ਸੁਨਾਮ: ਟਿੱਬੀ ਰਵਿਦਾਸਪੁਰਾ ਵਿਖੇ ਇੱਕ 10 ਸਾਲ ਦੇ ਛੋਟੇ ਬੱਚੇ ਦੀ ਅਚਾਨਕ ਮੌਤ ਹੋ ਗਈ ਹੈ। ਇਸ ਮੌਕੇ ਪਿੰਡ ਦੇ ਵਸਨੀਕ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ 10 ਸਾਲਾ ਬੱਚਾ ਏਕਮਜੋਤ ਸਿੰਘ ਪੁੱਤਰ ਰਣਦੀਪ ਸਿੰਘ ਦੀ ਰਾਤ ਨੂੰ ਸਹੀ ਸਲਾਮਤ ਸੁੱਤਾ ਸੀ, ਕਿ ਉਸ ਦੀ ਅਚਾਨਕ ਸਵੇਰੇ ਤਕਰੀਬਨ 5 ਵਜੇ ਤਬੀਅਤ ਵਿਗੜਣ ਉੱਤੇ ਉਸ ਨੂੰ ਪਹਿਲਾ ਨਿੱਜੀ ਹਸਪਤਾਲ ਤੇ ਬਾਅਦ ਵਿੱਚ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਸੁਨਾਮ: 10 ਸਾਲਾ ਬੱਚੇ ਦੀ ਹੋਈ ਅਚਾਨਕ ਮੌਤ - 10 ਸਾਲਾ ਬੱਚੇ ਦੀ ਮੌਤ
ਟਿੱਬੀ ਰਵਿਦਾਸਪੁਰਾ ਵਿੱਖੇ ਇੱਕ 10 ਸਾਲ ਦੇ ਛੋਟੇ ਬੱਚੇ ਦੀ ਅਚਾਨਕ ਮੌਤ ਹੋ ਗਈ ਹੈ। ਉਸ ਦੀ ਅਚਾਨਕ ਸਵੇਰੇ ਤਕਰੀਬਨ 5 ਵਜੇ ਤਬੀਅਤ ਵਿਗੜਣ ਉੱਤੇ ਉਸ ਨੂੰ ਪਹਿਲਾ ਨਿੱਜੀ ਹਸਪਤਾਲ ਤੇ ਬਾਅਦ ਵਿੱਚ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਫ਼ੋਟੋ
ਇਸ ਮੌਕੇ ਉੱਤੇ ਐਸਐਮਓ ਸਿਵਲ ਹਸਪਤਾਲ ਡਾ. ਸੰਜੇ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਜਦ ਬੱਚੇ ਨੂੰ ਹਸਤਪਾਲ ਲਿਆਂਦਾ ਗਿਆ ਤਾਂ ਇਸ ਬੱਚੇ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।