ਸੰਗਰੂਰ: ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਣੇ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਇਸ ਤੋਂ ਬਾਅਦ ਵੀ ਸਰਕਾਰ ਨੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਹੈ। ਫਿਰ ਚਾਹੇ ਉਹ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਹੋਵੇ ਚਾਹੇ ਮੋਬਾਈਲ ਫੋਨ ਦੇਣ ਦਾ ਦਾਅਵਾ ਉਨ੍ਹਾਂ ਦੇ ਸਾਰੇ ਵਾਅਦੇ ਤੇ ਦਾਅਵੇ ਝੂਠ ਸਾਬਿਤ ਹੁੰਦੇ ਹੋਏ ਜਾਪ ਰਹੇ ਹਨ।
ਸੰਗਰੂਰ ਦੇ ਵਿਧਾਇਕ ਤੇ ਕੈਬਿਨੇਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਹਲਕੇ ਦੇ ਵਾਰਡ ਨੰਬਰ 24 ਦੀ ਗੱਲ ਕਰੀਏ ਤਾਂ ਸੀਵਰੇਜ ਦੀ ਸੱਮਸਿਆ ਨਾਲ ਲੋਕਾਂ ਨੂੰ ਰੋਜ਼ ਨਜਿੱਠਣਾ ਪੈ ਰਿਹਾ ਹੈ। ਲੋਕ ਨਰਕ ਨਾਲੋਂ ਬੱਤਰ ਜ਼ਿੰਦਗੀ ਜਿਉਣ ਨੂੰ ਮਜਬੂਰ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਲੈਣ ਵੇਲੇ ਤਾਂ ਇਹ ਰਾਜਨੇਤਾ ਕੋਈ ਜਾਤ ਧਰਮ ਨਹੀਂ ਵੇਖਦੇ ਪਰ ਜਦੋਂ ਕੰਮ ਕਰਵਾਉਣਾ ਹੋਵੇ ਤਾਂ ਉਹ ਛੋਟੀ ਜਾਤ ਵਾਲਿਆਂ ਨਾਲ ਵਿਤਕਰਾ ਕਰਦੇ ਹਨ।