ਪੰਜਾਬ

punjab

ਅਧਿਆਪਕ ਦਿਵਸ 'ਤੇ ਅਧਿਆਪਕਾਂ ਵੱਲੋਂ ਧਰਨੇ ਦੀ ਧਮਕੀ

ਆਂਗਣਵਾੜੀ ਮੁਲਾਜ਼ਮ ਯੂਨੀਆਨ (ਸੀਟੂ) ਵੱਲੋਂ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ 5 ਸਤੰਬਰ ਤੋਂ ਪਹਿਲਾਂ ਉਨ੍ਹਾਂ ਦੀਆ ਮੰਗਾ ਨਾਂ ਮੰਨੀਆਂ ਗਈਆਂ ਆਉਣ ਵਾਲੇ ਅਧਿਆਪਕ ਦਿਵਸ ਵਾਲੇ ਦਿਨ ਜ਼ਿਲ੍ਹਾ ਪੱਧਰ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।

By

Published : Aug 26, 2019, 5:42 PM IST

Published : Aug 26, 2019, 5:42 PM IST

ਫ਼ੋੋਟੋ

ਮਲੇਰਕੋਟਲਾ: ਪੰਜਾਬ ਵਿੱਚ ਹਰ ਵਾਰ ਦੀ ਤਰ੍ਹਾਂ ਮੁਲਾਜਮਾ ਵੱਲੋਂ ਆਪਣੀਆ ਮੰਗਾ ਨੂੰ ਮਨਾਉਣ ਲਈ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤਾਂ ਜੋ ਸਰਕਾਰ ਤੱਕ ਆਪਣੀ ਗੱਲ ਪਹੁੰਚਾਈ ਜਾ ਸਕੇ। ਆਂਗਣਵਾੜੀ ਮੁਲਾਜ਼ਮ ਯੂਨੀਆਨ (ਸੀਟੂ) ਵੱਲੋਂ ਵੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ 5 ਸਤੰਬਰ ਤੋਂ ਪਹਿਲਾਂ ਉਨ੍ਹਾਂ ਦੀਆ ਮੰਗਾ ਨਾਂ ਮੰਨੀਆਂ ਗਈਆਂ ਆਉਣ ਵਾਲੇ ਅਧਿਆਪਕ ਦਿਵਸ ਵਾਲੇ ਦਿਨ ਜ਼ਿਲ੍ਹਾ ਪੱਧਰ 'ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।

ਵੀਡੀਓ

ਇਹ ਵੀ ਪੜ੍ਹੋ: 1984 ਸਿੱਖ ਦੰਗਾ ਪੀੜਤਾਂ ਨੇ ਬਿਜਲੀ ਵਿਭਾਗ ਵਿਰੁੱਧ ਲਾਇਆ ਧਰਨਾ

ਆਂਗਣਵਾੜੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਲੈਕੇ ਪਹਿਲਾਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਗਿਆ ਸੀ ਅਤੇ ਉਨ੍ਹਾਂ ਦੀਆ ਕੁਝ ਮੰਗਾਂ ਸਰਕਾਰ ਵੱਲੋ ਮੰਗ ਲਈਆ ਗਈਆਂ ਸਨ। ਪਰ ਕੁਝ ਮੰਗਾਂ ਅਜੇ ਤੱਕ ਨਹੀ ਮੰਨੀਆਂ ਗਈਆਂ ਜਿਸ ਦੇ ਸਦਕਾ ਉਨ੍ਹਾਂ ਮੰਗਾ ਨੂੰ ਮਨਵਾਉਣ ਲਈ ਉਨ੍ਹਾਂ ਵੱਲੋਂ ਮੁੜ ਧਰਨਾ ਲਾਉਣ ਦੀ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਮੰਨੀ ਗਈ ਮੰਗ ਮੁਤਾਬਕ 3-6 ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਵਿੱਚ ਦਾਖਲ ਕਰਵਾਉਣਾ ਲਾਜ਼ਮੀ ਕੀਤਾ ਗਿਆ ਸੀ ਪਰ ਬੱਚੇ ਅਜੇ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ ਅਤੇ ਮੰਗ ਸਿਰਫ਼ ਕਾਗਜ਼ਾਂ ਵਿੱਚ ਹੀ ਪੂਰੀ ਕੀਤੀ ਗਈ ਹੈ। ਹੁਣ ਆਂਗਣਵਾੜੀ ਮੁਲਾਜ਼ਮ ਦੀ ਮੰਗ ਹੈ ਕਿ ਜੋ ਮੰਗ ਕਾਗਜ਼ੀ ਰੂਪ ਵਿੱਚ ਪੂਰੀ ਕੀਤੀ ਗਈ ਸੀ ਉਸ ਨੂੰ ਅਮਲ ਵਿੱਚ ਲਿਆਂਦਾ ਜਾਵੇ ਜੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚੋਂ ਆਂਗਣਵਾੜੀ ਸੈਂਟਰਾ 'ਚ ਨਾ ਭੇਜਿਆ ਗਿਆ ਤਾਂ ਅਧਿਆਪਕ ਦਿਵਸ ਵਾਲੇ ਦਿਨ ਜ਼ਿਲ੍ਹੇ ਪੱਧਰ 'ਤੇ ਧਰਨਾ ਲਾਇਆ ਜਾਵੇਗਾ।

ABOUT THE AUTHOR

...view details