ਸੰਗਰੂਰ: ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਜਿਸ ਨੂੰ ਫੈਲਣ ਤੋਂ ਰੋਕਣ ਲਈ ਸੱਤ ਸਮੁੰਦਰ ਪਾਰ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਬਾ ਸਰਕਾਰ ਨੇ ਵੀ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਐਡਵਾਇਜ਼ਰੀ ਜਾਰੀ ਕੀਤੀਆਂ ਹਨ ਉੱਥੇ ਹੀ 31 ਮਾਰਚ ਤਕ ਸੂਬੇ ਭਰ 'ਚ ਸਕੂਲ, ਕਲੱਬ, ਸ਼ਾਪਿੰਗ ਮਾਲ ਅਤੇ ਸਿਨੇਮਾ ਘਰਾਂ ਨੂੰ ਬੰਦ ਕਰਨ ਦੀ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਇਸ ਹਦਾਇਤਾਂ ਨਾਲ ਜਿੱਥੇ ਫਿਲਮਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸਿਨਮਾ ਘਰਾਂ ਦਾ ਵਪਾਰ ਵੀ ਹੇਠਾਂ ਜਾ ਰਿਹ ਹੈ।
ਵਪਾਰ ਤੇ ਪੈ ਰਹੇ ਅਸਰ ਬਾਰੇ ਚਰਚਾ ਕਰਨ ਲਈ ਈਟੀਵੀ ਭਾਰਤ ਦੀ ਟੀਮ ਜ਼ਿਲ੍ਹਾ ਸੰਗਰੂਰ ਪਹੁੰਚੀ ਅਤੇ ਸਿਨਮਾ ਘਰ ਦੇ ਮੈਨੇਜਰ ਨਾਲ ਗੱਲਬਾਤ ਕੀਤੀ। ਥਿਏਟਰ ਦੇ ਮੈਨੇਜਰ ਸੁੱਖਾ ਰਾਮ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਰੋਕਣ ਲਈ 31 ਮਾਰਚ ਤਕ ਸਿਨਮਾ ਘਰ ਬੰਦ ਰਹਿਣ ਦਾ ਨੋਟਿਸ ਜਾਰੀ ਹੋਇਆ ਹੈ ਅਤੇ ਅਗਲਾ ਨੋਟਿਸ ਆਉਣ ਤਕ ਸਿਨਮਾ ਘਰਾਂ ਨੂੰ ਬੰਦ ਹੀ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਾਕਰ ਦੇ ਇਸ ਫੈਸਲੇ ਨਾਲ ਵਪਾਰ ਨੂੰ ਨੁਕਸਾਨ ਵੀ ਹੋ ਰਿਹਾ ਹੈ।