ਸੰਗਰੂਰ : ਪਹਿਲਾਂ ਸੰਗਰੂਰ ਵਿਖੇ ਮੰਦਰਾਂ ਦੇ ਵਿੱਚ ਸ਼ੇਸ਼ਨਾਗ ਦੀ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਸਨ ਜਿਸ ਨਾਲ ਜ਼ਿਲ੍ਹੇ ਵਿੱਚ ਚਿੰਤਾ ਦਾ ਮਾਹੌਲ ਹੈ, ਉੱਥੇ ਹੀ ਗੱਲ ਕਰੀਏ ਤਾਂ ਲਹਿਰਾਗਾਗਾ ਵਿਖੇ 10 ਦਿਨ ਪਹਿਲਾਂ ਮੰਦਰ ਵਿੱਚੋਂ ਸ਼ੇਸ਼ਨਾਗ ਦੀ ਚੋਰੀ ਹੋਈ। ਇਸ ਤੋਂ ਬਾਅਦ ਹੁਣ ਸੰਗਰੂਰ ਦੇ ਸੁਨਾਮ ਵਿਖੇ ਵੀ ਮੰਦਰ ਦੇ ਵਿੱਚੋਂ ਚਾਂਦੀ ਦੇ ਸ਼ੇਸ਼ਨਾਗ ਦੀ ਚੋਰੀ ਹੋਈ। ਇਸ ਨੂੰ ਲੈ ਕੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਉਥੇ ਹੀ ਦੋਹਾਂ ਮੰਦਰਾਂ ਵਿੱਚ ਚੋਰੀ ਹੋਣ ਤੇ ਅਪਰਾਧੀ ਦੀ ਚੋਰੀ ਕਰਨ ਵੇਲੇ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆ ਗਈ ਹੈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੋਨਾਂ ਮੰਦਰਾਂ ਦੇ ਪ੍ਰਬੰਧਕਾਂ ਅਤੇ ਪੁਜਾਰੀਆਂ ਨੇ ਕਿਹਾ ਕਿ ਲਹਿਰਾਗਾਗਾ ਵਿਖੇ 2 ਕਿੱਲੋ ਚਾਂਦੀ ਦਾ ਸ਼ੇਸ਼ਨਾਗ ਚੋਰੀ ਹੋਇਆ ਹੈ, ਤੇ ਸੁਨਾਮ ਵਿਖੇ 700 ਗ੍ਰਾਮ ਸ਼ੇਸ਼ਨਾਗ ਨੂੰ ਚੋਰੀ ਕੀਤਾ ਗਿਆ ਹੈ। ਸ਼ਰਧਾਲੂਆਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਅਪਰਾਧੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸ਼ੇਸ਼ਨਾਗ ਨੂੰ ਦੁਬਾਰਾ ਤੋਂ ਮੰਦਰਾਂ ਵਿੱਚ ਸ਼ੁਸ਼ੋਭਿਤ ਕੀਤਾ ਜਾਵੇ।