ਸਰਹੱਦੀ ਇਲਾਕਿਆਂ 'ਚ ਪੜ੍ਹਾਉਣਾ ਨਹੀਂ ਚਾਹੁੰਦੇ ਅਧਿਆਪਕ
ਸੰਗਰੂਰ 'ਚ ਅਧਿਆਪਕ ਯੂਨੀਅਨ ਨੇ ਇਕ ਵਾਰ ਫੇਰ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਤਾਇਨਾਤੀ ਸਰਹੱਦੀ ਇਲਾਕਿਆਂ 'ਚੋਂ ਹਟਾਈ ਜਾਵੇ।
ਫ਼ੋਟੋ
ਸੰਗਰੂਰ: ਅਧਿਆਪਕਾਂ ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਸਾਹਮਣੇ ਫਿਰ ਧਰਨਾ ਲਾਇਆ ਤੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਨ੍ਹਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।
ਅਧਿਆਪਕਾਂ ਦੀ ਦੋ ਮੁੱਖ ਮੰਗਾਂ ਸਨ। ਪਹਿਲੀ ਇਹ ਕਿ ਸਰਹੱਦੀ ਇਲਾਕਿਆਂ 'ਚੋਂ ਉਨ੍ਹਾਂ ਦੀ ਬਦਲੀ ਕੀਤੀ ਜਾਵੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣ ਕਾਰਨ ਉਨ੍ਹਾਂ ਦੀ ਨਿਜੀ ਜ਼ਿੰਦਗੀ ਖ਼ਰਾਬ ਹੋ ਰਹੀ ਹੈ। ਇਸ ਤੋਂ ਇਲਾਵਾ ਪ੍ਰੋਬੇਸ਼ਨ ਪੀਰੀਅਡ ਨੂੰ ਦੋ ਸਾਲ ਦਾ ਕੀਤਾ ਜਾਵੇ।