ਪੰਜਾਬ

punjab

ETV Bharat / state

ਪੀਟੀਏ ਫੰਡ ਦੇ ਵਿਰੋਧ 'ਚ ਐਸਸੀ ਵਿਦਿਆਰਥੀਆਂ ਨੇ ਘੇਰੀ ਯੂਨੀਵਰਸਿਟੀ - ਪੀਟੀਏ ਫੰਡ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਆਉਂਦੇ ਯੂਨੀਵਰਸਿਟੀ ਕਾਲਜ ਬੇਨੜਾ ਵਿੱਚ ਐਸ.ਸੀ ਵਿਦਿਆਰਥੀ ਨੇ ਪੀਟੀਏ ਫੰਡ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ।

ਪੀਟੀਏ ਫੰਡ ਦੀ ਫਸੂਲੀ ਦੇ ਵਿਰੋਧ ਵਿੱਚ ਐਸਸੀ ਵਿਦਿਆਰਥੀਆਂ ਨੇ ਕਾਲਜ ਬਾਹਰ ਕੀਤਾ ਰੋਸ ਮੁਜ਼ਾਹਰਾ
ਪੀਟੀਏ ਫੰਡ ਦੀ ਫਸੂਲੀ ਦੇ ਵਿਰੋਧ ਵਿੱਚ ਐਸਸੀ ਵਿਦਿਆਰਥੀਆਂ ਨੇ ਕਾਲਜ ਬਾਹਰ ਕੀਤਾ ਰੋਸ ਮੁਜ਼ਾਹਰਾ

By

Published : Aug 10, 2020, 4:54 PM IST

ਸੰਗਰੂਰ: ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੀ ਅਗਵਾਈ ਹੇਠ ਧੂਰੀ ਦੇ ਯੂਨੀਵਰਸਿਟੀ ਕਾਲਜ ਬੇਨੜਾ ਦੇ ਐਸ ਸੀ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਕਾਲਜ ਅੰਦਰ ਦਾਖ਼ਲ ਹੋ ਕੇ ਨਾਰੇਬਾਜੀ ਕੀਤੀ ਅਤੇ ਪ੍ਰਿੰਸੀਪਲ ਦੇ ਦਫਤਰ ਦੇ ਅੱਗੇ ਧਾਰਨਾ ਲਗਾਇਆ। ਉਨ੍ਹਾਂ ਦੀ ਮੰਗ ਸੀ ਕੇ ਉਨ੍ਹਾਂ ਤੋਂ ਸਰਕਾਰ ਦੁਆਰਾ ਪਹਿਲਾ ਪੀਟੀਏ ਫੰਡ ਨਹੀਂ ਲਿਆ ਜਾਂਦਾ ਸੀ ਅਤੇ ਨਾ ਹੀ ਉਨ੍ਹਾਂ ਤੋਂ ਦਾਖਲਾ ਫਾਰਮ ਦੀ ਕੋਈ ਫੀਸ ਲਈ ਜਾਂਦੀ ਸੀ ਪਰ ਇਸ ਵਾਰ ਦਾਖਲਾ ਫਾਰਮ ਫੀਸ ਅਤੇ ਪੀਟੀਏ ਫੰਡ ਲਿਆ ਜਾ ਰਿਹਾ ਹੈ।

ਪੀਟੀਏ ਫੰਡ ਦੀ ਫਸੂਲੀ ਦੇ ਵਿਰੋਧ ਵਿੱਚ ਐਸਸੀ ਵਿਦਿਆਰਥੀਆਂ ਨੇ ਕਾਲਜ ਬਾਹਰ ਕੀਤਾ ਰੋਸ ਮੁਜ਼ਾਹਰਾ
ਰੈਡੀਕਲ ਯੂਨੀਅਨ ਦੇ ਪ੍ਰਧਾਨ ਰਾਸ਼ਪਿੰਦਰ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਕਾਲਜ ਬੇਨੜਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧੀਨ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਕਾਲਜ ਬੇਨੜਾ ਸਣੇ 12 ਅਜਿਹੇ ਕਾਲਜ ਹਨ ਜੋ ਕਿ ਇਸ ਵੇਲੇ ਐਸ.ਸੀ ਵਿਦਿਆਰਥੀਆਂ ਤੋਂ ਫ਼ੀਸ ਤੇ ਪੀਟੀਏ ਫੰਡ ਵਸੂਲ ਰਹੇ ਹਨ। ਪਹਿਲਾਂ ਅਜਿਹਾ ਬਿਲਕੁਲ ਵੀ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਨੇ ਇਸ ਪੀਟੀਏ ਫੰਡ ਨੂੰ ਇਸ ਸਾਲ ਹੀ ਲਾਗੂ ਕੀਤਾ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਉਸ ਵੇਲੇ ਪੀਟੀਏ ਫੰਡ ਜਾਰੀ ਕੀਤੀ ਜਦੋਂ ਤਮਾਮ ਸਰਕਾਰਾਂ ਲੋਕਾਂ ਲਈ ਰਾਹਤ ਪੈਕੇਜ ਜਾਰੀ ਕਰ ਰਹੀਆਂ ਹਨ ਪਰ ਸਾਡੀ ਸਰਕਾਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਐਸ.ਸੀ ਵਿਦਿਆਰਥੀਆਂ ਉੱਤੇ ਵਾਧੂ ਦਾ ਭਾਰ ਪਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦੇ ਵਿਰੋਧ ਵਿੱਚ ਹੀ ਉਨ੍ਹਾਂ ਨੇ ਪਿਛਲੇ ਦਿਨੀਂ ਵੱਖ-ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕੀਤੇ ਸਨ। ਇਸ ਦੌਰਾਨ ਉਨ੍ਹਾਂ ਨੇ 24 ਜੁਲਾਈ ਨੂੰ ਹੀ ਪਟਿਆਲਾ ਦੀ ਪੰਜਾਬੀ ਯੁਨੀਵਰਸਿਟੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਯੁਨੀਵਰਸਿਟੀ ਨੂੰ ਮੰਗ ਪੱਤਰ ਦਿੱਤਾ ਸੀ। ਇਸ ਮੰਗ ਪੱਤਰ ਦੌਰਾਨ ਯੁਨੀਵਰਸਿਟੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਇੱਕ ਹਫ਼ਤੇ ਵਿੱਚ ਉਹ ਸਾਡੀਆਂ ਮੰਗਾਂ ਦਾ ਹਲ ਕਰਨਗੇ ਤੇ ਇਸ ਪੀਟੀਏ ਫੰਡ ਦੇ ਫੈਸਲੇ ਨੂੰ ਵਾਪਸ ਲੈਣਗੇ ਪਰ ਯੁਨੀਵਰਸਿਟੀ ਨੇ ਉਸ ਇੱਕ ਹਫ਼ਤੇ ਵਿੱਚ ਦਾਖ਼ਲੇ ਦੀ ਗਤੀਵਿਧੀਆਂ ਵਿੱਚ ਵਾਧਾ ਕੀਤਾ ਤੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਸ ਧੋਖੇ ਦੇ ਵਿਰੋਧ ਵਿੱਚ ਹੀ ਉਹ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਨ।

ਇਹ ਵੀ ਪੜ੍ਹੋ:ਧਾਰਮਿਕ ਸਦਭਾਵਨਾ ਦੀ ਉਦਾਹਰਣ: 'ਰਾਮ ਮੰਦਰ ਲਈ ਸਭ ਤੋਂ ਵੱਡਾ ਘੰਟਾ ਭਾਰ 2.1 ਟਨ

ABOUT THE AUTHOR

...view details