ਪੰਜਾਬ

punjab

ETV Bharat / state

ਮਾਸਟਰ ਮੋਟੀਵੇਟਰ ਯੂਨੀਅਨ ਦੇ ਮੁਲਾਜ਼ਮਾਂ ਦੀ ਹੜਤਾਲ 29ਵੇਂ ਦਿਨ ਵੀ ਜਾਰੀ - ਮਰਨ ਵਰਤ

ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਦੇ ਮੁਲਾਜ਼ਮਾਂ ਦਾ 29ਵੇਂ ਦਿਨ ਵੀ ਆਪਣੀਆਂ ਮੰਗਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ ਮਰਨ ਵਰਤ ਕੇ ਬੈਠੇ ਕਈ ਵਰਕਰਾਂ ਦੀ ਹਾਲਤ ਖ਼ਰਾਬ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆਂ ਗਿਆ ਹੈ।

ਫ਼ੋਟੋ

By

Published : Jul 26, 2019, 1:14 PM IST

ਮਲੇਰਕੋਟਲਾ: ਪਿੰਡ ਸੰਗਾਲਾ ਵਿੱਖੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਆਨ ਦੇ ਮੁਲਾਜ਼ਮਾਂ ਦਾ 29 ਵੇਂ ਦਿਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਹੈ। ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਖਤਮ ਕਰ ਮਰਨ ਵਰਤ ਸੁਰੂ ਹੋਏ ਨੂੰ ਵੀ ਛੇ ਦਿਨ ਹੋ ਗਏ ਹਨ ਪਰ ਅਜੇ ਤੱਕ ਕਿਸੇ ਵੀ ਉੱਚ ਅਧਿਕਾਰੀ ਨੇ ਕੋਈ ਸਾਰ ਨਹੀ ਲਈ।

ਵੀਡੀਓ

ਪ੍ਰਦਰਸਨ ਕਰ ਰਹੀ ਅਮਨਦੀਪ ਕੌਰ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਪਹਿਲਾਂ ਹੀ ਸਰਕਾਰੀ ਹਸਪਤਾਲ ਮਲੇਰਕੋਟਲਾ ਵਿੱਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਅਤੇ ਦੂਸਰੇ ਪਾਸੇ ਮਰਨ ਵਰਤ ਤੇ ਬੈਠੇ ਤਿੰਨ ਮੁਲਾਜ਼ਮਾਂ 'ਚੋ ਇੱਕ ਮੁਲਾਜ਼ਮ ਬਲਜੀਤ ਸਿੰਘ ਦੀ ਹਾਲਤ ਖਰਾਬ ਹੋ ਗਈ ਜਿਸ ਕਾਰਨ ਉਸ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕੇ ਕਾਂਗਰਸ ਸਰਕਾਰ ਨੇ ਪਹਿਲਾਂ ਵੋਟਾਂ ਲੈਣ ਲਈ ਬਹੁਤ ਵਾਅਦੇ ਕੀਤੇ ਸੀ ਪਰ ਹੁਣ ਸਰਕਾਰ ਸਾਨੂੰ ਰੋਜਗਾਰ ਦੇਣ ਦੀ ਥਾਂ ਰੋਜਗਾਰ ਖੋਹ ਰਹੀ ਹੈ।

ਜਿਕਰਯੋਗ ਹੈ ਕਿ ਪਿਛਲੇ 29 ਦਿਨਾਂ ਤੋਂ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਆਨ ਦੇ ਮੁਲਾਜ਼ਮ ਆਪਣਿਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਏਕਸ਼ਨ ਨਹੀਂ ਲਿਆ ਗਿਆ ਹੈ।

ABOUT THE AUTHOR

...view details