ਸੰਗਰੂਰ:ਪੀਜੀਆਈ ਘਾਵਦਾ ਸੈਟੇਲਾਈਟ ਸੈਂਟਰ ਸੰਗਰੂਰ ਨੇ ਲੰਮੇਂ ਸਮੇਂ ਤੋਂ ਠੇਕੇ ਦੇ ਆਧਾਰ ‘ਤੇ ਕੰਮ ਕਰ ਰਹੇ ਨਰਸਿੰਗ ਸਟਾਫ ਨੂੰ ਬੇਰੁਜ਼ਗਾਰ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿੱਖਾ ਦਿੱਤਾ। ਜਿਸ ਤੋਂ ਅੱਕੇ ਹੋਏ ਇਹਨਾਂ ਬੇਰੁਜ਼ਗਾਰ ਸਟਾਫ ਨਰਸਾਂ ਨੇ ਪੀਜੀਆਈ ਪ੍ਰਬੰਧਕਾਂ ਖ਼ਿਲਾਫ਼ ਪੀਜੀਆਈ ਦੇ ਗੇਟ ਬਾਹਰ ਧਰਨਾ ਲਾ ਲਿਆ ਹੈ। ਇਹ ਧਰਨਾ 19ਵੇਂ ਦਿਨ ਵੀ ਜਾਰੀ ਰਿਹਾ,ਸਟਾਫ ਨਰਸਾਂ ਨੇ ਦੋਸ਼ ਲਗਾਇਆ ਕਿ ਸਾਨੂੰ ਜਦੋਂ ਜੁਆਇਨ ਕਰਾਇਆ ਸੀ ਤਾਂ ਸਾਨੂੰ ਜੁਆਇਨਿੰਗ ਲੈਟਰ ਨਹੀਂ ਦਿੱਤੇ ਗਏ। ਹਮੇਸ਼ਾ ਹੀ ਲਾਰੇ ਲਗਾਏ ਗਏ ਕਿ ਤੁਹਾਨੂੰ ਬਹੁਤ ਹੀ ਜਲਦ ਜੁਆਇਨਿੰਗ ਲੈਟਰ ਦੇ ਦਿੱਤਾ ਜਾਵੇਗਾ, ਪਰ ਸਾਨੂੰ ਜੁਆਈਨਿੰਗ ਲੈਟਰ ਦੇਣਾ ਤਾਂ ਦੂਰ ਦੀ ਗੱਲ ਸਾਨੂੰ ਬਿਨਾਂ ਕਿਸੇ ਨੋਟਿਸ ਦੇ ਨੌਕਰੀਆਂ ਤੋਂ ਕੱਢ ਦਿੱਤਾ ਹੈ।
ਪ੍ਰਸ਼ਾਸਨ ਨੇ ਕੀਤਾ ਧੋਖਾ :ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਸਾਡੇ ਨਾਲ ਧੋਖਾ ਕੀਤਾ ਹੈ। ਇੰਨਾ ਸਮਾਂ ਸਾਨੂੰ ਲਾਰੇ ਲਾਏ ਅਤੇ ਹੁਣ ਸਾਨੂੰ ਕੰਮ ਤੋਂ ਕੱਢਣ ਤੋਂ ਪਹਿਲਾਂ ਨਾ ਕੋਈ ਨੋਟਿਸ ਦਿੱਤਾ ਅਤੇ ਨਾ ਹੀ ਸਾਨੂੰ ਕੋਈ ਜਾਣਕਾਰੀ ਦਿੱਤੀ। ਧਰਨਾ ਦੇ ਰਹੀਆਂ ਸਟਾਫ ਨਰਸਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਾਡੀ ਸੁਣਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਇਸ ਧਰਨੇ ਲਈ ਮਜਬੂਰ ਹੋਏ ਅਤੇ ਹੁਣ ਜਦ ਧਰਨਾਂ ਲਾਕੇ ਬੈਠੇ ਹਾਂ ਤੇ ਸਾਡੀ ਫਿਰ ਵੀ ਕਿਸੇ ਨੇ ਸਾਰ ਨਹੀਂ ਲਈ। ਹੁਣ ਸਾਡੇ ਕੋਲ ਕੋਈ ਕੰਮ ਨਹੀਂ ਹੈ ਅਤੇ ਨਾ ਹੀ ਕੀਤੇ ਹੋਰ ਕੰਮ ਕਰਨ ਲਈ ਅਸੀਂ ਜਾ ਸਕਦੇ ਹਾਂ ਕਿਓਂਕਿ ਸਾਡੇ ਕੋਲ ਪਿਛਲੇ ਅਦਾਰੇ ਦਾ ਨਾ ਤੇ ਜੁਆਈਨਿੰਗ ਲੈਟਰ ਹੈ, ਨਾ ਹੀ ਕੋਈ ਤਜੁਰਬੇ ਦਾ ਸਬੂਤ ਦੇ ਅਧਾਰ 'ਤੇ ਕੋਈ ਡਾਕੂਮੈਂਟ ਹੈ।
- Two deaths huts collapsed: ਲਖਨਊ ’ਚ ਮਜ਼ਦੂਰਾਂ ਦੀਆਂ ਝੌਂਪੜੀਆਂ ਡਿੱਗਣ ਨਾਲ 2 ਦੀ ਮੌਤ, 12 ਜ਼ਖਮੀ
- SHRADDHA PAKSHA 2023: ਸ਼ਰਾਧ ਵਿੱਚ ਇਸ ਵਿਸ਼ੇਸ਼ ਮੰਤਰ ਨਾਲ ਕਰੋ ਤਰਪਣ, ਪਿੱਤ੍ਰ ਪੱਖ ਦੀਆਂ ਰਸਮਾਂ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਕੰਮ
- Srinagar SSP Transfer: ਸ਼੍ਰੀਨਗਰ ਦੇ SSP ਰਾਕੇਸ਼ ਬਲਵਾਲ ਦਾ ਮਨੀਪੁਰ ਤਬਾਦਲਾ, ਪੁਲਵਾਮਾ ਹਮਲੇ ਦੀ ਜਾਂਚ 'ਚ ਸੀ ਸ਼ਾਮਿਲ