ਸੰਗਰੂਰ:ਦੇ ਮੂਨਕ ਵਿਖੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਵਲੋਂ ਘੱਗਰ ਦਰਿਆ (Ghaggar Rive) ਦਾ ਦੌਰਾ ਕੀਤਾ ਗਿਆ ਅਤੇ ਹਲਕੇ ਦੇ ਲ਼ੋਕਾਂ ਦੀਆਂ ਸਮੱਸਿਆਵਾਂ ਸਬੰਧੀ ਪਬਲਿਕ ਮੀਟਿੰਗ ਕੀਤੀ ਗਈ।ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਘੱਗਰ ਦਰਿਆ (Ghaggar Rive) ਲੋਕਾਂ ਦਾ ਵੱਡੀ ਪੱਧਰ ਉੱਤੇ ਆਰਥਿਕ ਨੁਕਸਾਨ ਕਰਦਾ ਹੈ ਇਸ ਦੇ ਸਥਾਈ ਹੱਲ ਦੀ ਅਹਿਮ ਲੋੜ ਹੈ। ਉਹਨਾਂ ਵਲੋਂ ਕਈ ਦਹਾਕੇ ਪਹਿਲਾਂ ਵੀ ਮਹਾਰਾਣੀ ਪ੍ਰਨੀਤ ਕੌਰ ਦੇ ਸਹਿਯੋਗ ਨਾਲ ਇਸ ਘੱਗਰ ਦੇ ਮਾਮਲੇ ਪ੍ਰਤੀ ਯਤਨ ਕੀਤੇ ਸਨ ਪਰੰਤੂ ਸਰਕਾਰਾਂ ਵੱਲੋਂ ਕੋਈ ਅਹਿਮੀਅਤ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਹਲਕੇ ਅੰਦਰ ਆਰਥਿਕ ਪੱਖੋਂ ਕਮਜ਼ੋਰ ਲੋਕ ਜੋਂ ਕਿਸੇ ਗੰਭੀਰ ਬਿਮਾਰੀ ਕੈਂਸਰ, ਗੁਰਦਿਆਂ ਆਦਿ ਤੋਂ ਪੀੜਤ ਹਨ ਉਨ੍ਹਾਂ ਦੇ ਇਲਾਜ ਲਈ ਯਤਨ ਕੀਤੇ ਜਾ ਰਹੇ ਹਨ ਇਸ ਸਬੰਧੀ ਸਾਡੇ ਨਾਲ ਸੰਪਰਕ ਕੀਤਾ ਜਾਵੇ।
ਅੰਮ੍ਰਿਤਪਾਲ ਨੂੰ ਲੈਕੇ ਬਿਆਨ:ਵਾਰਸ ਪੰਜਾਬ ਦੇ ਜਥੇਬੰਦੀ (waris punjab de jatehbandi ) ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਨੂੰ ਲੈਕੇ ਚੱਲ ਰਹੇ ਵਿਵਾਦਾਂ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਖਾਲਿਸਤਾਨ ਦੇ ਮੁੱਦੇ (The issue of Khalistan) ਨੂੰ ਸਰਕਾਰਾਂ ਵਲੋਂ ਜਾਣਬੁੱਝ ਕੇ ਉਛਾਲਿਆ ਜਾ ਰਿਹਾ ਹੈ ਅਤੇ ਕੇਂਦਰ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਕਦੇ ਵੀ ਇੱਕਜੁੱਟ ਹੋਕੇ ਆਪਣੇ ਹੱਕ ਮੰਗਣ ਵੱਲ ਜਾਂਦੇ ਨਹੀਂ ਵੇਖ ਸਕਦੀ ਇਸ ਲਈ ਸਾਰਾ ਝੂਠ ਦਾ ਪੁਲਿੰਦਾ ਸਿਰਜਿਆ ਜਾ ਰਿਹਾ ਹੈ।