ਪੰਜਾਬ

punjab

ETV Bharat / state

Dharna in Front of Sangrur DC's office : ਸੰਗਰੂਰ ਦੇ ਡੀਸੀ ਦੀ ਰਿਹਾਇਸ਼ ਦੇ ਸਾਹਮਣੇ ਅਧਿਆਪਕਾਂ ਨੇ ਦਿੱਤਾ ਧਰਨਾ - ਸੰਗਰੂਰ ਦੇ ਡੀਸੀ ਦੇ ਰਿਹਾਇਸ਼ ਦੇ ਸਾਹਮਣੇ ਧਰਨਾ

ਸੰਗਰੂਰ ਦੇ ਵਿੱਚ ਅਧਿਆਪਕਾਂ ਨੇ ਪੰਜਾਬ ਦੇ ਮੁੱਖ ਮੰਤਰੀ (Dharna in Front of Sangrur DC's office) ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਧਰਨਾ ਦਿੱਤਾ ਹੈ।

Teachers protested in front of DC's residence in Sangrur
Dharna in Front of Sangrur DC's office : ਸੰਗਰੂਰ ਦੇ ਡੀਸੀ ਦੀ ਰਿਹਾਇਸ਼ ਦੇ ਸਾਹਮਣੇ ਅਧਿਆਪਕਾਂ ਨੇ ਦਿੱਤਾ ਧਰਨਾ

By ETV Bharat Punjabi Team

Published : Oct 22, 2023, 5:44 PM IST

ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਦਰਸ਼ਨਕਾਰੀ ਅਧਿਆਪਕ।

ਸੰਗਰੂਰ :ਸੰਗਰੂਰ ਦੇ ਵਿੱਚ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਡੀਸੀ ਦੀ ਰਿਹਾਇਸ਼ ਦੇ ਸਾਹਮਣੇ ਧਰਨਾ ਲਗਾਇਆ ਅਤੇ ਉਸ ਦੇ ਨਾਲ ਹੀ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਪੁਤਲਾ ਵੀ ਫੂਕਿਆ। ਅਧਿਆਪਕਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ 133 ਦਿਨਾਂ ਤੋਂ ਇੰਦਰਜੀਤ ਮਾਨਸਾ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਸਾਹਮਣੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਲਗਾ ਕੇ ਬੈਠੇ ਹਨ।

ਅਧਿਆਪਕਾਂ ਨੇ ਫੂਕਿਆ ਪੁਤਲਾ :ਸਾਰੇ ਅਧਿਆਪਕ ਸੰਗਰੂਰ ਦੇ ਡੀਸੀ ਦੇ ਰਿਹਾਇਸ਼ ਦੇ ਸਾਹਮਣੇ ਪੁਤਲਾ ਫੂਕ ਰਹੇ ਸਨ। ਉਹਨਾਂ ਨੇ ਮੁੱਖ ਕਾਰਨ ਦੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਕੱਚੇ ਅਧਿਆਪਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹਨਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਹਰ ਇਸਦੇ ਨਾਲ ਹੀ ਹਰ ਸਹੂਲਤ ਜੋ ਸਰਕਾਰੀ ਕਰਮਚਾਰੀ ਨੂੰ ਮਿਲਦੀ ਹੈ, ਉਹ ਵੀ ਦਿੱਤੀ ਜਾਵੇਗੀ। ਪਰ ਹੁਣ ਤੱਕ ਵਾਅਦਾ ਪੂਰਾ ਕਰਨ ਦਾ ਦੂਰ ਹੁਣ ਤੱਕ ਉਹਨਾਂ ਨਾਲ ਮੀਟਿੰਗ ਵੀ ਨਹੀਂ ਕਰਵਾਈ ਗਈ ਹੈ, ਜਿਸ ਕਰਕੇ ਉਹਨਾਂ ਵਿੱਚ ਰੋਸ ਹੈ।

ਉੱਥੇ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਸਿੱਖਿਆ ਮੰਤਰੀ ਨੇ ਕਿਹਾ ਸੀ ਕਿ ਉਹ ਤਾਂ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣਾ ਚਾਹੁੰਦੇ ਹਨ ਪਰ ਇਹ ਅਧਿਆਪਕ ਖੁਦ ਹੀ ਮੀਟਿੰਗ ਨਹੀਂ ਕਰਨਾ ਚਾਹੁੰਦੇ। ਇਸ ਤਰ੍ਹਾਂ ਸਾਡੇ ਉੱਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਜਦਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਲਦ ਤੋਂ ਜਲਦ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਅਸੀਂ ਆਪਣੀ ਮੰਗਾਂ ਨੂੰ ਪੂਰਾ ਕਰਵਾ ਸਕੀਏ।

ABOUT THE AUTHOR

...view details