ਸੰਗਰੂਰ:ਪੰਜਾਬ ਸਰਕਾਰ ਵੱਲੋਂ ਗਠਿਤ 11 ਮੈਂਬਰੀ ਵਿਧਾਨ ਸਭਾ ਕਮੇਟੀ ਵੱਲੋਂ ਘੱਗਰ ਅਤੇ ਬੁੱਢਾ ਦਰਿਆ ਦਾ ਨਿਰੀਖਣ ਕੀਤਾ ਗਿਆ ਜਿਸ ਮੌਕੇ ਉਨ੍ਹਾਂ ਨੇ ਕਿਹਾ ਕਿ ਮਾਨਯੋਗ ਸਪੀਕਰ ਵਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਬੁੱਢਾ ਦਰਿਆ ਅਤੇ ਘੱਗਰ ਦਰਿਆ ਦੇ ਪ੍ਰਦੂਸ਼ਿਤ ਪਾਣੀ ਵਾਰੇ ਲੋਕਾਂ ਦੀ ਮੰਗ ਨੂੰ ਲੈਕੇ ਬਣਾਈ ਇਸ ਕਮੇਟੀ ਵਿੱਚ ਸ਼ਾਮਿਲ ਚੇਅਰਮੈਨ ਦਲਜੀਤ ਸਿੰਘ ਭੋਲਾ, ਅਸ਼ੋਕ ਕੁਮਾਰ ਪਸੋਰਾ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਬੱਗਾ ਅਤੇ ਹਲਕਾ ਵਿਧਾਇਕ ਬਰਿੰਦਰ ਕੁਮਾਰ ਗੋਇਲ ਵੱਲੋਂ ਘੱਗਰ ਦਰਿਆ ਦੇ ਦੌਰੇ ਕੀਤਾ।
ਫ਼ਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ: ਇਸ ਤੋਂ ਬਾਅਦ ਮੈਂਬਰਾਂ ਕਿਹਾ ਕਿ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਰੱਖੀਆਂ ਹੋਈਆਂ ਹਨ ਕਿ ਉਨ੍ਹਾਂ ਨੂੰ ਸਾਫ਼ ਸੁਥਰਾ ਵਾਤਾਵਰਨ ਅਤੇ ਪਾਣੀ ਮਿਲੇਗਾ, ਤਾਂ ਅਸੀਂ ਇੱਥੇ ਪਹੁੰਚਣ ਉੱਤੇ ਲੱਗਿਆ ਕਿ ਇਸ ਘੱਗਰ ਦੇ ਪਾਣੀ ਨਾਲ ਲੋਕ ਕੈਂਸਰ, ਚਮੜੀ ਦੇ ਲਾਇਲਾਜ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਹੜ੍ਹ ਆਉਣ ਕਾਰਨ ਫ਼ਸਲਾਂ ਦਾ ਵੱਡੇ ਪੱਧਰ ਉੱਤੇ ਨੁਕਸਾਨ ਹੁੰਦਾ ਹੈ। ਇਸ ਵੇਲੇ ਉਹਨਾਂ ਨਾਲ ਪ੍ਰਦੁਸ਼ਣ ਕੰਟਰੋਲ ਬੋਰਡ, ਪੰਚਾਇਤਾਂ ਵਿਭਾਗ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀਆਂ ਵੱਖ ਵੱਖ ਟੀਮਾਂ ਵੀ ਮੌਜੂਦ ਸਨ ਤਾਂ ਜੋ ਵੱਖ ਵੱਖ ਸਮੱਸਿਆਵਾਂ ਵਾਰੇ ਜਾਣਕਾਰੀ ਹਾਸਲ ਕੀਤੀ ਜੋਂ ਕਿ ਇਸ ਦੀ ਰਿਪੋਰਟ ਸਰਕਾਰ ਨੂੰ ਦਿੱਤੀ ਜਾਵੇਗੀ ਤਾਂ ਜੋ ਇਸ ਦਾ ਹੱਲ ਕੀਤਾ ਜਾ ਸਕੇ। ਉਹਨਾਂ ਕਿਹਾ ਸਮੱਸਿਆਵਾਂ ਦਾ ਪੂਰਨ ਹੱਲ ਕੀਤਾ ਜਾਵੇਗਾ ਅਤੇ ਇਸ ਵਾਰ ਮਾਮਲੇ ਨੂੰ ਅਸਲ ਤੌਰ ਉੱਤੇ ਹੱਲ ਕਰਨ ਲਈ ਕਮੇਟੀ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆ ਅਤੇ ਲੋਕਾਂ ਦੀਆਂ ਆਸਾਂ ਅਤੇ ਉਮੀਦਾਂ ਉੱਤੇ ਖਰਾ ਉਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।