ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਲ੍ਹਾ ਸੰਗਰੂਰ ਦੀਆਂ ਸੜਕਾਂ ਦਾ ਹਾਲ ਬੁਰਾ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਸੜਕਾਂ ਵਿੱਚ ਟੋਏ ਨਹੀਂ ਸਗੋਂ ਟੋਇਆਂ ਵਿੱਚ ਸੜਕਾਂ ਹਨ। ਜਿੱਥੋਂ ਨਿੱਕਲਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਕਿ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਦੀ ਵੱਡੇ ਪੱਧਰ ਦੇ ਉੱਤੇ ਝੜੀ ਲਾ ਦਿਆਂਗੇ। ਪਰ ਹਾਲੇ ਵੀ ਹਾਲਾਤ ਬਹੁਤੇ ਠੀਕ ਨਹੀਂ ਹਨ।
ਜ਼ਿਲ੍ਹਾ ਮੁੱਖ ਮੰਤਰੀ ਦਾ ਤੇ ਸੜਕਾਂ ਦੇ ਜ਼ਖਮ ਭਰ ਰਹੀ ਨਿੱਜੀ ਸੰਸਥਾ, ਦੇਖੋ ਕੀ ਹਾਲਾਤ ਨੇ ਮਾਨ ਸਾਬ੍ਹ ਦੇ ਸੰਗਰੂਰ ਦੀਆਂ ਸੜਕਾਂ ਦੇ... - ਖਰਾਬ ਸੜਕਾਂ ਨਾਲ ਹੋ ਰਹੇ ਹਾਦਸੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜ਼ਿਲ੍ਹਾ ਸੰਗਰੂਰ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਇਕ ਨਿੱਜੀ ਸੰਸਥਾਂ ਨੇ ਪਹਿਲ ਕੀਤੀ ਹੈ। ਦੂਜੇ ਪਾਸੇ ਉਨ੍ਹਾਂ ਸਰਕਾਰ ਨੂੰ ਇਸ ਪਾਸੇ ਦੇਖਣ ਦੀ ਅਪੀਲ ਵੀ ਕੀਤੀ ਹੈ।
![ਜ਼ਿਲ੍ਹਾ ਮੁੱਖ ਮੰਤਰੀ ਦਾ ਤੇ ਸੜਕਾਂ ਦੇ ਜ਼ਖਮ ਭਰ ਰਹੀ ਨਿੱਜੀ ਸੰਸਥਾ, ਦੇਖੋ ਕੀ ਹਾਲਾਤ ਨੇ ਮਾਨ ਸਾਬ੍ਹ ਦੇ ਸੰਗਰੂਰ ਦੀਆਂ ਸੜਕਾਂ ਦੇ... The condition of the roads in Chief Minister's district Sangrur is bad](https://etvbharatimages.akamaized.net/etvbharat/prod-images/06-08-2023/1200-675-19196510-591-19196510-1691318219442.jpg)
ਜੇਕਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਸੜਕਾਂ ਦਾ ਬਹੁਤ ਬੁਰਾ ਹਾਲ ਹੈ। ਮੀਂਹ ਦੇ ਮੌਸਮ ਵਿੱਚ ਤਾਂ ਲੋਕਾਂ ਨੂੰ ਸੱਟਾਂ ਲੀ ਲੱਗ ਰਹੀਆਂ ਹਨ। ਕਈ ਵਾਰ ਕਹਿਣ ਦੇ ਬਾਵਜੂਦ ਸੰਗਰੂਰ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਸੜਕ ਦੀ ਹਾਲਤ ਨਹੀਂ ਸੁਧਾਰੀ ਗਈ। ਹੁਣ ਇਨ੍ਹਾ ਸੜਕਾਂ ਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਇਕ ਪ੍ਰਾਈਵੇਟ ਸੰਸਥਾ ਨੋਵਲ ਹੈਲਪਿੰਗ ਹੈਂਡ ਵੱਲੋਂ ਵੱਲੋਂ ਚੱਕੀ ਗਈ ਹੈ। ਸੰਸਥਾ ਦੇ ਪ੍ਰਧਾਨ ਸਤਿੰਦਰ ਸੈਣੀ ਨੇ ਕਿਹਾ ਕਿ ਸਾਡੇ ਵਲੋਂ ਸੰਗਰੂਰ ਦੀਆਂ ਸਾਰੀਆਂ ਟੁੱਟੀਆਂ ਹਨ ਅਤੇ ਉਹਨਾਂ ਦੀ ਮੁਰੰਮਤ ਕਰਵਾਈ ਜਾ ਰਹੀ ਹੈ। ਸੰਗਰੂਰ ਦੀ ਐੱਮਐੱਲਏ ਨੂੰ ਇਸ ਸਬੰਧੀ ਜਾਣੂੰ ਕਰਵਾਇਆ ਹੈ ਪਰ ਉਹਨਾਂ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਹੁਣ ਸੜਕਾਂ ਸੰਸਥਾ ਬਣਾ ਰਹੀ ਹੈ।
ਸਾਡੀ ਸੰਸਥਾ ਨੇ ਇਹ ਫੈਸਲਾ ਕੀਤਾ ਹੈ ਕਿ ਸੰਗਰੂਰ ਦੀਆਂ ਜਿੰਨੀਆਂ ਸੜਕਾਂ ਵਿੱਚ ਖੱਡੇ ਹਨ, ਉਹਨਾਂ ਦੀ ਮੁਰੰਮਤ ਕੀਤੀ ਜਾਵੇਗੀ। ਮੀਂਹ ਦੇ ਮੌਸਮ ਵਿੱਚ ਜੋ ਲੋਕਾਂ ਖਾ ਰਹੇ ਹਨ, ਉਨ੍ਹਾਂ ਨੂੰ ਬਚਾਉਣ ਖਾਤਰ ਹੀ ਇਹ ਕੰਮ ਕੀਤਾ ਜਾ ਰਿਹਾ ਹੈ।