ਸੰਗਰੂਰ: ਮਸਤੂਆਣਾ ਸਾਹਿਬ ਵਿਖੇ ਬਣਨ ਵਾਲੇ ਮੈਡੀਕਲ ਕਾਲਜ ਦਾ ਮੁੱਦਾ ਦਿਨ ਪਰ ਦਿਨ ਭਖਦਾ ਜਾ (The issue of Mastuana Medical College heated up ) ਰਿਹਾ ਹੈ। ਡੀਸੀ ਦਫਤਰ ਅੱਗੇ ਐਸਜੀਪੀਸੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮੋਰਚੇ ਵੱਲੋਂ ਸਾਂਝੇ ਧਰਨੇ ਵਿੱਚ ਇਕਬਾਲ ਸਿੰਘ ਝੂੰਦਾਂ ਨੇ ਭਗਵੰਤ ਮਾਨ ਉੱਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰਾਜਨੀਤੀ ਕਰ ਰਹੇ (Bhagwant Mann is doing politics) ਹਨ।
20 ਕਰੋੜ ਦੀ ਜ਼ਮੀਨ: ਉਨ੍ਹਾਂ ਕਿਹਾ ਜੇ ਸੀਐੱਮ ਮਾਨ ਮੈਡੀਕਲ ਕਾਲਜ ਬਣਾਉਣਾ ਚਾਹੁੰਦੇ ਹਨ ਤਾਂ 20 ਕਰੋੜ ਦੀ ਜ਼ਮੀਨ ਖਰੀਦ ਕੇ ਬਣਾ ਸਕਦੇ ਹਨ। ਫਿਰ ਰੌਲੇ ਵਾਲੀ ਜਮੀਨ ਉੱਤੇ ਕਿਉਂ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਸੀਐੱਮ ਮਾਨ ਨੇ ਜਾਣ ਬੁਝ ਕੇ ਹਰ ਇੱਕ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੀਐੱਮ ਮਾਨ 2024 ਦੀਆਂ (Drama to make issue in 2024 elections) ਚੋਣਾਂ ਵਿੱਚ ਮੁੱਦਾ ਬਣਾਉਣ ਲਈ ਸਭ ਡਰਾਮਾ ਕਰ ਰਹੇ ਹਨ।
ਪੰਜਾਬ ਸਰਕਾਰ ਧੱਕੇਸ਼ਾਹੀ: ਦੂਜੇ ਪਾਸੇ ਅਕਾਲੀ ਆਗੂ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਧੱਕੇਸ਼ਾਹੀ ਕਰਕੇ ਸ਼੍ਰੋਮਣੀ ਕਮੇਟੀ ਦੀ ਜ਼ਮੀਨ ਹੜੱਪਣਾ (Shiromani Committee wants to grab the land) ਚਾਹੁੰਦੀ ਹੈ। ਲੌਂਗੋਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਕਮੇਟੀ ਬਾਰੇ ਜੋ ਸ਼ਬਦ ਵਰਤੇ ਹਨ ਉਹ ਪੂਰੀ ਤਰ੍ਹਾਂ ਨਿੰਦਣਯੋਗ ਹਨ।