ਪਿੰਡ ਪੰਜਗਰਾਈਆਂ 'ਚ ਏਟੀਐਮ ਨੂੰ ਤੋੜ ਕੇ ਚੋਰਾਂ ਨੇ ਲੁੱਟੇ ਲੱਖਾਂ ਰੁਪਏ - malerkotla latest news
ਥਾਣਾ ਸ਼ੇਰਪੁਰ ਅਧੀਨ ਪਿੰਡ ਪੰਜਗਰਾਈਆਂ ਦੀ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਨੂੰ ਤੋੜ ਕੇ ਚੋਰਾਂ ਨੇ 28 ਲੱਖ ਦੇ ਕਰੀਬ ਰੁਪਏ ਲੁੱਟੇ। ਡੀਸੀਪੀ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ, ਚੋਰਾਂ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਪਿੰਡ ਪੰਜਗਰਾਈਆਂ ਦਾ ਏਟੀਐਮ ਤੋੜਿਆ
ਸੰਗਰੂਰ:ਪਿੰਡ ਪੰਜਗਰਾਈਆਂ ਵਿੱਚ ਉਸ ਸਮੇਂ ਲੋਕ ਸਹਿਮ ਗਏ, ਜਦੋਂ ਉਨ੍ਹਾਂ ਨੇ ਦੇਖਿਆਂ ਕਿ ਪੰਜਗਰਾਈਆਂ ਦੀ ਸਟੇਟ ਬੈਂਕ ਆਫ ਇੰਡੀਆਂ ਦੀ ਬੈਂਕ ਦੇ ਏਟੀਐਮ ਨੂੰ ਤੋੜ ਕੇ ਉਸ 'ਚੋਂ ਚੋਰ 28 ਲੱਖ ਦੇ ਕਰੀਬ ਰੁਪਏ ਲੈਕੇ ਫਰਾਰ ਹੋ ਗਏ ਹਨ। ਚੋਰਾਂ ਨੇ ਏਟੀਐਮ ਨੂੰ ਇਸ ਢੰਗ ਨਾਲ ਤੋੜਿਆ ਕਿ ਕਿਸੇ ਨੂੰ ਭਿਣਕ ਤੱਕ ਨਹੀ ਲੱਗਣ ਦਿੱਤੀ। ਬੈਂਕ ਦੇ ਅਧਿਕਾਰੀਆਂ 'ਤੇ ਵੀ ਕਈ ਸਵਾਲ ਖੜੇ ਹੋ ਗਏ ਹਨ ਕਿ ਉਨ੍ਹਾਂ ਨੇ ਸਕਿਊਰਟੀ ਗਾਰਡ ਕਿਉ ਨਹੀ ਤੈਨਾਤ ਕੀਤੇ। ਇਸ ਬਾਰੇ ਡੀਸੀਪੀ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ, ਚੋਰਾਂ ਨੂੰ ਹਲੇ ਤੱਕ ਗ੍ਰਿਫ਼ਤਾਰ ਨਹੀ ਕੀਤਾ ਗਿਆ।