ਸੰਗਰੂਰ :ਕਈ ਨੌਜਵਾਨ ਆਪਣੀ ਗੇਮ ਨੂੰ ਲੈ ਕੇ ਇੰਨੇ ਗੰਭੀਰ ਹੁੰਦੇ ਹਨ ਕਿ ਉਹ ਆਪਣੀ ਗੇਮ ਉੱਤੇ ਹੀ ਪੂਰਾ ਧਿਆਨ ਦਿੰਦੇ ਹਨ ਅਤੇ ਕਈ ਮੈਡਲ ਵੀ ਹਾਸਿਲ ਕਰਦੇ ਹਨ। ਇਸ ਤੋਂ ਬਾਅਦ ਸਰਕਾਰ ਵੱਲੋਂ ਉਹਨਾਂ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਂਦੀਆਂ ਹਨ। ਨੌਕਰੀ ਸਮੇਂ ਵੀ ਸਰਕਾਰਾਂ ਵੱਲੋਂ ਉਹਨਾਂ ਖਿਡਾਰੀਆਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਕਿ ਤੁਸੀਂ ਨੌਕਰੀ ਦੇ ਨਾਲ ਨਾਲ ਗੇਮਾਂ ਹੀ ਖੇਡਣੀਆਂ ਹਨ। ਇਸ ਤੋਂ ਬਾਅਦ ਮੁਲਾਜ਼ਮ ਆਪਣੀ ਡਿਊਟੀ ਦੇ ਨਾਲ ਨਾਲ ਗੇਮਾਂ ਵੱਲ ਵੀ ਪੂਰਾ ਧਿਆਨ ਦਿੰਦੇ ਹਨ ਅਤੇ ਆਪਣਾ ਤੇ ਆਪਣੇ ਮਹਿਕਮੇ ਦਾ ਨਾਂ ਰੌਸ਼ਨ ਕਰਦੇ ਹਨ।
ਸੰਗਰੂਰ ਪਹੁੰਚਣ ਉੱਤੇ ਸਵਾਗਤ :ਇਸੇ ਕੜੀ ਵਿੱਚ ਬੌਕਸਰ ਏਐੱਸਆਈ ਪੰਕਜ ਸੈਨੀ ਨੇ 72ਵੀਂ ਆਲ ਇੰਡਿਆ ਪੁਲਿਸ ਖੇਡਾਂ ’ਚ ਗੋਲਡ ਮੈਡਲ ਜਿੱਤਿਆ ਹੈ। ਆਪਣੇ ਭਾਰ ਵਰਗ 48 ਤੋਂ 51 ਵਿੱਚ ਉਨ੍ਹਾਂ ਨੇ ਗੋਲਡ ਮੈਡਲ ਹਾਸਲ ਕਰਕੇ ਪੰਜਾਬ ਪੁਲਿਸ ਦਾ ਮਾਣ ਵਧਾਇਆ ਹੈ। ਜਾਣਕਾਰੀ ਮੁਤਾਬਿਕ ਸੰਗਰੂਰ ਪੁੱਜਣ ’ਤੇ ਸੀਨੀਅਰ ਬੌਕਸਰਾਂ ਤੇ ਕੋਚ ਸਾਹਿਬਾਨਾਂ ਨੇ ਪੰਕਜ ਦਾ ਭਰਵਾਂ ਸਵਾਗਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਪੰਕਜ ਸੈਣੀ 5 ਗੋਲਡ, 2 ਸਿਲਵਰ ਤੇ ਇਕ ਕਾਂਸੇ ਦਾ ਮੈਡਲ ਹਾਸਲ ਕਰ ਚੁੱਕਾ ਹੈ।