ਪੰਜਾਬ

punjab

ETV Bharat / state

ਲਹਿਰਾਗਾਗਾ ਵਿੱਚ ਵੀਕਐਂਡ ਲੌਕਡਾਊਨ ਲਗਾਉਣ ਦੀ ਤਿਆਰੀ - ਵੀਕਐਂਡ ਲੌਕਡਾਊਨ

ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਵੀਰਵਾਰ ਨੂੰ ਐਸਡੀਐਮ ਨੇ ਡੀਐਸਪੀ, ਐਸਐਚਓ ਤੇ ਐਸਐਮਓ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਐਸਡੀਐਮ ਦੇ ਦਫ਼ਤਰ ਵਿੱਚ ਕੀਤੀ ਗਈ।

ਐਸਡੀਐਮ ਨੇ ਡੀਐਸਪੀ ਨੂੰ ਲਹਿਰਾਗਾਗਾ ਵਿੱਚ ਵੀਕਐਂਡ ਲੌਕਡਾਊਨ ਲਗਾਉਣ ਕੀਤੀ ਬੇਨਤੀ
ਐਸਡੀਐਮ ਨੇ ਡੀਐਸਪੀ ਨੂੰ ਲਹਿਰਾਗਾਗਾ ਵਿੱਚ ਵੀਕਐਂਡ ਲੌਕਡਾਊਨ ਲਗਾਉਣ ਕੀਤੀ ਬੇਨਤੀ

By

Published : Jul 23, 2020, 2:44 PM IST

ਲਹਿਰਾਗਾਗਾ: ਕੋਰੋਨਾ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਵੀਰਵਾਰ ਨੂੰ ਐਸਡੀਐਮ ਨੇ ਡੀਐਸਪੀ, ਐਸਐਚਓ ਤੇ ਐਸਐਮਓ ਨਾਲ ਮੀਟਿੰਗ ਕੀਤੀ। ਇਹ ਮੀਟਿੰਗ ਐਸਡੀਐਮ ਦੇ ਦਫ਼ਤਰ ਵਿੱਚ ਕੀਤੀ ਗਈ।

ਐਸਡੀਐਮ ਨੇ ਡੀਐਸਪੀ ਨੂੰ ਲਹਿਰਾਗਾਗਾ ਵਿੱਚ ਵੀਕਐਂਡ ਲੌਕਡਾਊਨ ਲਗਾਉਣ ਕੀਤੀ ਬੇਨਤੀ

ਐਸਡੀਐਮ ਜੀਵਨ ਜੋਤ ਕੌਰ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਚਰਚਾ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ ਕੋਰੋਨਾ ਦੇ ਖ਼ਾਤਮੇ ਨੂੰ ਲੈ ਕੇ 2 ਪਹਿਲੂ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੇ ਪਹਿਲੂ ਵਿੱਚ ਸ਼ਹਿਰ ਵਿੱਚ 2 ਦਿਨ ਦਾ ਵੀਕਐਂਡ ਲੌਕਡਾਊਨ ਲਗਾਉਣ ਲਈ ਉਨ੍ਹਾਂ ਨੇ ਡੀਐਸਪੀ ਨੂੰ ਬੇਨਤੀ ਕੀਤੀ ਹੈ। ਦੂਜੇ ਪਹਿਲੂ ਵਿੱਚ ਉਨ੍ਹਾਂ ਨੇ ਐਸਐਮਓ ਨੂੰ ਕੋਰੋਨਾ ਪੀੜਤਾਂ ਖੇਤਰ ਨੂੰ ਕੰਨਟੇਮੈਂਟ ਜ਼ੋਨ ਬਣਾਉਣ ਲਈ ਕਿਹਾ।

ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਮਾਸਕ ਦੀ ਵਰਤੋਂ ਕਰਨਾ ਲਾਜ਼ਮੀ ਹੈ। ਇਸ ਲਈ ਉਨ੍ਹਾਂ ਵੱਲੋਂ ਲੋਕਾਂ ਨੂੰ ਮਾਸਕ ਦੀ ਵਰਤੋਂ ਕਰਨ ਲਈ ਪੁਲਿਸ ਵਿਭਾਗ ਵੱਲੋਂ ਵੱਖ-ਵੱਖ ਢੰਗਾਂ ਨਾਲ ਲੋਕਾਂ ਨੂੰ ਜਾਗੂਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਹੁਣ ਕੋਈ ਵੀ ਵਿਅਕਤੀ ਮਾਸਕ ਦੀ ਵਰਤੋਂ ਨਹੀਂ ਕਰੇਗਾ ਉਸ ਦਾ ਚਲਾਨ ਕੀਤਾ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਲਹਿਰਾਗਾਗਾ ਵਿੱਚ ਬਹੁਤ ਜ਼ਿਆਦਾ ਕੋਰੋਨਾ ਦੇ ਕੇਸ ਸਾਹਮਣੇ ਆ ਚੁੱਕੇ ਹਨ। ਇਸ ਕਰਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਉਹ ਘੱਟ ਤੋਂ ਘੱਟ ਘਰ ਤੋਂ ਬਾਹਰ ਨਿਕਲਣ ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਹੋਮ ਡਿਲਵਰੀ ਦੀ ਸਹੂਲਤ ਲੈਣ।

ਇਹ ਵੀ ਪੜ੍ਹੋ:ਸਿਵਲ ਹਸਪਤਾਲ ਵਿੱਚ ਨਵੀਂ ਇਮਾਰਤ ਬਣਾਉਣ ਲਈ ਠੇਕੇਦਾਰ ਕਰਦਾ ਸਰਕਾਰੀ ਬਿਜਲੀ ਦੀ ਵਰਤੋਂ

ABOUT THE AUTHOR

...view details