ਸੰਗਰੂਰ: ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡ ਬੀਤੀ ਰਾਤ ਪਿੰਡ ਆਹਲੂਪੁਰ ਦੇ ਵਿਚ ਨਿਊ ਢੰਡਾਲ ਨਹਿਰ (New Dhandal Rajbaha ) ਵਿੱਚ ਪਾੜ ਪੈਣ ਕਾਰਨ ਕਿਸਾਨਾਂ ਦੀ 40 ਏਕੜ ਪੱਕੀ ਝੋਨੇ ਦੀ ਫਸਲ (40 acres of mature paddy crop ) ਵਿੱਚ ਪਾਣੀ ਭਰ ਜਾਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਵਾਰ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਉਨ੍ਹਾਂ ਨੂੰ ਘਾਟਾ ਸਹਿਣਾ ਪੈ ਰਿਹਾ ਹੈ । ਉਨ੍ਹਾਂ ਕਿਹਾ ਦੋ ਤਿੰਨ ਮਹੀਨੇ ਬਾਅਦ ਨਹਿਰ ਟੁੱਟ ਜਾਂਦੀ ਹੈ ਅਤੇ ਹੁਣ ਫਿਰ ਇਹ ਨਹਿਰ ਬੀਤੀ ਰਾਤ ਬਾਰਾਂ ਵਜੇ ਦੇ ਕਰੀਬ ਟੁੱਟ ਚੁੱਕੀ ਹੈ ਜਿਸ ਕਾਰਨ ਕਿਸਾਨਾਂ ਦੀ 40 ਏਕੜ ਦੇ ਕਰੀਬ ਫਸਲ ਪਾਣੀ ਵਿਚ ਡੁੱਬੀ (40 acres of crops were submerged in water) ਹੈ ਅਤੇ ਫ਼ਸਲਾਂ ਵਿਚ ਤਿੰਨ ਤੋਂ ਚਾਰ ਫੁੱਟ ਪਾਣੀ ਭਰਿਆ ਹੋਇਆ ਹੈ।
ਕਿਸਾਨਾਂ ਨੇ ਦੱਸਿਆ ਕਿ ਇਸ ਨਹਿਰ ਵੱਲ ਪ੍ਰਸ਼ਾਸਨ ਕੋਈ ਵੀ ਧਿਆਨ ਨਹੀਂ ਦੇ ਰਿਹਾ ਜਦੋਂ ਕਿ ਇਹ ਨਹਿਰ ਨਵੀਂ ਬਣਨੀ ਚਾਹੀਦੀ ਹੈ (canal should be made new) ਅਤੇ ਇਸਦਾ ਬਹੁਤ ਹੀ ਬੁਰਾ ਹਾਲ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਿਸਾਨਾਂ ਦਾ ਸਾਥ ਦਿੱਤਾ ਜਾਵੇ ਕਿਉਂਕਿ ਕਿਸਾਨ ਸਵੇਰ ਤੋਂ ਖ਼ੁਦ ਹੀ ਦਰਾਰ ਨੂੰ ਬੰਦ ਕਰਨ ਦੇ ਵਿੱਚ ਲੱਗੇ ਹੋਏ ਹਨ।