ਸੰਗਰੂਰ: ਸਰਕਾਰੀ ਰਣਬੀਰ ਕਾਲਜ ਦੇ ਕੱਚੇ ਅਧਿਆਪਕਾਂ ਵੱਲੋਂ ਕਲਮ ਛੋੜ ਧਰਨਾ ਲਗਾਇਆ ਗਿਆ। ਇਹ ਧਰਨਾ ਗੈਸਟ ਫਕੈਲਟੀ ਨੂੰ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਹੈ। ਕਲਮ ਛੋੜ ਧਰਨਾ ਸੂਬੇ ਦੀਆਂ ਚਾਰ ਜਥੇਬੰਦਿਆਂ ਵੱਲੋਂ ਲਗਾਇਆ ਗਿਆ।
ਗੈਸਟ ਫਕੈਲਟੀ ਯੂਨੀਅਨ ਦੀ ਪ੍ਰਧਾਨ ਗੁਲਸ਼ਨਦੀਪ ਕੌਰ ਨੇ ਦੱਸਿਆ ਕਿ ਕੁਝ ਕੱਚੇ ਅਧਿਆਪਕ ਪਿਛਲੇ 10-15 ਸਾਲਾਂ ਤੋਂ ਗੈਸਟ ਫਕੈਲਟੀ ਦੇ ਤੋਰ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਕੱਚੇ ਮੁਲਾਜ਼ਮਾਂ ਦਾ ਧਿਆਨ ਨਹੀਂ ਹੈ ਤੇ ਉਨ੍ਹਾਂ ਦੇ ਧਿਆਨ 'ਚ ਲਾਉਣ ਲਈ ਇਹ ਧਰਨਾ ਦਿੱਤਾ ਜਾ ਰਿਹਾ ਹੈ। ਗੁਲਸ਼ਨਦੀਪ ਕੌਰ ਨੇ ਕਿਹਾ ਕਿ ਇਹ ਧਰਨਾ ਪੂਰੇ ਪੰਜਾਬ ਦੇ ਅਧਿਆਪਕਾਂ ਵੱਲੋਂ ਲਗਾਇਆ ਗਿਆ ਹੈ।