ਸੰਗਰੂਰ: ਕੋਰੋਨਾ ਕਾਲ ਵਿੱਚ ਜਿੱਥੇ ਰੱਖੜੀ ਦਾ ਤਿਉਹਾਰ ਫਿੱਕਾ ਹੋ ਗਿਆ ਹੈ ਉੱਥੇ ਹੀ ਰੱਖੜੀ ਮੌਕੇ ਲੱਗਣ ਵਾਲੀਆਂ ਦੁਕਾਨਾਂ ਦਾ ਕੰਮ ਠੱਪ ਹੋ ਗਿਆ ਹੈ। ਦੁਕਾਨਦਾਰ ਕੋਰੋਨਾ ਦੀ ਮਾਰ ਝੱਲ ਰਹੇ ਹਨ। ਰੱਖੜੀ ਦੀ ਖਰੀਦ ਨਾ ਹੋਣ ਕਾਰਨ ਦੁਕਾਨਦਾਰ ਪਰੇਸ਼ਾਨ ਹਨ।
ਧੂਰੀ ਸ਼ਹਿਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹਰ ਸਾਲ ਰੱਖੜੀ ਮੌਕੇ ਬਾਜ਼ਾਰਾਂ ਵਿੱਚ ਰੌਣਕਾਂ ਲੱਗ ਜਾਂਦੀਆਂ ਸਨ। ਬੱਚੇ, ਔਰਤਾਂ ਸਭ ਬਾਜ਼ਾਰ ਵਿੱਚ ਘੁੰਮਦੇ ਨਜ਼ਰ ਆਉਂਦੇ ਸਨ ਪਰ ਇਸ ਸਾਲ ਬਾਜ਼ਾਰਾਂ ਵਿੱਚ ਸੰਨਾਟਾ ਪਸਰਾ ਹੋਇਆ ਹੈ। ਬਹੁਤ ਘੱਟ ਲੋਕ ਬਾਹਰ ਨਿਕਲ ਰਹੇ ਹਨ ਜਿਸ ਕਾਰਨ ਦੁਕਾਨਦਾਰਾਂ ਨੂੰ ਰੱਖੜੀ ਉੱਤੇ ਗਾਹਕ ਨਹੀਂ ਮਿਲ ਰਹੇ। ਉਨ੍ਹਾਂ ਨੇ ਦੱਸਿਆ ਕਿ ਚੀਨ ਦੇ ਸਮਾਨ ਦਾ ਬਾਈਕਾਟ ਹੋਣ ਕਾਰਨ ਇਸ ਵਾਰ ਰੱਖੜੀਆਂ ਮਹਿੰਗੀਆਂ ਹੋ ਗਈਆਂ ਹਨ ਜਿਸ ਕਰਕੇ ਵੀ ਗਾਹਕ ਰੱਖੜੀ ਨਹੀਂ ਖਰੀਦ ਰਿਹਾ। ਗਾਹਕ ਕੋਰੋਨਾ ਵਿੱਚ ਸਸਤੀ ਰੱਖੜੀ ਦੀ ਮੰਗ ਕਰ ਰਿਹਾ। ਸਸਤੀ ਰੱਖੜੀ ਪਹਿਲਾਂ ਚੀਨ ਵੱਲੋਂ ਆਉਂਦੀ ਸੀ ਹੁਣ ਚੀਨ ਦੇ ਸਾਮਾਨ ਦਾ ਬਾਈਕਾਟ ਕਰ ਦਿੱਤਾ ਹੈ।