ਮਲੇਰਕੋਟਲਾ: ਪੰਜਾਬ ਭਰ ਵਿੱਚ ਲੱਗੇ ਕਰਫਿਊ ਦੌਰਾਨ ਸਾਰੇ ਲੋਕ ਘਰਾਂ ਤੋਂ ਬਾਹਰ ਨਿਕਲ ਸਕਦੇ ਜਿਸ ਕਾਰਨ ਲੋਕ ਆਪਣੇ ਤਿਉਹਾਰਾਂ ਦੀਆਂ ਤਰੀਕਾਂ ਲਈ ਵੀ ਉਲਝੇ ਹੋਏ ਹਨ। ਇਸੇ ਦੇ ਚੱਲਦਿਆਂ ਮੁਸਲਿਮ ਭਾਈਚਾਰੇ ਵੱਲੋਂ ਵੀ ਚਿੰਤਾ ਜਤਾਈ ਜਾ ਰਹੀ ਸੀ ਕਿ ਉਨ੍ਹਾਂ ਦਾ ਮਹੱਤਵਪੂਰਨ ਦਿਨ ਛਬ-ਏ-ਬਾਰਾਤ 8 ਤਰੀਕ ਨੂੰ ਹੈ ਜਾਂ ਫਿਰ ਕਿਸੇ ਹੋਰ ਦਿਨ।
ਇਸ ਸਥਿਤੀ ਦੀਆਂ ਅਟਕਲਾਂ ਸਾਫ ਕਰਦਿਆਂ ਪੰਜਾਬ ਦੇ ਮੁਫਤੀ-ਏ-ਆਜ਼ਮ ਜਨਾਬ ਇਰਤਕਾ ਉਲ ਹਸਨ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸਪਸ਼ਟ ਕੀਤਾ ਕਿ ਛਬ-ਏ-ਬਾਰਾਤ 9 ਅਪ੍ਰੈਲ ਨੂੰ ਜੁੰਮੇ ਰਾਤ ਨੂੰ ਮਨਾਇਆ ਜਾਵੇਗਾ।
9 ਅਪ੍ਰੈਲ ਨੂੰ ਮਨਾਇਆ ਜਾਵੇਗਾ ਛਬ-ਏ-ਬਾਰਾਤ: ਮੁਫ਼ਤੀ-ਏ-ਆਜ਼ਮ ਪੰਜਾਬ ਦੱਸ ਦੇਈਏ ਕਿ ਇਸ ਦਿਨ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦ ਜਾ ਕੇ ਰਾਤ ਭਰ ਇਬਾਦਤ ਕਰਦੇ ਹਨ ਅਤੇ ਆਪਣਿਆਂ ਲਈ ਕਬਰਸਤਾਨ ਵਿੱਚ ਜਾ ਕੇ ਦੁਆ ਕਰਦੇ ਹਨ।
ਪਰ ਪੰਜਾਬ ਅੰਦਰ ਕਰਫ਼ਿਊ ਦੇ ਚੱਲਦਿਆਂ ਮੁਫ਼ਤੀ-ਏ-ਆਜ਼ਮ ਪੰਜਾਬ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣਾ ਅਤੇ ਇਹ ਮਹੱਤਵਪੂਰਨ ਦਿਨ ਆਪਣੇ ਘਰਾਂ ਅੰਦਰ ਇਬਾਦਤ ਅਤੇ ਆਪਣਿਆਂ ਲਈ ਘਰ ਬੈਠ ਕੇ ਹੀ ਦੁਆ ਕਰਨ। ਉਨ੍ਹਾਂ ਲੋਕਾਂ ਨੂੰ ਮਸਜਿਦ ਅਤੇ ਕਬਰਸਤਾਨ ਵਿੱਚ ਜਾਣ ਤੋਂ ਵੀ ਗੁਰੇਜ਼ ਕਰਨ ਦੀ ਗੱਲ ਕਹੀ ਹੈ।