ਮਲੇਰਕੋਟਲਾ: ਪਿਛਲੇ ਕਈ ਮਹੀਨਿਆਂ ਤੋਂ ਅਹਿਮਦਗੜ੍ਹ ਪੁਲਿਸ ਦੀ ਨੱਕ 'ਚ ਦਮ ਕਰਨ ਵਾਲੇ ਚੋਰਾਂ ਦੇ ਗਰੁੱਪ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਨੇ ਇੰਨ੍ਹਾਂ ਨੂੰ ਮੋਟਰ ਸਾਇਕਲਾਂ, ਨਸ਼ੀਲੇ ਪਦਾਰਥਾਂ ਅਤੇ ਹੋਰ ਸਮਾਨ ਨਾਲ ਗ੍ਰਿਫ਼ਤਾਰ ਕੀਤਾ ਹੈ।
ਅਹਿਮਦਗੜ੍ਹ ਥਾਣੇ ਅਧੀਨ ਪੈਂਦੇ ਪਿੰਡਾਂ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਚੋਰੀਆਂ ਦਾ ਸਿਲਸਿਲਾ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਅਤੇ ਸਥਾਨਕ ਲੋਕ ਕਾਫ਼ੀ ਤੰਗ ਆ ਗਏ ਸਨ। ਜਿੰਨਾਂ ਨੂੰ ਹੁਣ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਚੋਰੀਆਂ ਕਰ ਦਹਿਸ਼ਤ ਫ਼ੈਲਾਉਣ ਵਾਲਾ ਗਿਰੋਹ ਆਇਆ ਪੁਲਿਸ ਅੜਿੱਕੇ, ਰਿਮਾਂਡ ਲੈ ਕੇ ਰਿੜਕੇਗੀ ਪੁਲਿਸ ਡੀ.ਐਸ.ਪੀ ਕਰਨਵੀਰ ਸਿੰਘ (ਅਹਿਮਦਗੜ੍ਹ) ਨੇ ਪੱਤਰਕਾਰਾ ਨੂੰ ਦੱਸਿਆ ਕੇ ਉਨ੍ਹਾਂ ਨੇ ਚਾਰ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਤੋਂ ਚਾਰ ਮੋਟਰਸਾਇਕਲ, ਨਸੀਲਾ ਪਦਾਰਥ,ਅਤੇ ਹੋਰ ਸਮਾਨ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਲੁਧਿਆਣਾ ਅਤੇ ਅਹਿਮਦਗੜ੍ਹ ਵਿਚਲੇ ਚੋਰੀ ਦੇ ਕਈ ਮਾਮਲੇ ਹੱਲ ਹੋਏ ਹਨ।
ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਚੋਰੀਆਂ ਆਪਣੇ ਨਸ਼ੇ ਦੀ ਪੂਰਤੀ ਲਈ ਕਰਦੇ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਦਾ ਰਿਮਾਂਡ ਲੈ ਕੇ ਹੋਰ ਮਾਮਲਿਆਂ ਵਿੱਚ ਵੀ ਪੁੱਛਗਿੱਛ ਕੀਤੀ ਜਾਵੇਗੀ ਜਿਸ ਨਾਲ ਹੋਰ ਵੱਡੇ ਖ਼ੁਲਾਸੇ ਹੋ ਸਕਦੇ ਹਨ।