ਪੰਜਾਬ

punjab

ETV Bharat / state

ਸ੍ਰੀ ਮਸਤੂਆਣਾ ਸਾਹਿਬ 'ਚ ਬਣਨ ਵਾਲੇ ਮੈਡੀਕਲ ਕਾਲਜ 'ਚ ਐਸਜੀਪੀਸੀ ਨਹੀਂ ਬਣੇਗਾ ਅੜਿੱਕਾ - SGPC will not hinder the medical college

SGPC will not hinder the medical college Sri Mastuana Sahib ਸੰਗਰੂਰ ਦੇ ਸ੍ਰੀ ਮਸਤੂਆਣਾ ਸਾਹਿਬ 'ਚ ਬਣਨ ਵਾਲੇ ਮੈਡੀਕਲ ਕਾਲਜ ਵਿੱਚ ਐਸਜੀਪੀਸੀ ਕੋਈ ਵੀ ਅੜਿੱਕਾ ਨਹੀਂ ਬਣੇਗਾ, ਜਿਸ ਤਹਿਤ ਐਸਜੀਪੀਸੀ ਨੇ ਆਪਣੇ ਵਕੀਲਾਂ ਨੂੰ ਸਟੇਅ ਵਾਪਸ ਲੈਣ ਦੇ ਹੁਕਮ ਦਿੱਤੇ ਹਨ।

SGPC will not hinder the medical college to be built in Sri Mastuana Sahib
SGPC will not hinder the medical college to be built in Sri Mastuana Sahib

By

Published : Sep 3, 2022, 9:58 PM IST

Updated : Sep 3, 2022, 10:26 PM IST

ਸੰਗਰੂਰ: ਐਸਜੀਪੀਸੀ ਮੈਂਬਰਾਂ ਅਤੇ ਇਲਾਕੇ ਦੇ ਧਾਰਮਿਕ ਸੰਤਾਂ ਨੇ ਮਿਲ ਕੇ ਸੰਗਰੂਰ ਦੇ ਸ਼੍ਰੀ ਮਸਤੂਆਣਾ ਸਾਹਿਬ 'ਚ ਬਣਨ ਵਾਲੇ ਮੈਡੀਕਲ ਕਾਲਜ ਮਾਮਲਾ ਸੁਲਝਾ ਲਿਆ ਹੈ। ਜਿਸ ਤਹਿਤ ਐਸਜੀਪੀਸੀ ਨੇ ਆਪਣੇ ਵਕੀਲਾਂ ਨੂੰ ਸਟੇਅ ਵਾਪਸ ਲੈਣ ਦੇ ਹੁਕਮ ਦਿੱਤੇ ਹਨ ਅਤੇ ਮੈਡੀਕਲ ਕਾਲਜ ਵਿੱਚ SGPC will not hinder the medical college Sri Mastuana Sahib ਐਸਜੀਪੀਸੀ ਕੋਈ ਵੀ ਅੜਿੱਕਾ ਨਹੀਂ ਬਣੇਗਾ।

ਇਸ ਦੌਰਾਨ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋ ਸਾਂਝੀ ਪ੍ਰੈਸ ਕਾਨਫਰੰਸ ਕਰਦਿਆ ਕਿਹਾ ਕਿ ਇਸ ਪ੍ਰੈਸ ਕਾਨਫਰੰਸ ਰਾਹੀਂ ਜਥੇਬੰਦੀਆਂ ਨੂੰ ਇਹ ਸੁਨੇਹਾ ਵੀ ਦਿੱਤਾ ਗਿਆ ਹੈ ਕਿ ਇਸ ਸਬੰਧੀ ਕੋਈ ਵੀ ਪ੍ਰਦਰਸ਼ਨ ਨਾ ਕੀਤਾ ਜਾਵੇ, ਇਹ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਗਿਆ ਹੈ। ਮੁੱਖ ਮੰਤਰੀ ਨੂੰ ਪੁੱਛਿਆ ਕਿ ਇਸ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਹੈ, ਜਦਕਿ ਇਲਾਕੇ ਲਈ ਐਮਬੀਬੀਐਸ ਦੇ ਦਾਖ਼ਲੇ ਲਈ ਕੁਝ ਸੀਟਾਂ ਰਾਖਵੀਆਂ ਕਰਨ ਦੇ ਨਾਲ-ਨਾਲ ਇੱਥੇ ਕੰਮ ਕਰਦੇ ਮੁਲਾਜ਼ਮਾਂ ਲਈ ਵੀ ਕੁਝ ਸੀਟਾਂ ਰਾਖਵੀਆਂ ਕਰਨ ਦੀ ਮੰਗ ਕੀਤੀ ਗਈ ਹੈ।

ਸ੍ਰੀ ਮਸਤੂਆਣਾ ਸਾਹਿਬ ਵਿਖੇ ਪੰਜਾਬ ਸਰਕਾਰ ਵੱਲੋਂ ਬਣਾਏ ਜਾ ਰਹੇ ਮੈਡੀਕਲ ਕਾਲਜ ਨੂੰ ਲੈ ਕੇ ਚੱਲ ਰਹੇ ਵਿਵਾਦ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਜੀ ਨੂੰ ਮਿਲੇ ਸਨ ਤਾਂ ਉਨ੍ਹਾਂ ਨੇ ਇਲਾਕੇ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਜਲਦੀ ਹੱਲ ਕਰਨ ਲਈ ਕਿਹਾ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਵਕੀਲਾਂ ਨੂੰ ਇਸ ਮਾਮਲੇ 'ਤੇ ਸਟੇਅ ਜਲਦ ਵਾਪਸ ਲੈਣ ਦੇ ਹੁਕਮ ਦਿੱਤੇ ਹਨ।



ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮੈਡੀਕਲ ਕਾਲਜ ਦੇ ਬਣਨ ਵਿੱਚ ਸ਼੍ਰੋਮਣੀ ਕਮੇਟੀ ਜਾਂ ਹੋਰ ਕਿਸੇ ਕਿਸਮ ਦੀ ਕੋਈ ਰੁਕਾਵਟ ਨਹੀਂ ਆਵੇਗੀ, ਇਸ ਲਈ ਜਿਸ ਤਰ੍ਹਾਂ ਨਾਲ ਇਸ ਸਬੰਧੀ ਕੋਈ ਪ੍ਰੋਗਰਾਮ ਰੱਖਿਆ ਗਿਆ ਹੈ, ਹੁਣ ਉਸ ਨੂੰ ਰੱਦ ਕਰਕੇ ਮੈਡੀਕਲ ਕਾਲਜ ਬਣਾਉਣ ਲਈ ਸਾਰੇ ਲੋਕ ਇਕੱਠੇ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੰਗਰੂਰ ਦੇ ਗੁਰਦੁਆਰਾ ਅੰਗੀਠਾ ਸਾਹਿਬ ਵੱਲੋਂ 25 ਏਕੜ ਜ਼ਮੀਨ ਦਾਨ ਕਰਨ ਤੋਂ ਬਾਅਦ ਰੱਖੇ ਗਏ ਮੈਡੀਕਲ ਕਾਲਜ ਦੇ ਨੀਂਹ ਪੱਥਰ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ ਸਟੇਅ ਜਲਦ ਹੀ ਵਾਪਸ ਲੈ ਲਿਆ ਜਾਵੇਗਾ।


ਇਹ ਵੀ ਪੜੋ:-ਪੰਜਾਬ ਵਿੱਚ ਸਿੱਖਾਂ ਦੀ ਘੱਟ ਗਿਣਤੀ ਨੂੰ ਲੈ ਕੇ ਦਾਇਰ ਪਟੀਸ਼ਨ ਦਾ ਵਿਰੋਧ

Last Updated : Sep 3, 2022, 10:26 PM IST

ABOUT THE AUTHOR

...view details