, ਜਦੋਂ ਉਸ ਨੂੰ ਪੁੱਛਿਆ ਗਿਆ ਕਿ ਘਰ ਦੇ ਵਿੱਚ ਇਸ ਸੇਵਾ ਨੂੰ ਲੈ ਕੇ ਕੋਈ ਲੜਾਈ ਝਗੜਾ ਨਹੀਂ ਹੁੰਦਾ ਤਾਂ ਉਸ ਨੇ ਕਿਹਾ ਕੇ ਮੇਰੇ ਘਰ ਦੇ ਇਸ ਸੇਵਾ ਤੋਂ ਬਹੁਤ ਖੁਸ਼ ਹਨ।

ਇਹ ਵੀ ਪੜ੍ਹੋ : CM Mann on affected crops: ਖ਼ਰਾਬ ਹੋਈਆਂ ਫ਼ਸਲਾਂ ਸਬੰਧੀ ਮੁੱਖ ਮੰਤਰੀ ਦੇ ਐਲਾਨ ਦੀ ਕਿਸਾਨਾਂ ਵੱਲੋਂ ਸ਼ਲਾਘਾ

ਇਹ ਸੇਵਾ ਉਕਤ ਨੌਜਵਾਨ ਦਿਨ ਵਿੱਚ ਤਿੰਨ ਘੰਟੇ ਕਰਦਾ ਹੈ। ਉਸ ਨੇ ਦੱਸਿਆ ਕਿ ਕੁਝ ਆਟੋ ਰਿਕਸ਼ਾ ਵਾਲੇ ਮੇਰੇ ਤੋਂ ਖਫ਼ਾ ਜ਼ਰੂਰ ਨੇ, ਉਨ੍ਹਾਂ ਦਾ ਕਹਿਣਾ ਹੈ ਮੇਰੇ ਕਾਰਨ ਉਹਨਾਂ ਦਾ ਵੀ ਕਿਤੇ ਨਾ ਕਿਤੇ ਨੁਕਸਾਨ ਹੁੰਦਾ ਹੈ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਇਹ ਮੇਰੀ ਇਕ ਸੇਵਾ ਹੈ ਤਾਂ ਉਨ੍ਹਾਂ ਦਾ ਮੈਨੂੰ ਸਾਥ ਮਿਲਦਾ ਹੈ। ਇਸ ਸਬੰਧੀ ਆਟੋ ਰਿਕਸ਼ਾ ਦੇ ਮਾਤਾ ਜੀ ਨਾਲ ਵੀ ਗੱਲ ਕੀਤੀ ਗਈ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਸੋਹਣਾ ਉਪਰਾਲਾ ਹੈ। ਸਾਰੀ ਯੂਨੀਅਨਾਂ ਨੂੰ ਇਸ ਉਤੇ ਮਾਣ ਹੈ।

ABOUT THE AUTHOR

...view details