ਮਲੇਰਕੋਟਲਾ:ਪੰਜਾਬੀ ਗਾਇਕ ਸੁਖਵਿੰਦ ਸੁਖੀ ਨਾਲ ਈਟੀਵੀ ਭਾਰਤ (ETV Bhart)ਦੀ ਟੀਮ ਨੇ ਵਿਸ਼ੇਸ਼ ਮੁਲਾਕਾਤ ਕੀਤੀ। ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਜਿਨ੍ਹਾਂ ਵੱਲੋਂ ਪੁਰਾਣੇ ਸਮੇਂ ਅਤੇ ਅੱਜ ਦੇ ਸਮੇਂ ਨੂੰ ਯਾਦ ਕਰਦਿਆਂ ਦੱਸਿਆ ਕਿ ਇੱਕ ਗੀਤ ਗਾ ਕੇ ਸਾਲੋ ਸਾਲ ਚੱਲਦੇ ਰਹਿੰਦੇ ਸੀ ਪਰ ਅੱਜਕੱਲ੍ਹ ਅਜਿਹਾ ਬਿਲਕੁਲ ਵੀ ਨਹੀਂ ਹੋ ਰਿਹਾ ਹੈ।ਸੁਖਵਿੰਦਰ ਸੁਖੀ ਨੇ ਕਿਹਾ ਹੈ ਕਿ ਪੁਰਾਣੀ ਗਾਇਕੀ ਅਤੇ ਅੱਜ ਦੀ ਗਾਇਕੀ ਵਿਚ ਬੁਹਤ ਫਰਕ ਹੈ।
ਵੇਖੋ ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਨਾਲ ਇਕ ਖਾਸ ਮੁਲਾਕਾਤ ਸੁਖਵਿੰਦਰ ਸੁਖੀ ਦਾ ਕਹਿਣਾ ਹੈ ਕਿ ਗੀਤ ਗਾਉਣ ਵਾਲੇ ਨੂੰ ਇਹ ਨਹੀਂ ਪਤਾ ਕਿ ਉਸ ਦਾ ਗੀਤ ਕਿੰਨੇ ਦਿਨ ਚੱਲੇਗਾ ਤੇ ਕਦੋਂ ਕਿਸੇ ਹੋਰ ਦਾ ਗਾਣਾ ਉਸਦੇ ਉੱਪਰ ਦਿਆਂਗੇ ਟ੍ਰੈਂਡਿੰਗ ਵਿਚ ਹੋ ਜਾਵੇਗਾ। ਸੁਖਵਿੰਦਰ ਸੁੱਖੀ ਨੇ ਦੱਸਿਆ ਕਿ ਪਹਿਲਾਂ ਗੀਤ ਕੁਆਲਿਟੀ ਦੇ ਹੁੰਦੇ ਸੀ ਪਰ ਅੱਜਕੱਲ੍ਹ ਕੁਆਲਿਟੀ ਨਹੀਂ ਬਲਕਿ ਕੁਆਂਟਿਟੀ ਚਾਹੀਦੀ ਹੈ। ਜਿੱਥੇ ਗੀਤ ਗਾਉਣ ਵਾਲੇ ਗਾਇਕ ਬਦਲੇ ਹਨ ਉੱਥੇ ਗੀਤ ਲਿਖਣ ਵਾਲੇ ਗੀਤਕਾਰ ਬਦਲੇ ਹਨ।
ਸੁਖਵਿੰਦਰ ਸੁੱਖੀ ਨੇ ਕਿਹਾ ਕਿ ਜੋ ਅੱਜਕੱਲ੍ਹ ਗੀਤਕਾਰਾਂ ਦੀਆਂ ਕਲਮਾਂ ਦੇ ਵਿਚੋਂ ਗੀਤ ਲਿਖੇ ਚਾਂਦਨੀ ਉਨ੍ਹਾਂ ਵਿਚ ਧਾਰਮਿਕ ਸ਼ਬਦਾਂ ਦਾ ਇਸਤੇਮਾਲ ਵਧੇਰੇ ਹੁੰਦਾ ਹੈ। ਜਿਸ ਨਾਲ ਬੇਅਦਬੀ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਮਾਂ ਵਧੀਆ ਸੀ ਪਰ ਅੱਜ ਦਾ ਸਮਾਂ ਟੈਕਨਾਲੋਜੀ ਤੇ ਅਗਾਂਹਵਧੂ ਵਾਲਾ ਤੇਜ਼ੀ ਦੇ ਨਾਲ ਸਮਾਂ ਹੈ।
ਪੰਜਾਬੀ ਗਾਇਕ ਸੁਖਵਿੰਦਰ ਸੁੱਖੀ ਦਾ ਕਹਿਣਾ ਹੈ ਕਿ ਪੰਜਾਬੀ ਗਾਇਕੀ ਦਾ ਯੁੱਗ ਬਦਲ ਗਿਆ ਹੈ।ਉਨ੍ਹਾਂ ਕਿਹਾ ਹੈ ਕਿ ਜਿਥੇ ਲੋਕ ਕੈਸਿਟ ਕੱਢਦੇ ਸਨ ਪਰ ਹੁਣ ਸੋਸ਼ਲ ਮੀਡੀਆ (Social media)ਨੇ ਪੰਜਾਬੀ ਗਾਇਕੀ ਨੂੰ ਸੌਖਾ ਕਰ ਦਿੱਤਾ ਹੈ।
ਇਹਵੀ ਪੜੋ:Bigg Boss OTT Grand Finale: ਦਿਵਿਆ ਅਗਰਵਾਲ ਨੇ ਬਿੱਗ ਬੌਸ ਓਟੀਟੀ ਦਾ ਜਿੱਤਿਆ ਖਿਤਾਬ