ਮਲੇਰਕੋਟਲਾ ਚ ਲੌਕਡਾਊਨ ਖਿਲਾਫ ਭੜਕੇ ਦੁਕਾਨਦਾਰ - ਮਲੇਰਕੋਟਲਾ
ਮਲੇਰਕੋਟਲਾ ਦੇ ਸਰਹੰਦੀ ਗੇਟ ਵਿਖੇ ਦੁਕਾਨਦਾਰਾਂ ਨੇ ਦੁਕਾਨਾ ਬੰਦ ਕਰਵਾਉਣ ਦੇ ਵਿਰੋਧ ਚ ਧਰਨਾ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਉੱਥੇ ਦੁਕਾਨਦਾਰਾਂ ਅਤੇ ਪੁਲਿਸ ਵਿਚਕਾਰ ਕਾਫੀ ਬਹਿਸ ਵੀ ਹੋਈ। ਉਨ੍ਹਾਂ ਪੰਜਾਬ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਦੁਕਾਨਾਂ ਬੰਦ ਕਰਵਾਉਣੀਆਂ ਹਨ ਤਾਂ ਸਾਡੇ ਮਲਾਜਮਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ, ਬਿਜਲੀ ਦਾ ਬਿੱਲ ਮੁਆਫ ਕੀਤਾ ਜਾਵੇ, ਰਾਸ਼ਨ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ, ਸਰਕਾਰੀ ਮੁਲਾਜ਼ਮ ਐੱਮ.ਐੱਲ.ਏ ਮੰਤਰੀਆਂ ਦੀਆਂ ਤਨਖਾਹਾਂ ਬੰਦ ਕੀਤੀਆਂ ਜਾਣ ਅਤੇ ਉਹ ਪੈਸਾ ਗਰੀਬਾਂ ਵਿੱਚ ਦਿੱਤੇ ਜਾਵੇ।
ਸੰਗਰੂਰ:ਮਲੇਰਕੋਟਲਾ ਦੇ ਸਰਹੰਦੀ ਗੇਟ ਵਿਖੇ ਦੁਕਾਨਦਾਰਾਂ ਨੇ ਦੁਕਾਨਾ ਬੰਦ ਕਰਵਾਉਣ ਦੇ ਵਿਰੋਧ ਚ ਧਰਨਾ ਲਗਾ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ, ਉੱਥੇ ਦੁਕਾਨਦਾਰਾਂ ਅਤੇ ਪੁਲਿਸ ਵਿਚਕਾਰ ਕਾਫੀ ਬਹਿਸ ਵੀ ਹੋਈ। ਉਨ੍ਹਾਂ ਪੰਜਾਬ ਸਰਕਾਰ ਖਿਲਾਫ ਆਪਣੀ ਭੜਾਸ ਕੱਢੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਦੁਕਾਨਾਂ ਬੰਦ ਕਰਵਾਉਣੀਆਂ ਹਨ ਤਾਂ ਸਾਡੇ ਮਲਾਜਮਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ, ਬਿਜਲੀ ਦਾ ਬਿੱਲ ਮੁਆਫ ਕੀਤਾ ਜਾਵੇ, ਰਾਸ਼ਨ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ, ਸਰਕਾਰੀ ਮੁਲਾਜ਼ਮ ਐੱਮ.ਐੱਲ.ਏ ਮੰਤਰੀਆਂ ਦੀਆਂ ਤਨਖਾਹਾਂ ਬੰਦ ਕੀਤੀਆਂ ਜਾਣ ਅਤੇ ਉਹ ਪੈਸਾ ਗਰੀਬਾਂ ਵਿੱਚ ਦਿੱਤੇ ਜਾਵੇ।