ਪੰਜਾਬ

punjab

ETV Bharat / state

ਪੀਐਮ ਦੇ ਲੇਹ ਦੌਰੇ 'ਤੇ ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰ ਨੇ ਦਿੱਤਾ ਪ੍ਰਤੀਕਰਮ - ਸ਼ਹੀਦ ਜਵਾਨ ਗੁਰਬਿੰਦਰ ਸਿੰਘ

ਸੰਗਰੂਰ ਦੇ ਪਿੰਡ ਤੋਲਵਾਲਾ ਦੇ ਸ਼ਹੀਦ ਜਵਾਨ ਗੁਰਬਿੰਦਰ ਸਿੰਘ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਦੇ ਲੇਹ ਦੌਰੇ 'ਤੇ ਬੋਲਦਿਆਂ ਕਿਹਾ ਕਿ ਇਹ ਇੱਕ ਚੰਗੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੀਐਮ ਨਰਿੰਦਰ ਮੋਦੀ ਦੇ ਜਾਣ ਨਾਲ ਸਿਪਾਹੀਆਂ ਨੂੰ ਹੌਂਸਲਾ ਮਿਲੇਗਾ।

Statement of the family of Shaheed Gurbinder Singh on the Prime Minister's visit to Leh
ਪੀਐਮ ਦੇ ਲੇਹ ਦੌਰੇ 'ਤੇ ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰ ਦਾ ਬਿਆਨ

By

Published : Jul 3, 2020, 10:01 PM IST

ਸੰਗਰੂਰ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਅਚਾਨਕ ਲੇਹ ਦਾ ਦੌਰਾ ਕੀਤਾ, ਜਿੱਥੇ ਫੌਜੀ ਜਵਾਨਾਂ ਦੇ ਮਨੋਬਲ ਨੂੰ ਹੁਲਾਰਾ ਦਿੱਤਾ ਅਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਪੀਐਮ ਦੇ ਲੇਹ ਦੌਰੇ 'ਤੇ ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰ ਦਾ ਬਿਆਨ

ਉੱਥੇ ਸੰਗਰੂਰ ਦੇ ਪਿੰਡ ਤੋਲਵਾਲਾ ਦੇ ਸ਼ਹੀਦ ਜਵਾਨ ਗੁਰਬਿੰਦਰ ਸਿੰਘ ਦੇ ਪਰਿਵਾਰ ਨੇ ਪ੍ਰਧਾਨ ਮੰਤਰੀ ਦੇ ਲੇਹ ਦੌਰੇ 'ਤੇ ਬੋਲਦਿਆਂ ਕਿਹਾ ਕਿ ਇਹ ਇੱਕ ਚੰਗੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਪੀਐਮ ਨਰਿੰਦਰ ਮੋਦੀ ਦੇ ਜਾਣ ਨਾਲ ਸਿਪਾਹੀਆਂ ਨੂੰ ਹੌਂਸਲਾ ਮਿਲੇਗਾ, ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਵੇਂ ਉਨ੍ਹਾਂ ਪੁੱਤਰ ਚਲਾ ਗਿਆ ਹੈ ਪਰ ਕਿਸੇ ਹੋਰ ਮਾਂ ਦਾ ਪੁੱਤਰ ਨਹੀਂ ਜਾਣਾ ਚਾਹੀਦਾ।

ਇਹ ਵੀ ਪੜੋ: ਸ਼ਹੀਦ ਮਨਜਿੰਦਰ ਸਿੰਘ ਦੀ ਸ਼ਹਾਦਤ ਨੂੰ ਸਰਕਾਰ ਨੇ ਵਿਸਾਰਿਆ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਜਾਂ ਤਾਂ ਚੀਨ ਨਾਲ ਗੱਲਬਾਤ ਕਰਕੇ ਹੱਲ ਕੀਤਾ ਜਾਣਾ ਚਾਹੀਦਾ ਹੈ, ਜੇ ਨਹੀਂ ਹੁੰਦਾ ਤਾਂ ਫਿਰ ਇੱਕ ਪਾਸਾ ਹੋ ਜਾਣਾ ਚਾਹੀਦਾ ਹੈ। ਉੱਥੇ ਹੀ ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਸਰਹੱਦ 'ਤੇ ਸਾਡੇ ਸੈਨਿਕਾਂ ਨੂੰ ਹਥਿਆਰ ਚਲਾਉਣ ਅਤੇ ਦੁਸ਼ਮਣ ਨੂੰ ਜਵਾਬ ਦੇਣ ਲਈ ਆਜ਼ਾਦੀ ਦਿੱਤੀ ਜਾਣੀ ਚਾਹੀਦਾ ਹੈ।

ABOUT THE AUTHOR

...view details