ਸੰਗਰੂਰ-ਲਹਿਰਾਗਾਗਾ ਦੇ ਪਿੰਡ ਵਿੱਚ ਦਿਨੋਂ-ਦਿਨ ਹੋ ਰਹੀਆ ਚੋਰੀਆਂ ਵਿਰੁੱਧ ਪੁਲਿਸ ਦੀ ਢਿੱਲੀ ਕਾਰਵਾਈ ਖਿਲਾਫ ਨੇੜਲੇ ਪਿੰਡ ਮਕੋਰੜ ਸਾਹਿਬ ਦੇ ਪਿੰਡ ਵਾਸੀਆਂ ਨੇ ਪੁਲਿਸ ਥਾਣਾ ਮੂਣਕ ਮੂਹਰੇ ਜਾਖਲ ਪਾਤੜਾ ਰੋਡ ਜਾਮ ਕਰਕੇ ਪੁਲਿਸ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਚੋਰਾਂ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਕਿਹਾ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਮਕੋਰੜ ਸਾਹਿਬ ਵਿਖੇ ਖੇਤਾਂ ਵਿੱਚ ਟਿਊਬਵੈੱਲ ਦੀਆਂ ਤਾਰਾਂ ਅਤੇ ਬਿਜਲੀ ਟਰਾਂਸਫਾਰਮਰਾਂ ਵਿੱਚ ਤੇਲ ਅਤੇ ਕਈ ਕੀਮਤੀ ਸਾਮਾਨ ਚੋਰੀ ਹੋ ਰਿਹਾ ਹੈ। ਪਿੰਡ ਵਾਸੀ ਨੇ ਕੁੱਝ ਦਿਨ ਪਹਿਲਾਂ ਮੂਣਕ ਵਿਖੇ ਲਿਖਤੀ ਕਾਰਵਾਈ ਕਰਵਾ ਚੁੱਕੇ ਹਨ, ਜਿਸ ਉੱਤੇ ਪੁਲਿਸ ਪ੍ਰਸ਼ਾਸਨ ਵੱਲੋ ਚੋਰਾਂ ਉੱਤੇ ਕੋਈ ਕਾਰਵਾਈ ਨਹੀ ਕੀਤੀ ਗਈ।
ਚੋਰਾਂ ਵੱਲੋਂ ਸ਼ਰੇਆਮ ਪਿੰਡ ਦੇ ਆਗੂ ਨੂੰ ਜਾਨੋ ਮਾਰਨ ਦੀ ਧਮਕੀ: ਰੋਸ ਮੁਜਾਹਰਾ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਚੋਰ ਪਿੰਡ ਵਿੱਚ ਸ਼ਰੇਆਮ ਘੁੰਮਦੇ ਨਜ਼ਰ ਆਉਦੇ ਹਨ। ਜੇਕਰ ਪਿੰਡ ਵਾਸੀ ਉਨ੍ਹਾਂ ਨੂੰ ਕੁਝ ਕਹਿੰਦੇ ਹਨ ਤਾਂ ਉਹ ਧਮਕੀ ਦਿੰਦੇ ਹਨ ਅਤੇ ਸਾਰਾ ਪਿੰਡ ਸਹਿਮ ਦੇ ਮਾਹੌਲ ਵਿੱਚ ਜਿਉਂ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਰਾਤ ਨੂੰ 9 ਵਜੇ ਤੋਂ ਬਾਅਦ ਕਿਸੇ ਵੀ ਸੜਕ ਜਾਂ ਖੇਤਾਂ ਵਿੱਚ ਇਕੱਲੇ ਨਹੀਂ ਜਾ ਸਕਦੇ ਕਿਉਂਕਿ ਪਤਾ ਨਹੀ ਕਦੋਂ ਕੋਈ ਮਾਰ-ਕੁੱਟ ਕਰਕੇ ਭੱਜ ਜਾਵੇ। ਪਿੰਡ ਵਾਸੀਆਂ ਦਾ ਪੁਲਿਸ ਪ੍ਰਸ਼ਾਸਨ ਖਿਲਾਫ ਗੁੱਸਾ ਹੈ ਕਿ ਉਹ ਕਾਰਵਾਈ ਕਰਕੇ ਚੋਰਾਂ ਨੂੰ ਗ੍ਰਿਫਤਾਰ ਨਹੀ ਕਰਦੀ। ਬੀਤੇ ਦਿਨੀਂ ਪਿੰਡ ਦੇ ਹੀ ਸ਼ੱਕੀ ਚੋਰਾਂ ਵੱਲੋਂ ਸ਼ਰੇਆਮ ਪਿੰਡ ਦੇ ਆਗੂ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ।