ਸੰਗਰੂਰ :ਇੱਕ ਪਾਸੇ ਪੁੱਤ ਦੇਸ਼ ਦੀ ਖਾਤਿਰ ਫੌਜ ਦੀ ਨੌਕਰੀ ਕਰ ਰਿਹਾ ਹੈ ਕਿ ਦੇਸ਼ ਸੁਰੱਖਿਅਤ ਰਹੇ, ਆਪ ਰਾਤਾਂ ਨੂੰ ਜਾਗਦੇ ਹਨ ਕਿ ਲੋਕ ਚੈਨ ਨਾਲ ਸੌਂ ਸਕਣ। ਪਰ ਉਸਦਾ ਆਪਣਾ ਹੀ ਪਰਿਵਾਰ ਅਪਰਾਧੀਆਂ ਦੇ ਕਾਰਨਾਮੇ ਤੋਂ ਕਈ ਵਾਰ ਆਹਤ ਹੋ ਚੁੱਕਿਆ ਹੈ। ਚੋਰਾਂ ਨੇ ਘਰਦਿਆਂ ਦੀਆਂ ਨਿੰਦਾਂ ਹਰਾਮ ਕਰ ਦਿੱਤੀਆਂ ਹਨ। ਦਰਅਸਲ ਸੰਗਰੂਰ ਦੇ ਰਹਿਣ ਵਾਲੇ ਪਰਿਵਾਰ ਦੇ ਘਰ ਇਕ ਵਾਰ ਨਹੀਂ ਬਲਕਿ ਕਈ ਵਾਰ ਚੋਰੀ ਦੀ ਵਾਰਦਾਤ ਹੋਈ ਹੈ। ਜਿਸ ਨੂੰ ਲੈਕੇ ਪਰਿਵਾਰ ਆਹਤ ਹੈ। ਪਰਿਵਾਰ ਦਾ ਕਹਿਣਾ ਹੈ ਕਿ ਪੁੱਤਰ ਫੌਜ ਵਿੱਚ ਹੈ। ਸਰਹੱਦ ਉੱਤੇ ਦੇਸ਼ ਦੀ ਰਾਖੀ ਕਰ ਰਿਹਾ ਹੈ। ਪਰ ਪਰਿਵਾਰ ਅਪਰਾਧੀਆਂ ਦੇ ਕਾਰਨਾਮੇ ਕਾਰਨ ਚਿੰਤਾ ਵਿੱਚ ਹੈ।
ਜਾਂਦੇ ਜਾਂਦੇ ਚੋਰ 500 ਦਾ ਨ ਵੀ ਲੈ ਗਏ :ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਹਰ ਆਏ ਦਿਨ ਚੋਰੀ ਦੀਆਂ ਘਟਨਾਵਾਂ ਕਾਰਨ ਦਿੜ੍ਹਬਾ ਇਲਾਕੇ ਅੰਦਰ ਡਰ ਵਰਗਾ ਮਾਹੌਲ ਬਣਿਆ ਹੋਇਆ ਹੈ। ਪਿੰਡ ਜਨਾਲ ਵਿੱਚ ਹੀ ਹੁਣ ਤੱਕ ਕਈ ਵਾਰ ਚੋਰੀ ਹੋ ਚੁਕੀ ਹੈ। ਪੀੜਤ ਪਰਿਵਾਰ ਦੇ ਮੈਂਬਰ ਗੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਰ ਰਾਤ ਤਕਰੀਬਨ ਡੇਢ ਵਜੇ ਸਾਡੇ ਘਰ ਵਿੱਚ ਹਲਚਲ ਹੋਈ। ਜਦੋਂ ਉੱਠ ਕੇ ਦੇਖਿਆ ਤਾਂ ਪਤਾ ਚੱਲਿਆ ਕਿ ਕੋਠੇ ਉੱਪਰ ਦੀ ਦਰਵਾਜਾ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਦ ਜਾ ਕੇ ਅੰਦਰ ਕਮਰਾ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਅਤੇ ਅਲਮਾਰੀ ਅਤੇ ਪੇਟੀਆਂ ਵੀ ਖੁਲ੍ਹੀਆਂ ਪਈਆ ਸਨ। ਇਹਨਾਂ ਅਲਮਾਰੀਆਂ ਦੇ ਜਿੰਦਰੇ ਤੋੜ ਕੇ ਚੋਰਾਂ ਨੇ ਤਕਰੀਬਨ 28 ਤੋਲੇ ਸੋਨਾ ਤਾਂ ਚੋਰੀ ਕੀਤਾ ਹੀ ਨਾਲ ਹੀ ਜਾਂਦੇ ਜਾਂਦੇ ਪੇਟੀ ਉੱਤੇ ਪਿਆ 500 ਰੁਪਏ ਦਾ ਨੋਟ ਵੀ ਚੋਰੀ ਕਰਕੇ ਲੈ ਗਏ।