ਪੰਜਾਬ

punjab

ETV Bharat / state

ਸ਼ਹੀਦ ਊਧਮ ਸਿੰਘ ਦੀ ਸ਼ਹਾਦਤ 'ਤੇ ਸ਼ਪੈਸਲ ਰਿਪੋਰਟ - ਸ਼ਹੀਦ ਊਧਮ ਸਿੰਘ

13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਆਪ ਨੇ ਅੱਖੀਂ ਵੇਖਿਆ, ਇਸ ਕਤਲੇਆਮ ਨੂੰ ਵੇਖ ਕੇ ਊਧਮ ਸਿੰਘ ਨੇ ਜ਼ਾਲਮ ਕੋਲੋਂ ਬਦਲਾ ਲੈਣ ਲਈ 13 ਮਾਰਚ 1940 ਨੂੰ ਇਹ ਸੂਰਮੇ ਨੇ ਕੈਕਸਟਨ ਹਾਲ ਵਿੱਚ ਮਾਈਕਲ ਓਡਵਾਇਰ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸਦਾ ਦੀ ਨੀਂਦ ਸੁਲਾ ਦਿੱਤਾ, ਅੰਗਰੇਜ਼ ਜ਼ਾਲਮ ਦੇ ਹੁਕਮਾਂ ਅਨੁਸਾਰ ਸਰਦਾਰ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦੇ ਤਖ਼ਤੇ ਤੇ ਚੜ੍ਹਿਆ, ਇਸ ਸੂਰਬੀਰ ਵੱਲੋਂ ਦਿੱਤੀ ਕੁਰਬਾਨੀ ਨੇ ਸੁਨਾਮ ਦਾ ਨਾਂ ਸਾਰੀ ਦੁਨੀਆਂ ਵਿੱਚ ਰੌਸ਼ਨ ਕਰ ਦਿੱਤਾ ਹੈ।

ਸਹੀਦ ਊਧਮ ਸਿੰਘ ਦੀ ਸਹਾਦਤ 'ਤੇ ਸਪੈਸਲ ਰਿਪੋਰਟ
ਸਹੀਦ ਊਧਮ ਸਿੰਘ ਦੀ ਸਹਾਦਤ 'ਤੇ ਸਪੈਸਲ ਰਿਪੋਰਟ

By

Published : Jul 31, 2021, 5:59 AM IST

ਸੁਨਾਮ: ਬਹਾਦਰ ਕੌਮਾਂ ਦੇ ਗੌਰਵਮਈ ਇਤਿਹਾਸ ਵਿੱਚ ਸਮੇਂ ਸਮੇਂ ਸਿਰ ਸ਼ਹੀਦਾਂ ਨੂੰ ਆਪਣਾ ਖੂਨ ਡੋਲ ਆਪਣੀ ਕੌਮ ਦੀ ਅਣਖ ਦੇ ਬੂਟੇ ਨੂੰ ਸਿੰਜਿਆ ਹੈ, ਇੱਕ ਮਹਾਨ ਸ਼ਹੀਦ ਊਧਮ ਸਿੰਘ ਨੂੰ ਪੈਦਾ ਕਰਨ ਦਾ ਮਾਣ ਹਾਸਿਲ ਸੁਨਾਮ ਦੀ ਪਵਿੱਤਰ ਧਰਤੀ ਨੂੰ ਹੋਇਆ। ਇਸ ਅਣਖੀ ਯੋਧੇ ਦਾ ਜਨਮ 26 ਦਸੰਬਰ 1899 ਨੂੰ ਸਰਦਾਰ ਟਹਿਲ ਸਿੰਘ ਕੰਬੋਜ ਦੇ ਘਰ ਮਾਤਾ ਨਰੈਣ ਕੌਰ ਦੀ ਕੁਖੋਂ ਹੋਇਆ, ਖਾਲਸਾ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿੱਚ ਪੜ੍ਹਦੇ ਹੋਏ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਆਪ ਨੇ ਅੱਖੀਂ ਵੇਖਿਆ, ਇਸ ਦਿਨ ਮਾਈਕਲ ਓਡਵਾਇਰ ਦੇ ਹੁਕਮ ਨਾਲ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਦੇ ਇਕੱਠ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਸੈਂਕੜੇ ਲੋਕਾਂ 'ਤੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਕੇ ਖ਼ੂਨੀ ਵਿਸਾਖੀ ਮਨਾਈ, ਅਤੇ ਹਿੰਦੁਸਤਾਨ ਦੀ ਅਣਖ ਨੂੰ ਵੰਗਾਰਿਆ।

ਸਹੀਦ ਊਧਮ ਸਿੰਘ ਦੀ ਸਹਾਦਤ 'ਤੇ ਸਪੈਸਲ ਰਿਪੋਰਟ

ਇਸ ਕਤਲੇਆਮ ਨੂੰ ਵੇਖ ਕੇ ਊਧਮ ਸਿੰਘ ਨੇ ਜ਼ਾਲਮ ਕੋਲੋਂ ਬਦਲਾ ਲੈਣ ਲਈ ਕਸਮ ਖਾਧੀ, ਆਖ਼ਿਰ 13 ਮਾਰਚ 1940 ਨੂੰ ਇਹ ਸੂਰਮੇ ਨੇ ਕੈਕਸਟਨ ਹਾਲ ਵਿੱਚ ਮਾਈਕਲ ਓਡਵਾਇਰ ਨੂੰ ਗੋਲੀਆਂ ਦਾ ਨਿਸ਼ਾਨਾ ਬਣਾ ਕੇ ਸਦਾ ਦੀ ਨੀਂਦ ਸੁਲਾ ਦਿੱਤਾ, 'ਤੇ ਦੇਸ ਵਾਸੀਆਂ ਸਿਰੇ ਚਾੜ੍ਹੀ ਭਾਜੀ ਮੋੜ ਦਿੱਤੀ, ਅੰਗਰੇਜ਼ ਜ਼ਾਲਮ ਦੇ ਹੁਕਮਾਂ ਅਨੁਸਾਰ ਸਰਦਾਰ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦੇ ਤਖ਼ਤੇ ਤੇ ਚੜ੍ਹਿਆ ਕੇ ਸਦਾ ਲਈ ਅਮਰ ਕਰ ਦਿੱਤਾ ਇਸ ਸੂਰਬੀਰ ਵੱਲੋਂ ਦਿੱਤੀ ਕੁਰਬਾਨੀ ਨੂੰ ਸੁਨਾਮ ਦਾ ਨਾਂ ਸਾਰੀ ਦੁਨੀਆਂ ਵਿੱਚ ਰੌਸ਼ਨ ਹੈ।

ਸਹੀਦ ਊਧਮ ਸਿੰਘ ਦੀ ਸਹਾਦਤ 'ਤੇ ਸਪੈਸਲ ਰਿਪੋਰਟ

ਈ.ਟੀ.ਵੀ ਭਾਰਤ ਦੀ ਟੀਮ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਪਹੁੰਚੀ ਹੈ, ਜਿੱਥੋਂ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਸੂਰਬੀਰ ਯੋਧੇ ਦੀ ਦਾਸਤਾਨ ਜ਼ੁਬਾਨੀ ਸੁਣੀ ਜਾਵੇਗੀ।

ਸਹੀਦ ਊਧਮ ਸਿੰਘ ਦੀ ਸਹਾਦਤ 'ਤੇ ਸਪੈਸਲ ਰਿਪੋਰਟ

ਸ਼ਹੀਦ ਊਧਮ ਸਿੰਘ ਦੀ ਭੈਣ ਆਸ ਕੌਰ ਦੇ ਪੋਤੇ ਗਿਆਨ ਸਿੰਘ ਨੇ ਦੱਸਿਆ, ਕਿ ਸ਼ਹੀਦ ਊਧਮ ਸਿੰਘ ਜੀ ਦਾ ਜਨਮ ਰਾਏਪੁਰ ਮੁਹੱਲੇ ਦੇ ਵਿੱਚ ਸੁਨਾਮ ਵਿਖੇ ਹੋਇਆ, ਘਰ ਵਿੱਚ ਉਹ ਪਹਿਲਾਂ ਪੰਜ ਮੈਂਬਰ ਸਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਦਾਦੀ ਸਾਧੂ ਸਿੰਘ ਸ਼ਹੀਦ ਊਧਮ ਸਿੰਘ ਜਿਨ੍ਹਾਂ ਨੂੰ ਸ਼ੇਰ ਸਿੰਘ ਵੀ ਕਿਹਾ ਜਾਂਦਾ ਸੀ, ਅਤੇ ਉਨ੍ਹਾਂ ਦੇ ਮਾਤਾ ਪਿਤਾ ਅਤੇ ਉਨ੍ਹਾਂ ਦੇ ਤਾਇਆ ਜੀ ਰਹਿੰਦੇ ਸਨ, ਅੰਮ੍ਰਿਤਸਰ ਇਸ ਲਈ ਜਾਣਾ ਪਿਆ, ਕਿਉਂਕਿ ਪਹਿਲਾਂ ਗ਼ਰੀਬੀ ਜ਼ਿਆਦਾ ਸੀ, ਉਨ੍ਹਾਂ ਦੇ ਪੋਤੇ ਰੇਲਵੇ ਵਿੱਚ ਮੁਲਾਜ਼ਮ ਸੀ, ਪਹਿਲਾਂ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ, ਫਿਰ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ, ਉਸ ਤੋਂ ਬਾਅਦ ਗਿਆਨੀ ਚੰਚਲ ਸਿੰਘ ਊਧਮ ਸਿੰਘ ਅਤੇ ਉਨ੍ਹਾਂ ਦੇ ਭਰਾ ਸਾਧੂ ਸਿੰਘ ਨੂੰ ਯਤੀਮਖਾਨੇ ਅੰਮ੍ਰਿਤਸਰ ਵਿਖੇ ਛੱਡ ਆਏ, ਜਿੱਥੇ ਉਹ ਅੰਮ੍ਰਿਤਸਰ ਵਿੱਚ ਰਹਿਣ ਲੱਗੇ।

ਸਹੀਦ ਊਧਮ ਸਿੰਘ ਦੀ ਸਹਾਦਤ 'ਤੇ ਸਪੈਸਲ ਰਿਪੋਰਟ

ਸ਼ਹਿਰ ਵਾਸੀ ਬਰਖਾ ਸਿੰਘ ਨੇ ਦੱਸਿਆ, ਕਿ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਮਾਤਾ ਜੀ ਦੀ ਮੌਤ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਬਿਮਾਰ ਸੀ, ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਚਾਚਾ ਚੰਚਲ ਸਿੰਘ ਜੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਛੱਡ ਆਏ, ਜਦੋਂ ਜਲ੍ਹਿਆਂਵਾਲੇ ਬਾਗ ਵਿੱਚ ਉੱਲੀ ਸੋਂਹਦੀ ਵਿੱਚ ਸਾਕਾ ਹੋਇਆ, ਤਾਂ ਨਿਹੱਥੇ ਲੋਕਾਂ ਨੂੰ ਅੰਗਰੇਜ਼ਾਂ ਨੇ ਗੋਲੀਆਂ ਮਾਰ ਕੇ ਭੁੰਨਿਆ, ਤਾਂ ਉਥੇ ਸ਼ਹੀਦ ਊਧਮ ਸਿੰਘ ਦੀ ਜੱਲ੍ਹਿਆਂਵਾਲੇ ਬਾਗ਼ ਵਿੱਚ ਮੌਜੂਦ ਸੀ, ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ, ਕਿ ਇਸ ਸਾਮਰਾਜ ਸਰਕਾਰ ਨੇ ਸਾਡੇ ਇੰਡੀਆਂ ਦੇ ਲੋਕਾਂ ਨੂੰ ਕਿਵੇਂ ਗੋਲੀਆਂ ਨਾਲ ਭੁੰਨਿਆ, ਉਥੋਂ ਇਨ੍ਹਾਂ ਦੇ ਮਨ ਵਿੱਚ ਠੇਸ ਲੱਗੀ, ਅਤੇ ਉਨ੍ਹਾਂ ਨੇ ਜ਼ਖਮੀ ਲੋਕਾਂ ਨੂੰ ਪਾਣੀ ਪਿਲਾਇਆ, ਉਨ੍ਹਾਂ ਦੀ ਬੜੀ ਮਦਦ ਕੀਤੀ, ਉਸ ਤੋਂ ਪ੍ਰਭਾਵਿਤ ਹੋ ਕੇ ਇਨ੍ਹਾਂ ਦੇ ਮਨ ਵਿੱਚ ਇਵੇਂ ਲੱਗਿਆ, ਜਿਵੇਂ ਮਾਈਕਲ ਓਡਵਾਇਰ ਨੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਈਆਂ ਹਨ, ਇੱਥੇ ਇੱਕ ਦਿਨ ਇਸਨੂੰ ਵੀ ਐਵੇਂ ਹੀ ਠੋਕਣਾ ਹੈ, ਅਤੇ ਗੋਲੀਆਂ ਇਸਦੇ ਵੀ ਚਲਾਉਣੀਆਂ ਹਨ।

ਗੁਰਚਰਨ ਸਿੰਘ ਨੇ ਦੱਸਿਆ, ਕਿ ਅੰਮ੍ਰਿਤਸਰ ਦੇ ਸਾਕੇ ਤੋਂ ਬਾਅਦ ਬਦਲਾ ਲੈਣ ਦੀ ਭਾਵਨਾ ਦੇ ਵਿੱਚ ਸਮੁੰਦਰੀ ਜਹਾਜ਼ ਦੇ ਰਾਹੀਂ ਲੰਡਨ ਪਹੁੰਚ ਗਏ, ਜਿਥੇ ਉਹ ਲੁਕ ਛਿਪ ਕੇ ਰਹਿੰਦੇ ਰਹੇ, ਅਤੇ ਛੋਟੇ ਮੋਟੇ ਕੰਮ ਕਰਦੇ ਰਹੇ, ਜਿੱਥੇ ਉਹ ਰਹਿੰਦੇ ਸੀ, ਉਡਵਾਇਰ ਦੀ ਭਾਲ ਦੇ ਵਿੱਚ ਰਹਿੰਦੇ ਸਨ, ਫਿਰ ਉਹ ਗ਼ਦਰ ਪਾਰਟੀ ਦੇ ਨਾਲ ਜੁੜ ਕੇ ਗ਼ਦਰ ਪਾਰਟੀ ਨਾਲ ਤਾਲਮੇਲ ਬਣਾ ਕੇ ਰੱਖਿਆ, ਅਤੇ ਪੜ੍ਹਾਈ ਵੀ ਨਾਲ ਨਾਲ ਕਰਦੇ ਰਹਿੰਦੇ ਸੀ।

ਪਰਮਜੀਤ ਸਿੰਘ ਸੋਨੀ ਨੇ ਦੱਸਿਆ, ਕਿ ਸ਼ਹੀਦ ਊਧਮ ਸਿੰਘ ਮੁਲਤਾਨ ਜੇਲ੍ਹ ਕੱਟਣ ਤੋਂ ਬਾਅਦ 1924 ਦੇ ਵਿੱਚ ਸੁਨਾਮ ਆਏ, ਆਪਣੇ ਯਾਰਾਂ ਮਿੱਤਰਾਂ ਅਤੇ ਭੈਣ ਆਸ ਕੌਰ ਨੂੰ ਮਿਲਣ ਤੋਂ ਬਾਅਦ ਫਿਰ ਲੰਦਨ ਚਲੇ ਗਏ, ਲੰਦਨ ਇਸ ਲਈ ਗਏ, ਤਾ ਜੋ ਨਿਹੱਥੇ ਲੋਕਾਂ 'ਤੇ ਅਡਵਾਇਰ ਨੇ ਗੋਲੀਆਂ ਚਲਾਈਆਂ ਸਨ। ਲੋਕਾਂ ਨੂੰ ਵੀ ਪਤਾ ਲੱਗ ਸਕੇ, ਕਿ ਜਿਸ ਸ਼ਖਸ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਸਨ, ਉਸ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਲੈ ਲਿਆ ਹੈ।

ਅਵਤਾਰ ਸਿੰਘ ਤਾਰੀ ਨੇ ਦੱਸਿਆ, ਕਿ ਜਦੋਂ ਸੁਨਾਮ ਤੋਂ ਸਰਦਾਰ ਊਧਮ ਸਿੰਘ ਲੰਦਨ ਪਹੁੰਚੇ ਸੀ, ਤਾਂ ਉਥੇ ਉਨ੍ਹਾਂ ਦਾ ਇੱਕ ਮੇਲ ਸ਼ਿਵ ਸਿੰਘ ਜੌਹਲ ਦੇ ਨਾਲ ਹੋਇਆ, ਜੋ ਕਿ ਅਸਾਮ ਦੇ ਵਿਹੜੇ ਕੰਮਕਾਰ ਤੋਂ ਵਿਹਲੇ ਹੋ ਕੇ ਹਰ ਰੋਜ਼ ਉਹ ਆਪਸ ਵਿੱਚ ਗੱਪ ਸ਼ੱਪ ਮਾਰਦੇ ਰਹਿੰਦੇ ਅਤੇ ਵਿਹਲੇ ਹੋਣ ਤੋਂ ਬਾਅਦ ਉਹ ਪਾਰਟੀ ਵੀ ਕਰਦੇ ਰਹਿੰਦੇ ਸਨ, ਤਾਂ ਇੱਕ ਦਿਨ ਸ਼ਾਮ ਨੂੰ ਉਹ ਪੰਜਾਬ ਰੈਸਟੋਰੈਂਟ ਵਿੱਚ ਜਾ ਰਹੇ ਸੀ, ਤਾਂ ਉਨ੍ਹਾਂ ਨੇ ਇੱਕ ਪੋਸਟਰ ਲੱਗਿਆ ਦੇਖਿਆ, ਜਿਸ 'ਤੇ ਲਿਖਿਆ ਹੋਇਆ ਸੀ, ਕਿ 13 ਮਾਰਚ ਨੂੰ ਇੰਗਲੈਂਡ ਦੇ ਵਿੱਚ ਇੱਕ ਜਲਸਾ ਹੋ ਰਿਹਾ ਹੈ, ਜਿਸਦੇ ਵਿੱਚ ਮਾਈਕਲ ਅਡਵਾਇਰ ਅਤੇ ਉਸਦੇ ਸਾਥੀ ਪਹੁੰਚੇ ਰਹੇ ਹਨ।

ਜਿਸਨੂੰ ਦੇਖ ਕੇ ਸਰਦਾਰ ਊਧਮ ਸਿੰਘ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਅਤੇ ਉਸਨੇ ਆਪਣੇ ਸਾਥੀਆਂ ਨੂੰ ਸ਼ਾਮ ਨੂੰ ਕਿਹਾ, ਕਿ ਅੱਜ ਮੈਂ ਤੁਹਾਨੂੰ ਇੱਕ ਇਕ ਜ਼ੋਰਦਾਰ ਪਾਰਟੀ ਦੇਵੇਗਾ, ਜਿਸ ਨੂੰ ਦਾ ਕੋਈ ਵੀ ਜੀ ਕਰਿਓ ਖਾਇਓ, ਅਤੇ ਉਸ ਨੇ ਉਸ ਵੇਲੇ ਗਰਮ ਗਰਮ ਜਲੇਬੀਆਂ ਆਪਣੇ ਦੋਸਤਾਂ ਨੂੰ ਖੁਆਈਆਂ। ਜਿਸ ਦੇ ਵਿੱਚ ਉਹ ਹੱਸਣ ਲੱਗੇ, ਅਤੇ ਇਸ ਨੂੰ ਬਾਵਾ ਕਹਿੰਦੇ ਸਨ, ਲੰਦਨ ਦੇ ਵਿੱਚ ਇਨ੍ਹਾਂ ਨੂੰ ਬਾਵਾ ਸਿੰਘ ਵੀ ਕਿਹਾ ਗਿਆ, ਅਤੇ ਇਨ੍ਹਾਂ ਨੇ ਕਿਹਾ ਕਿ ਤੁਹਾਨੂੰ ਕੱਲ੍ਹ ਨੂੰ ਪਤਾ ਲੱਗ ਜਾਵੇਗਾ, ਕਿ ਮੈਂ ਕਿਸ ਪਾਰਟੀ ਕਿਸ ਚੀਜ਼ ਦੀ ਦੇ ਰਿਹਾ।

ਪਰ ਅੱਜ ਤੁਹਾਨੂੰ ਨਹੀਂ ਦੱਸਾਂਗਾ, ਉਨ੍ਹਾਂ ਨੇ ਘਰ ਦੱਸਿਆ, ਅਤੇ ਪਿਸਟਲ ਆਪਣੀ ਬੁੱਕਲ ਵਿੱਚ ਛੁਪਾ ਲਿਆ, ਅਤੇ ਅਗਲੇ ਦਿਨ ਦੀ ਤਿਆਰੀ ਖਿੱਚ ਲਈ ਅਗਲੇ ਦਿਨ ਦੱਸਦੇ ਹਨ, ਕਿ ਸਰਦਾਰ ਊਧਮ ਸਿੰਘ ਕੁੱਖ ਵਿੱਚ ਪਿਸਟਲ ਲੈ ਕੇ ਕੈਕਸਟਨ ਹਾਲ ਦੇ ਅੰਦਰ ਦਾਖ਼ਲ ਹੋਇਆ। ਜਿਸ ਵਿੱਚ ਅੰਗਰੇਜ਼ੀ ਭੇਸ ਬਣਾ ਕੇ ਪਹੁੰਚਿਆ, ਤਾਂ ਕਿ ਉਸ ਨੂੰ ਕੋਈ ਪਹਿਚਾਣ ਨਾ ਸਕੇ। ਜਦੋਂ ਪੰਜਾਬ ਦੇ ਲੋਕਾਂ ਨੂੰ ਮਾਈਕਲ ਅਡਵਾਇਰ ਗਾਲ੍ਹਾਂ ਕੱਢ ਰਿਹਾ ਸੀ, ਅਤੇ ਉਨ੍ਹਾਂ ਨੂੰ ਕੁੱਤੇ ਵੀ ਕਿਹਾ ਗਿਆ, ਤਾਂ ਉਸ ਤੋਂ ਬਾਅਦ ਸਰਦਾਰ ਊਧਮ ਸਿੰਘ ਨੂੰ ਗੁੱਸਾ ਚੜ੍ਹ ਗਿਆ, ਤਾਂ ਉਨ੍ਹਾਂ ਆਪਣੀ ਪਿਸਟਲ ਦੇ ਵਿੱਚੋਂ ਤਿੰਨ ਗੋਲੀਆਂ ਤਾੜ ਤਾੜ ਮਾਈਕਲ ਅਡਵਾਇਰ ਦੇ ਸੀਨੇ ਵਿੱਚ ਮਾਰੀਆਂ, ਅਤੇ ਉਸ ਦਾ ਕਤਲ ਕਰ ਦਿੱਤਾ।

ਸ਼ਹਿਰ ਵਾਸੀ ਜਸਪਾਲ ਸਿੰਘ ਨੇ ਦੱਸਿਆ, ਕਿ 31 ਜੁਲਾਈ 1940 ਨੂੰ ਲੰਡਨ ਵਿਖੇ ਊਧਮ ਸਿੰਘ ਜੀ ਨੂੰ ਫਾਂਸੀ ਦਿੱਤੀ ਗਈ ਸੀ, ਅਤੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਉਸ ਤੋਂ 34-35 ਸਾਲ ਬਾਅਦ ਉਨ੍ਹਾਂ ਦੀਆਂ ਅਸਥੀਆਂ ਸੁਨਾਮ ਵਿਖੇ ਲੈਂਦੀਆਂ, ਜੋ ਕਿ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਲੈ ਕੇ ਆਏ ਸਨ, ਅਤੇ ਇੱਥੇ ਹੁਣ ਹਰ ਸਾਲ 31 ਜੁਲਾਈ ਨੂੰ ਇੱਕ ਮੇਲਾ ਵੀ ਲੱਗਦਾ ਹੈ, ਜੋ ਕਿ ਉਸ ਸਮੇਂ ਆ ਕੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ।

ਸ਼ਹੀਦ ਊਧਮ ਸਿੰਘ ਕਾਲਜ ਦੇ ਪ੍ਰੋਫੈਸਰ ਅਸ਼ਵਨੀ ਗੋਇਲ ਨੇ ਦੱਸਿਆ, ਕਿ ਇਹ ਕਾਲਜ ਸ਼ਹੀਦ ਊਧਮ ਸਿੰਘ ਜੀ ਦੇ ਨਾਮ ਦੇ ਉੱਪਰ ਬਣਿਆ ਹੋਇਆ, ਜੋ ਕਿ ਉਨ੍ਹਾਂ ਨੇ ਲੰਦਨ ਦੇ ਵਿੱਚ ਜਨਰਲ ਡਾਇਰ ਨੂੰ ਮਾਰਿਆ ਸੀ, ਅਤੇ ਉਨ੍ਹਾਂ ਨੂੰ 31 ਜੁਲਾਈ 1940 ਨੂੰ ਲੰਡਨ ਦੇ ਵਿੱਚ ਫਾਂਸੀ ਦੇ ਦਿੱਤੀ ਗਈ ਸੀ, ਉਨ੍ਹਾਂ ਦੀਆਂ ਜੋ ਅਸਤੀਆਂ ਸਨ। ਇਸ ਕਾਲਜ ਵਿੱਚ ਲਿਆਂਦੀਆਂ ਗਈਆਂ ਸਨ, ਅਤੇ ਉਨ੍ਹਾਂ ਦਾ ਸੁਨਾਮ ਵਿਖੇ ਲਿਆ ਕੇ ਸੰਸਕਾਰ ਕੀਤਾ ਗਿਆ ਸੀ, ਉਹ ਕਾਲਜ ਅੱਜ ਵੀ ਇਸ ਥਾਂ ਤੇ ਮੌਜੂਦ ਹੈ, ਅਤੇ ਇਸ ਲਾਇਬਰੇਰੀ ਵਿੱਚ ਆ ਕੇ ਨੌਜਵਾਨ ਉਨ੍ਹਾਂ ਦੇ ਕਾਲਜ ਨੂੰ ਦੇਖਦੇ ਹਨ, ਅਤੇ ਉਨ੍ਹਾਂ ਦੀ ਹਿਸਟਰੀ ਨੂੰ ਪੜ੍ਹਦੇ ਹਨ।

ਵਿਦਿਆਰਥਣ ਦਿਵਿਆ ਬਾਵਾ ਨੇ ਕਿਹਾ, ਕਿ ਸ਼ਹੀਦ ਊਧਮ ਸਿੰਘ ਅੱਜ ਕੱਲ੍ਹ ਦੀ ਪੀੜ੍ਹੀ ਦੇ ਰੋਲ ਮਾਡਲ ਹਨ, ਅਤੇ ਜਿਵੇਂ ਵੀ ਉਨ੍ਹਾਂ ਨੇ ਗੱਲਾਂ ਕੀਤੀਆਂ ਹਨ। ਪਰ ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਦੀਆਂ ਦੱਸੀਆਂ ਗੱਲਾਂ 'ਤੇ ਨਹੀਂ ਚੱਲ ਰਹੀ, ਅਤੇ ਅੱਜ ਦੀ ਨੌਜਵਾਨ ਪੀੜੀ ਨਸ਼ਿਆਂ ਵੱਲ ਨੂੰ ਜਾ ਰਹੀ, ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਦੀਆਂ ਦੱਸੀਆਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ:- ਨਰਕ ਭਰੀ ਜ਼ਿੰਦਗੀ ਜਿਉਣ ਨੂੰ ਮਜ਼ਬੂਰ ਇਹ ਬਜ਼ੁਰਗ ਮਾਂ.

ABOUT THE AUTHOR

...view details