ਸੰਗਰੂਰ:ਮੋਦੀ ਸਰਕਾਰ (Modi Govt) ਵੱਲੋਂ ਭਾਰਤੀ ਆਜ਼ਾਦੀ ਦੇ ਮਹਾਂ ਉਤਸਵ (Maha Utsav of Indian Independence) ਸਮੇਂ ਘਰ- ਘਰ ਤਿਰੰਗਾ ਲਹਿਰਾਉਣ ਚਲਾਈ ਹੈ। ਇਸ ਮਿਸ਼ਨ ਨੂੰ ਲੈ ਕੇ ਇਨ੍ਹਾਂ ਝੰਡਿਆਂ ਦੀ ਸਿਲਾਈ ਦਾ ਕੰਮ ਜ਼ੋਰਾਂ ‘ਤੇ ਹੈ। ਜਿਸ ਦੇ ਚਲਦਿਆਂ ਸੰਗਰੂਰ ਦੇ ਪਿੰਡ ਅਨਦਾਣਾ (Andana village of Sangrur) ਵਿਖੇ ਔਰਤਾਂ ਨੂੰ 7,000 ਝੰਡੇ ਬਣਾਉਣ ਸਬੰਧੀ ਆਰਡਰ ਪ੍ਰਾਪਤ ਹੋਇਆ ਹੈ।
ਔਰਤਾਂ ਨੇ ਦੱਸਿਆ ਕਿ ਸਾਨੂੰ ਗਰਵ ਮਹਿਸੂਸ ਹੋ ਰਿਹਾ ਹੈ, ਕਿ ਸਰਕਾਰ ਨੇ ਸਾਨੂੰ ਦੇਸ਼ ਦਾ ਗੌਰਵ ਤਿਰੰਗੇ ਝੰਡੇ (flags) ਬਣਾਉਣ ਲਈ ਚੁਣਿਆ ਹੈ। ਜਿਸ ਤਹਿਤ ਸਾਡੇ ਗਰੁੱਪ ਦੀਆਂ ਔਰਤਾਂ ਵੱਲੋਂ ਪੂਰੀ ਸਾਫ਼-ਸਫ਼ਾਈ ਤਹਿਤ ਹਫ਼ਤੇ ਭਰ ਤੋਂ ਦਿਨ ਰਾਤ ਇੱਕ ਕਰਕੇ ਦੇਸ਼ ਦੀ ਸ਼ਾਨ ਤਿਰੰਗੇ ਤਿਆਰ ਕੀਤੇ ਜਾ ਰਹੇ ਹਨ।
ਗਰੁੱਪ ਦੀਆਂ ਔਰਤਾਂ ਨੇ ਸਿਲਾਈ ਕੀਤਾ 7 ਹਜ਼ਾਰ ਤਿਰੰਗਾ ਝੰਡਾ ਉਨ੍ਹਾਂ ਇਹ ਵੀ ਦੱਸਿਆ ਕਿ ਤਿਰੰਗੇ ਜਾਨ ਤੋਂ ਪਿਆਰੇ ਸਮਝਦਿਆਂ ਇਨ੍ਹਾਂ ਤਿਰੰਗੇ ਝੰਡਿਆਂ (flags) ਦੀ ਸਿਲਾਈ ਕਰਦੀਆਂ ਹਾਂ, ਤਾਂ ਜੋ ਤਿਰੰਗੇ ਨੂੰ ਗੰਦੇ ਹੱਥ ਨਾ ਲੱਗਣ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਕਾਲ ਸਮੇਂ ਵੀ ਸਾਡੇ ਗਰੁੱਪ ਵੱਲੋਂ ਮਾਸਕ ਤਿਆਰ ਕੀਤੇ ਗਏ ਸਨ। ਸਾਨੂੰ ਦਿੱਤੇ ਆਰਡਰ ਵਿੱਚੋਂ 6500 ਝੰਡਾ ਤਿਆਰ ਕਰ ਦਿੱਤਾ ਹੈ, ਉਨ੍ਹਾਂ ਦੱਸਿਆ ਕਿ ਸਾਰੇ ਝੰਡੇ ਤਿਆਰ ਹਨ, ਬਸ 500 ਝੰਡੇ ਬਾਕੀ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਝੰਡੇ (flags) ਵੀ ਉਹ ਜੋ ਅੱਜ ਸ਼ਾਮ ਤੱਕ ਤਿਆਰ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਿ ਪਹਿਲੀ ਵਾਰ ਸਾਨੂੰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਡੀ ਸੀ ਸੰਗਰੂਰ ਵੱਲੋਂ 10ਸੈੱਲਫ ਹੈੱਲਪ ਗਰੁੱਪਾਂ ਨੂੰ ਇਸ ਸਮੇਂ ਸਨਮਾਨਤ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਔਰਤਾਂ ਦੇ ਮੁਫ਼ਤ ਬੱਸ ਸਫ਼ਰ ਨੂੰ ਲੈਕੇ ਪ੍ਰਾਈਵੇਟ ਬੱਸ ਓਪਰੇਟਰਾਂ ਦਾ ਚੱਕਾ ਜਾਮ