ਮੁੱਖ ਮੰਤਰੀ ਦੇ ਘਰ ਅੱਗੇ ਕੱਚੇ ਮੁਲਾਜ਼ਮਾਂ ਤੇ ਪੁਲਿਸ ਵੱਲੋਂ ਕੀਤਾ ਗਿਆ ਲਾਠੀਚਾਰਜ ਸੰਗਰੂਰ:8736 ਕੱਚੇ ਅਧਿਆਪਕਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਸੰਗਰੂਰ ਵਿੱਚ ਭਗਵੰਤ ਮਾਨ ਦੇ ਘਰ ਦੇ ਸਾਹਮਣੇ ਘਿਰਾਓ ਕੀਤਾ ਹੋਇਆ ਸੀ। ਜਿਸ ਤੋਂ ਬਾਅਦ ਜਦੋਂ ਅਧਿਆਪਕਾਂ ਨੇ ਭਗਵੰਤ ਮਾਨ ਦੇ ਘਰ ਨੂੰ ਘੇਰਾਨਾ ਚਾਹਿਆ ਤਾਂ ਪੁਲਿਸ ਨੇ ੳਨ੍ਹਾਂ ਨੂੰ ਬਲ ਨਾਲ ਰੋਕਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਅਧਿਆਪਕਾਂ ਦੇ ਨਾਲ ਧੱਕਾਮੁੱਕੀ ਵੀ ਹੋਈ ਅਤੇ ਇਸ ਦੇ ਨਾਲ ਹੀ ਕਈਆਂ ਦੇ ਸਿਰਾਂ ਤੋਂ ਪੱਗਾਂ ਵੀ ਲਹਿ ਗਈਆਂ। ਇੰਨ੍ਹਾਂ ਕੱਚੇ ਮੁਲਾਜਮਾਂ ਵਿੱਚ ਔਰਤਾਂ ਵੀ ਸਨ ਜੋ ਧੱਕਾਮੁੱਕੀ ਦਾ ਸ਼ਿਕਾਰ ਹੋਈਆਂ, ਜਿੰਨ੍ਹਾਂ ਦੀਆਂ ਸਿਰਾਂ ਦੀਆਂ ਚੁੰਨੀਆਂ ਵਿੱਚ ਪੈਰਾਂ ਵਿੱਚ ਰੁਲਦੀਆਂ ਦਿਖਾਈ ਦਿੱਤੀਆਂ।
ਧੱਕਾਮੁੱਕੀ ਮਗਰੋਂ ਹੰਗਾਮਾ: ਪੁਲਿਸ ਅਤੇ ਕੱਚੇ ਅਧਿਆਪਕਾਂ ਨਾਲ ਹੋਈ ਧੱਕਾ-ਮੁੱਕੀ ਤੋਂ ਬਾਅਦ ਮਾਮਲਾ ਕਾਫੀ ਗਰਮਾ ਗਿਆ ਹੈ। ਇਸਦੇ ਨਾਲ ਹੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕੀ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਕਿੰਨੀ ਬੇਰਹਿਮੀ ਨਾਲ ਕੁੱਟ-ਕੁੱਟ ਕੇ ਭਜਾਇਆ ਅਤੇ ਲੱਤਾਂ ਬਾਹਾਂ ਤੋਂ ਫੜ੍ਹ ਕੇ ਗੱਡੀਆਂ ਵਿੱਚ ਸੁੱਟਿਆ ਗਿਆ।
ਕੱਚੇ ਅਧਿਆਪਕਾਂ ਦੀ ਹੱਡੀ ਬੀਤੀ:ਪ੍ਰਦਰਸ਼ਨ ਕਰਦੇ ਅਧਿਆਪਕਾਂ ਨੇ ਆਖਿਆ ਕਿ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਜਦਕਿ ਸੱਤਾ 'ਚ ਆਉਣ ਤੋਂ ਪਹਿਲਾ ਖੁਦ ਮੁੱਖ ਮੰਤਰੀ ਤੇ ਕੇਜਰੀਵਾਲ ਨੇ ਮੁਹਾਲੀ ਧਰਨੇ 'ਚ ਆ ਕੇ ਆਖਿਆ ਸੀ ਕਿ ਸਾਡੀ ਸਰਕਾਰ ਆਉਣ 'ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ ਸਰਕਾਰ ਬਣੀ ਨੂੰ ਵੀ ਸਾਲ ਹੋ ਗਿਆ ਹੈ, ਸਾਡੇ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਆਖਿਆ ਕਿ ਇੱਥੇ ਪੁਲਿਸ ਵੱਲੋਂ ਸਾਡੇ ਨਾਲ ਧੱਕਾ ਮੁੱਕੀ ਕੀਤੀ ਗਈ ਚੁੰਨੀਆਂ ਉਤਾਰੀਆਂ ਗਈ ਸਾਨੂੰ ਜ਼ਲੀਲ ਕੀਤਾ ਗਿਆ। ਇਸੇ ਦੌਰਾਨ ਇਕ ਅਧਿਆਪਕਾਂ ਨੇ ਰੋਂਦੇ ਹੋਏ ਦੱਸਿਆ ਕਿ ਜਦੋਂ ਅਸੀਂ ਘਰ ਜਾਂਦੇ ਹਾਂ ਤਾਂ ਸਾਡੇ ਬੱਚੇ ਪੁੱਛਦੇ ਨੇ ਤੁਸੀਂ ਪੱਕੇ ਕਦੋ ਹੋਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇੰਨੀ ਘੱਟ ਤਨਖ਼ਾਹ ਨਾਲ ਗੁਜ਼ਾਰਾ ਨਹੀਂ ਹੁੰਦਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਆਖਿਆ ਕਿ ਜਦੋਂ ਤੱਕ ਸਾਰੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਟਸ ਤੋਂ ਮਸ ਨਹੀਂ ਹੋਵਾਂਗੇ।
ਕੱਚੇ ਮੁਲਾਜ਼ਮਾਂ ਦੀਆਂ ਮੰਗਾਂ: ਕਾਬਲੇਜ਼ਿਕਰ ਹੈ ਕਿ ਕੱਚੇ ਅਧਿਆਪਕ ਆਪਣੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਕੱਚੇ ਅਧਿਆਪਕਾਂ ਨੂੰ ਪੱਕਾ ਨਹੀਂ ਕੀਤਾ ਜਾਂਦਾ ਉਨ੍ਹਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਰਹੇਗਾ।