Thieves killed their partner : ਚੋਰੀ ਦਾ ਸਮਾਨ ਵੰਡਣ ਨੂੰ ਲੈ ਕੇ ਹੋਇਆ ਝਗੜਾ, ਚੋਰੀ ਕਰਨ ਵਾਲੇ 2 ਦੋਸਤਾਂ ਨੇ ਆਪਣੇ ਤੀਜੇ ਸਾਥੀ ਦਾ ਕੀਤਾ ਕਤਲ, ਗ੍ਰਿਫ਼ਤਾਰੀ
ਸੰਗਰੂਰ: ਪੰਜਾਬ ਵਿੱਚ ਲੁੱਟ-ਖੋਹ ਅਤੇ ਕਤਲ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਅਜਿਹਾ ਹੀ ਇੱਕ ਮਾਮਲਾ ਹੁਣ ਸੰਗਰੂਰ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰੀ ਦਾ ਸਮਾਨ ਵੰਡਣ ਨੂੰ ਲੈ ਕੇ ਹੋਏ ਝਗੜੇ ਵਿੱਚ 3 ਚੋਰਾਂ ਨੇ ਆਪਣੇ ਹੀ ਸਾਥੀ ਦਾ ਕਤਲ ਕਰ ਦਿੱਤਾ। ਥਾਣਾ ਸ਼ੇਰਪੁਰ ਦੇ ਪਿੰਡ ਰਾਮਨਗਰ ਸਨਾਣਾ ਦੇ ਰਹਿਣ ਵਾਲੇ ਤਿੰਨ ਦੋਸਤਾਂ ਸਤਨਾਮ ਸਿੰਘ ਸੱਤਾ, ਸੁਖਚੈਨ ਸਿੰਘ ਅਤੇ ਸਵਰਨ ਸਿੰਘ ਨੇ ਪਹਿਲਾਂ ਮਿਲ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਪਿੰਡ ਰਾਮਨਗਰ ਸਤਨਾ ਵਿੱਚ ਐਲਈਡੀ ਟੀਵੀ ਅਤੇ ਕੁੱਝ ਹੋਰ ਸਾਮਾਨ ਚੋਰੀ ਕਰ ਲਿਆ।
ਸਵਰਨ ਸਿੰਘ ਦੀ ਮੌਤ ਹੋ ਗਈ: ਇਸ ਤੋਂ ਬਾਅਦ ਚੋਰਾਂ ਆਪਸ ਵਿੱਚ ਸਮਾਨ ਵੰਡਣ ਲਈ ਬੈਠ ਜਾਂਦੇ ਹਨ ਪਰ ਸਮਾਨ ਦੀ ਵੰਡ ਨੂੰ ਲੈ ਕੇ ਤਿੰਨਾਂ 'ਚ ਝਗੜਾ ਹੋ ਗਿਆ, ਜਿਸ 'ਚ ਸਤਨਾਮ ਸਿੰਘ ਸੱਤਾ ਅਤੇ ਸੁਖਚੈਨ ਸਿੰਘ ਨੇ ਆਪਣੇ ਸਾਥੀ ਸਵਰਨ ਸਿੰਘ ਨਾਲ ਝਗੜਾ ਕੀਤਾ ਅਤੇ ਸਵਰਨ ਸਿੰਘ ਦਾ ਸਿਰ ਕੰਧ ਨਾਲ ਮਾਰ ਦਿੱਤਾ। ਜਿਸ ਤੋਂ ਬਾਅਦ ਸਵਰਨ ਸਿੰਘ ਦੀ ਮੌਤ ਹੋ ਗਈ, ਸਵਰਨ ਸਿੰਘ ਦੀ ਭੈਣ ਦੇ ਬਿਆਨਾਂ ਦੇ ਆਧਾਰ 'ਤੇ 302 ਦਾ ਮਾਮਲਾ ਦਰਜ ਕੀਤਾ ਗਿਆ, ਜਿਸ ਤੋਂ ਬਾਅਦ 24 ਘੰਟਿਆਂ ਦੇ ਅੰਦਰ-ਅੰਦਰ ਪੁਲਿਸ ਨੇ ਦੋਵਾਂ ਚੋਰਾਂ ਨੂੰ ਆਪਣੇ ਹੀ ਸਾਥੀ ਦੇ ਕਤਲ ਦੇ ਇਲਜ਼ਾਮ 'ਚ ਗ੍ਰਿਫਤਾਰ ਕਰ ਲਿਆ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਪਹਿਲਾਂ ਕਿੰਨੀਆਂ ਚੋਰੀਆਂ ਕੀਤੀਆਂ ਹਨ ਜਾਂ ਨਹੀਂ।
ਕਤਲ ਦਾ ਮਾਮਲਾ ਦਰਜ: ਸੰਗਰੂਰ ਦੇ ਐੱਸਐੱਸਪੀ ਸੁਰਿੰਦਰ ਲਾਂਬਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ 27 ਫਰਵਰੀ ਨੂੰ ਸੰਗਰੂਰ ਦੇ ਸ਼ੇਰਪੁਰ ਖੇਤਰ ਦੇ ਪਿੰਡ ਰਾਮਨਗਰ ਛੰਨਾ ਵਿੱਚ ਸਵਰਨ ਨਾਂ ਦੇ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਭੈਣ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਪੁਲਿਸ ਇਸ ਕਤਲ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਿਕ ਉਨ੍ਹਾਂ ਨੇ 24 ਘੰਟਿਆਂ ਦੇ ਅੰਦਰ-ਅੰਦਰ ਮੁਲਜ਼ਮ ਨੂੰ ਫੜ ਲਿਆ,ਕਿਉਂਕਿ ਤਿੰਨਾਂ ਨੇ ਮਿਲ ਕੇ ਆਪਣੇ ਇਕ ਦੋਸਤ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਐਲ.ਈ.ਡੀ.ਟੀ.ਵੀ. ਤੋਂ ਇਲਾਵਾ ਹੋਰ ਸਮਾਨ ਚੋਰੀ ਕਰ ਲਿਆ ਸੀ। ਜਿਸ ਨੂੰ ਵੰਡਣ ਸਮੇਂ ਉਨ੍ਹਾਂ ਦੀ ਆਪਸ ਵਿੱਚ ਲੜਾਈ ਹੋ ਗਈ ਤਾਂ ਸਤਨਾਮ ਸਿੰਘ ਸੱਤਾ ਅਤੇ ਸੁਖਚੈਨ ਸਿੰਘ ਨੇ ਆਪਣੇ ਹੀ ਸਾਥੀ ਨਾਲ ਮਿਲ ਕੇ ਸੱਤ ਸਵਰਨ ਸਿੰਘ ਦਾ ਸਿਰ ਕੰਧ ਤੋਂ ਮਾਰਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਉਹ ਪਹਿਲਾਂ ਵੀ ਹੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਲਹਾਲ ਕੋਈ ਵੀ ਪੁਰਾਣਾ ਕ੍ਰਾਈਮ ਰਿਕਾਰਡ ਸਾਹਮਣੇ ਨਹੀਂ ਆਇਆ ਹੈ।
ਇਹ ਵੀ ਪੜ੍ਹੋ:ETV Policy in Punjab : ਈਵੀ ਪਾਲਿਸੀ ਨੇ ਇਲੈਕਟ੍ਰਾਨਿਕ ਵਾਹਨਾਂ ਦੇ ਗਾਹਕ ਤੇ ਨਿਰਮਾਤਾ ਕੀਤੇ ਖੁਸ਼, ਜਾਣੋ ਇਸ ਖਾਸ ਆਫ਼ਰ ਬਾਰੇ