ਸੰਗਰੂਰ: ਪੰਜਾਬ ਵਿੱਚ ਪਿਛਲੇ ਇੱਕ ਮਹੀਨੇ ਤੋਂ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਹੁਣ ਕਿਸਾਨਾਂ ਅੱਗੇ ਇੱਕ ਹੋਰ ਮੁਸ਼ਕਲ ਆ ਗਈ ਹੈ ਕਿ ਸ਼ੈਲਰ ਮਾਲਕ ਬਾਹਰਲੇ ਰਾਜਾਂ ਤੋਂ ਝੋਨੇ ਦੀ ਫਸਲ ਘੱਟ ਮੁੱਲ 'ਤੇ ਖਰੀਦਣ ਵਿੱਚ ਰੁੱਝੇ ਹੋਏ ਹਨ।
ਕਿਸਾਨਾਂ ਦਾ ਦਾਅਵਾ: ਦੂਜੇ ਸੂਬਿਆਂ ਤੋਂ ਸਸਤੀ ਜੀਰੀ ਖ਼ਰੀਦ ਰਹੇ ਸ਼ੈਲਰ ਮਾਲਕ - sangrur
ਕਿਸਾਨਾਂ ਅੱਗੇ ਇੱਕ ਹੋਰ ਮੁਸ਼ਕਲ ਆ ਗਈ ਹੈ। ਸ਼ੈਲਰ ਮਾਲਕ ਬਾਹਰਲੇ ਰਾਜਾਂ ਤੋਂ ਝੋਨੇ ਦੀ ਫਸਲ ਘੱਟ ਮੁੱਲ 'ਤੇ ਖਰੀਦ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ,"ਪਹਿਲਾਂ ਪੰਜਾਬ ਦੇ ਕਿਸਾਨਾਂ ਦੀ ਜੀਰੀ ਚੁੱਕੀ ਜਾਵੇ, ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ।" ਪ੍ਰਸ਼ਾਸਨ ਅੱਗੇ ਅਪੀਲ ਕਰਦੇ ਕਿਸਾਨਾਂ ਨੇ ਕਿਹਾ ਕਿ ਇਸ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਪੰਜਾਬ ਦੇ ਵਿੱਚ ਦੂਸਰੇ ਸੂਬਿਆਂ ਤੋਂ ਸਸਤੀ ਜੀਰੀ ਆ ਰਹੀ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਹੁਣ ਸਖ਼ਤ ਨਜ਼ਰ ਆ ਰਿਹਾ ਹੈ। ਸੰਗਰੂਰ ਪ੍ਰਸ਼ਾਸਨ ਵੱਲੋਂ ਐਸਡੀਐਮ ਦਿੜ੍ਹਬਾ ਨੇ ਸ਼ੈਲਰਾਂ ਦੇ ਵਿੱਚ ਛਾਪੇਮਾਰੀ ਕੀਤੀ।
ਐਸਡੀਐਮ ਅਮਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਾਲਾਬਜ਼ਾਰੀ ਕਰਨ ਵਾਲੇ ਦੂਜੇ ਸੂਬਿਆਂ ਤੋਂ ਸਸਤੇ ਭਾਅ ਝੋਨਾ ਖ਼ਰੀਦ ਰਹੇ ਹਨ। ਇਸ ਗੱਲ ਦੀ ਜਾਂਚ ਲਈ ਪੂਰੀ ਟੀਮ ਆਈ ਤੇ ਦੋ ਸ਼ੈਲਰਾਂ 'ਚ ਛਾਪੇਮਾਰੀ ਕੀਤੀ ਗਈ। ਕੋਈ ਪੁਖ਼ਤਾ ਸਬੂਤ ਨਹੀਂ ਮਿਲਿਆ ਤੇ ਨਾ ਉੱਥੇ ਕੋਈ ਗੈਰ ਕਾਨੂੰਨੀ ਜੀਰੀ ਪਈ ਸੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੁੱਝ ਅਜਿਹਾ ਹੁੰਦਾ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।