ਸੰਗਰੂਰ : ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਅਧਿਆਪਕਾਂ ਨੇ ਬੁੱਧਵਾਰ ਨੂੰ ਸ਼ਾਂਤਮਈ ਢੰਗ ਨਾਲ ਧਰਨਾ ਦਿੱਤਾ। ਇਸ ਧਰਨੇ ਵਿਚ ਪੰਜਾਬ ਸਰਕਾਰ ਦੀਆਂ ਅਧਿਆਪਕਾਂ ਪ੍ਰਤੀ ਮਾਰੂ ਨੀਤੀਆਂ ਦਾ ਵਿਰੋਧ ਕਰਦੇ ਹੋਏ ਅਧਿਆਪਕਾਂ ਨੇ ਆਪਣੀਆਂ ਮੁੱਖ ਮੰਗਾਂ ਨੂੰ ਸਿੱਖਿਆ ਮੰਤਰੀ ਦੇ ਸਾਹਮਣੇ ਰੱਖਿਆ।
ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਪਾਇਆ ਘੇਰਾ - captain amarinder singh
ਸਟੇਸ਼ਨ ਚੋਣ ਕਰਨ ਦੀ ਨੀਤੀ ਨੂੰ ਹਟਾਉਣ ਤੇ ਨਾਖੁਸ਼ ਹੋਏ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ। ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕਰਨ ਦੀ ਦਿੱਤੀ ਚੇਤਾਵਨੀ।
ਇਹ ਵੀ ਦੇਖੋ : ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਨੇ ਵਿਜੇ ਇੰਦਰ ਸਿੰਗਲਾ ਨਾਲ ਕੀਤੀ ਮੁਲਾਕਾਤ
ਅਧਿਆਪਕਾਂ ਦੀ ਸਭ ਤੋਂ ਮੁੱਖ ਮੰਗ ਇਹ ਸੀ ਕਿ ਪਹਿਲਾਂ ਓਨ੍ਹਾਂ ਨੂੰ ਸਟੇਸ਼ਨ ਦੀ ਚੋਣ ਲਈ ਦੱਸਿਆ ਜਾਂਦਾ ਸੀ ਪਰ ਹੁਣ ਸਰਕਾਰ ਨੇ ਇਹ ਨੀਤੀ ਬੰਦ ਕਰ ਦਿੱਤੀ ਹੈ। ਓਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਇਸ ਨੀਤੀ ਨੂੰ ਚਲਾਇਆ ਗਿਆ ਸੀ ਪਰ ਅਧਿਆਪਕਾਂ ਦੇ ਡਿਊਟੀ ਨਾ ਜੁਆਇਨ ਕਰਨ 'ਤੇ ਸਰਕਾਰ ਨੇ ਓਨ੍ਹਾਂ ਦੀ ਜਗ੍ਹਾ ਹੋਰ ਅਧਿਆਪਕਾਂ ਦੀ ਨਿਯੁਕਤੀ ਕਰ ਦਿੱਤੀ ਸੀ। ਓਦੋਂ ਵੀ ਅਧਿਆਪਕਾਂ ਦੇ ਸੰਘਰਸ਼ ਤੋਂ ਬਾਅਦ ਨਵੀਂ ਨਿਯੁਕਤੀ ਰੱਦ ਕਰਣੀਆਂ ਪਈਆਂ ਸੀ ਪਰ ਹੁਣ ਸਰਕਾਰ ਇਸ ਨੀਤੀ ਨੂੰ ਮੁੜ ਲਾਗੂ ਕਰ ਰਹੀ ਹੈ ਜਿਸ ਦੇ ਚਲਦੇ ਪੂਰੀ ਅਧਿਆਪਕ ਯੂਨੀਅਨ ਵਿਰੋਧ ਕਰ ਰਹੀ ਹੈ। ਜੇ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਉਹ ਸੰਗਰਸ਼ ਹੋਰ ਤਿੱਖਾ ਕਰਾਂਗੇ।