ਪੰਜਾਬ

punjab

ETV Bharat / state

ਲੌਂਗੋਵਾਲ ਦੀ 34ਵੀਂ ਬਰਸੀ 'ਤੇ ਬੋਲੇ ਸੁਖਬੀਰ "ਸਭ ਤੋਂ ਵੱਧ ਕੁਰਬਾਨੀ ਪੰਜਾਬ ਨੇ ਦਿੱਤੀ ਹੈ"

ਅਕਾਲੀ ਦਲ ਵੱਲੋਂ ਪਿੰਡ ਲੌਂਗੋਵਾਲ ਦੇ ਹਰਚੰਦ ਸਿੰਘ ਲੌਂਗੋਵਾਲ ਦੀ 34ਵੀਂ ਬਰਸੀ ਦੇ ਮੌਕੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਫੁੱਲ ਭੇਟ ਕਰਨ ਲਈ ਅਕਾਲੀ ਦਲ ਦੇ ਆਗੂਆਂ ਸਣੇ ਸੁਖਬੀਰ ਬਾਦਲ ਵੀ ਪਹੁੰਚੇ।

ਫੋਟੋ

By

Published : Aug 21, 2019, 10:22 AM IST

ਸੰਗਰੂਰ: ਹਰਚੰਦ ਸਿੰਘ ਲੌਂਗੋਵਾਲ ਦੀ 34ਵੀਂ ਬਰਸੀ ਮੌਕੇ ਪਿੰਡ ਲੌਂਗੋਵਾਲ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਪਹੁੰਚੇ। ਇਸ ਮੌਕੇ ਤੇ ਸੁਖਬੀਰ ਨੇ ਹਰਚੰਦ ਸਿੰਘ ਲੌਂਗੋਵਾਲ ਦੀ ਸ਼ਹੀਦੀ ਨੂੰ ਯਾਦ ਕਰ ਦੀਆਂ ਫੁੱਲ ਭੇਟ ਕੀਤੇ ਤੇ ਸ਼ਰਧਾਂਜਲੀ ਦਿੱਤੀ।

ਪੰਜਾਬ ਹੈ ਸ਼ੁਰਵੀਰਾਂ ਦੀ ਧਰਤੀ: ਸੁਖਬੀਰ ਬਾਦਲ

ਸੁਖਬੀਰ ਨੇ ਮੀਡਿਆ ਨਾਲ ਰੂਬਰੂ ਹੁੰਦਿਆ ਕਿਹਾ ਕਿ ਪੰਜਾਬ ਸ਼ੁਰਵੀਰਾਂ ਦੀ ਧਰਤੀ ਹੈ। ਅਜਿਹਾ ਕੋਈ ਅੰਦੋਲਨ ਨਹੀਂ ਜਿਸ ਵਿੱਚ ਪੰਜਾਬ ਨੇ ਕੁਰਬਾਨੀ ਨਾ ਦਿੱਤੀ ਹੋਵੇ। ਜੇ ਅੱਜ ਸ਼ੁਰਵੀਰਾਂ ਦੀ ਗਿਣਤੀ ਕੀਤੀ ਜਾਵੇ ਤਾਂ ਸਭ ਤੋਂ ਵੱਧ ਸ਼ਹੀਦੀਆਂ ਪੰਜਾਬ ਦੇ ਸ਼ੁਰਵੀਰਾਂ ਦੇ ਦਿੱਤੀਆਂ ਹਨ। ਇਸਤੋਂ ਇਲਾਵਾ ਘੱਗਰ ਦੇ ਮੁਆਵਜੇ ਦਾ ਹੁਣ ਤਕ ਨਾ ਮਿਲਣ ਤੇ ਓਹਨਾ ਨੇ ਕਾਂਗਰਸ ਤੇ ਆਰੋਪ ਲਗਾਉਣੇ ਹੋਏ ਕਿਹਾ ਕਿ ਕਾਂਗਰਸ ਦਾ ਪੰਜਾਬ ਵਲ ਕੋਈ ਧਿਆਨ ਨਹੀਂ ਹੈ। ਇਨ੍ਹਾਂ ਸ਼ੁਰਵੀਰਾਂ ਵਿੱਚ ਉਨ੍ਹਾਂ ਵੱਲੋਂ ਹਰਚੰਦ ਸਿੰਘ ਲੌਂਗੋਵਾਲ ਨੂੰ ਵੀ ਯਾਦ ਕੀਤਾ ਗਿਆ।

ਵੀਡੀਓ ਵੀ ਵੇਖੋ: "ਸਭ ਤੋਂ ਵੱਧ ਕੁਰਬਾਨੀ ਪੰਜਾਬ ਨੇ ਦਿੱਤੀ ਹੈ"

ਇਹ ਵੀ ਪੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੇ PM ਨਾਲ ਫੋਨ 'ਤੇ ਕੀਤੀ ਗੱਲਬਾਤ

ਸਮਾਗਮ ਵਿੱਚ ਸਿਰਕਤ ਕਰਨ ਪਹੁੰਚੇ ਵਧੇਰੇ ਲੋਕ

ਇਸ ਸਮਾਗਮ ਵਿੱਚ ਸੁਖਬੀਰ ਤੋਂ ਇਲਾਵਾ ਪ੍ਰੇਮ ਸਿੰਘ ਚੰਦੂਮਾਜਰਾ ਤੇ ਐੱਸ.ਜੀ.ਪੀ.ਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਕਈ ਅਕਾਲੀ ਆਗੂਆਂ ਸਣੇ ਵਧੇਰੇ ਲੋਕ ਪਹੁੰਚੇ। ਇਸ ਮੌਕੇ ਹਰਚੰਦ ਸਿੰਘ ਲੌਂਗੋਵਾਲ 'ਤੇ ਕਾਂਗਰਸ 'ਤੇ ਹਮਲਾ ਕਰਦੀਆਂ ਕਿਹਾ ਕਿ ਕਾਂਗਰਸ ਸਿਰਫ ਬਰਸੀ ਦੇ ਮੌਕੇ 'ਤੇ ਨਾਟਕ ਕਰਦੀ ਹੈ, ਪਰ ਅਸਲ ਤੌਰ ਤੇ ਕਾਂਗਰਸ ਬਰਸੀ ਨੂੰ ਕੁੱਝ ਨਹੀਂ ਸਮਝਦੀ ਹੈ।

ABOUT THE AUTHOR

...view details