ਮਲੇਰਕੋਟਲਾ : ਦੇਸ਼-ਦੁਨੀਆਂ ਦੇ ਨਾਲ-ਨਾਲ ਪੰਜਾਬ ਦੇ ਬਹੁਗਿਣਤੀ ਆਬਾਦੀ ਵਾਲੇ ਸ਼ਹਿਰ ਮਲੇਰਕੋਟਲਾ ਵਿਖੇ ਵੀ ਸ਼ੀਆ ਭਾਈਚਾਰੇ ਵੱਲੋਂ ਮੋਹਰਮ ਦਿਵਸ ਮਨਾਇਆ ਗਿਆ। ਦੱਸ ਦਈਏ ਕਿ ਇਸ ਦਿਨ ਸ਼ੀਆ ਮੁਸਲਿਮ ਭਾਈਚਾਰੇ ਵੱਲੋਂ ਜਿਥੇ ਮਾਤਮੀ ਜਲੂਸ ਕੱਢੇ ਜਾਂਦੇ ਹਨ, ਉੱਥੇ ਹੀ ਕਈ ਤਰ੍ਹਾਂ ਦੀਆਂ ਮਜਲਸਾਂ ਵੀ ਕੀਤੀਆਂ ਜਾਂਦੀਆਂ ਹਨ ਅਤੇ ਆਪਣੇ ਸਰੀਰ 'ਤੇ ਤਸੀਹੇ ਵੀ ਦਿੱਤੇ ਜਾਂਦੇ ਹਨ।
ਸ਼ੀਆ ਭਾਈਚਾਰੇ ਵੱਲੋਂ ਅੱਜ ਦੇ ਦਿਹਾੜੇ ਨੂੰ ਮਾਤਮੀ ਤੌਰ 'ਤੇ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਬੀ ਵੱਲੋਂ ਆਪਣੇ ਦੋਹਤੇ ਨੂੰ 72 ਸਾਥੀਆਂ ਸਮੇਤ ਕਰਬਲਾ ਵਿੱਚ ਕੁਰਬਾਨ ਕੀਤਾ ਗਿਆ ਸੀ, ਜੇ ਉਸ ਸਮੇਂ ਅਸੀਂ ਉਨ੍ਹਾਂ ਨਾਲ ਹੁੰਦੇ ਤਾਂ ਉਨ੍ਹਾਂ ਨੂੰ ਅੱਜ ਇਹ ਕੁਰਬਾਨੀ ਦੇਣ ਤੋਂ ਬਚਾ ਲੈਂਦਾ ਅਤੇ ਆਪਣੇ ਆਪ ਨੂੰ ਕੁਰਬਾਨ ਕਰ ਦਿੰਦੇ।
ਉਸੇ ਦਿਨ ਨੂੰ ਸਮਰਪਿਤ ਅੱਜ ਦਾ ਇਹ ਦਿਹਾੜਾ ਸੋਗ ਵਜੋਂ ਮਨਾਇਆ ਜਾਂਦਾ ਹੈ। ਇਸ ਦੌਰਾਨ ਪੰਜਾਬ ਹੀ ਨਹੀਂ ਬਲਕਿ ਪੰਜਾਬ ਦੇ ਨਾਲ ਲੱਗਦੇ ਰਾਜਾਂ ਤੋਂ ਵੀ ਵੱਡੀ ਗਿਣਤੀ ਵਿੱਚ ਮੁਸਲਿਮ ਸ਼ੀਆ ਭਾਈਚਾਰੇ ਦੇ ਲੋਕ ਪਹੁੰਚਦੇ ਹਨ।