ਸੰਗਰੂਰ: ਇਲਾਕੇ ਵਿੱਚ 2 ਫ਼ਰਵਰੀ ਨੂੰ ਅਕਾਲੀ ਦਲ ਇੱਕ ਰੈਲੀ ਨੂੰ ਸੰਬੋਧਨ ਕਰਨ ਜਾ ਰਿਹਾ ਹੈ ਜਿਸ ਲਈ ਅਕਾਲੀਆਂ ਦੇ ਦਿੱਗਜ ਲੀਡਰਾਂ ਨੇ ਉੱਥੇ ਡੇਰੇ ਲਾ ਲਏ ਹਨ। ਇਸ ਤਹਿਤ ਸੀਨੀਅਰ ਆਗੂਆਂ ਨੇ ਰੈਲੀ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ।
ਅਕਾਲੀਆਂ ਦੀ ਰੈਲੀ ਵਿੱਚ ਐਸਜੀਪੀਸੀ ਦੀ ਕੋਈ ਭੂਮਿਕਾ ਨਹੀਂ: ਲੌਂਗੋਵਾਲ ਸੰਗਰੂਰ ਅਕਾਲੀ ਦਲ ਤੋਂ ਅਲੱਗ ਹੋਏ ਅਤੇ ਅਕਾਲੀ ਦਲ ਨੂੰ ਅੱਖਾਂ ਦਿਖਾਉਣ ਵਾਲੇ ਢੀਂਡਸਾ ਪਰਿਵਾਰ ਦੇ ਗੜ੍ਹ ਮੰਨੇ ਜਾਣ ਇਲਾਕੇ ਵਿੱਚ 2 ਫ਼ਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਵੱਡੀ ਰੈਲੀ ਕਰਨ ਜਾ ਰਿਹਾ ਹੈ। ਇਸ ਰੈਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਦੀ ਨੀਤੀਆਂ ਦੇ ਖਿਲਾਫ਼ ਆਵਾਜ਼ ਚੁੱਕਣਗੇ ਅਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਝੂਠੇ ਵਾਅਦਿਆਂ ਦੀ ਗੱਲ ਰੱਖਣਗੇ ਇਸ ਰੈਲੀ ਦੇ ਵਿੱਚ ਨੇਤਾਵਾਂ ਨੇ ਬਹੁਤ ਵੱਡਾ ਕੱਠ ਹੋਣ ਦਾ ਅਨੁਮਾਨ ਦੱਸਿਆ ਹੈ ਅਤੇ ਉਸ ਦੀ ਤਿਆਰੀਆਂ ਦੇ ਲਈ ਅਕਾਲੀ ਦਲ ਦੇ ਸੀਨੀਅਰ ਨੇਤਾ ਰੈਲੀ ਤੋਂ ਪਹਿਲਾਂ ਹੀ ਰੈਲੀ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਹਨ
ਇਸ ਦੌਰਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਲੱਗਣ ਵਾਲੇ ਇਲਜ਼ਾਮਾਂ ਤੋਂ ਪਹਿਲਾਂ ਹੀ ਪੱਲਾ ਝਾੜ ਲਿਆ ਹੈ। ਲੌਂਗੋਵਾਲ ਨੇ ਕਿਹਾ ਕਿ ਇਸ ਰੈਲੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਬੰਧ ਨਹੀਂ ਹੈ। ਨਾ ਹੀ ਇਸ ਰੈਲੀ ਵਿੱਚ ਐਸਜੀਪੀਸੀ ਵੱਲੋਂ ਕੋਈ ਲੰਗਰ ਭੇਜਿਆ ਜਾਵੇਗਾ ਜੋ ਕਿ ਸੁਖਦੇਵ ਸਿੰਘ ਢੀਂਡਸਾ ਵੱਲੋਂ ਕਿਹਾ ਜਾਂਦਾ ਹੈ।
2 ਫ਼ਰਵਰੀ ਨੂੰ ਢੀਂਡਸਾ ਦੇ ਗੜ੍ਹ ਵਿੱਚ ਮੰਨੇ ਜਾਂਦੇ ਸੰਗਰੂਰ ਇਲਾਕੇ ਵਿੱਚ ਅਕਾਲੀ ਦਲ ਇਕੱਠ ਕਰ ਰਿਹਾ ਹੈ। ਅਕਾਲੀ ਦਲ ਦੀ ਇਹ ਕੋਸ਼ਿਸ਼ ਰਹੇਗੀ ਕਿ ਇਹ ਇਸ ਵੇਲੇ ਵੱਧ ਵੱਧ ਇਕੱਠ ਕਰ ਸਕੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਢੀਂਡਸਾ ਪਰਿਵਾਰ ਦੇ ਪਾਰਟੀ ਵਿੱਚੋਂ ਜਾਣ ਨਾਲ ਪਾਰਟੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਵੀ ਵੇਖਣਾ ਹੋਵੇਗਾ ਕਿ ਅਕਾਲੀ ਦਲ ਦੀ ਇਸ ਰੈਲੀ ਨਾਲ ਢੀਂਡਸਾ ਦੇ ਸਿਆਸੀ ਸਫ਼ਰ 'ਤੇ ਕੀ ਪ੍ਰਭਾਵ ਪਵੇਗਾ।