ਸੰਗਰੂਰ: ਧੂਰੀ ਦੇ ਟੋਲ ਪਲਾਜ਼ਾ 'ਤੇ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਿਸ ਵੇਲੇ ਧੂਰੀ-ਲੁਧਿਆਣਾ ਸਟੇਟ ਹਾਈਵੇਅ 'ਤੇ ਟੋਲ ਦੇ ਬਰਾਬਰ ਬਣਾਈ ਗਈ ਟੋਲ ਫ੍ਰੀ ਸੜਕ 'ਤੇ ਆਪਣਾ ਬੂਥ ਲਾ ਕੇ ਪਰਚੀ ਕੱਟਣੀ ਸ਼ੁਰੂ ਕਰ ਦਿੱਤੀ। ਇਸ ਦੀ ਜਾਣਕਾਰੀ ਮਿਲਦਿਆਂ ਹੀ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ਮੌਕੇ 'ਤੇ ਪੁੱਜ ਗਏ।
ਕਾਂਗਰਸੀ ਵਿਧਾਇਕ ਨੇ ਮੁੜ ਲਿਆ ਟੋਲ ਮੁਲਾਜ਼ਮਾਂ ਨਾਲ ਪੰਗਾ - sangrur MLA
ਧੂਰੀ ਤੋਂ ਵਿਧਾਇਕ ਦਲਵੀਰ ਗੋਲਡੀ ਨੇ ਸੰਗਰੂਰ ਦੇ ਧੂਰੀ-ਲੁਧਿਆਣਾ ਸਟੇਟ ਹਾਈਵੇਅ 'ਤੇ ਟੋਲ ਦੇ ਕੋਲ ਬਣਾਈ ਗਈ ਟੋਲ ਫ੍ਰੀ ਸੜਕ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਿਸ ਵੇਲੇ ਟੋਲ ਪਲਾਜ਼ਾ ਵੱਲੋਂ ਆਪਣਾ ਬੂਥ ਲਾ ਕੇ ਪਰਚੀ ਕੱਟਣੀ ਸ਼ੁਰੂ ਕਰ ਦਿੱਤੀ।
ਹਲਕਾ ਕਾਂਗਰਸੀ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਮੌਕੇ 'ਤੇ ਪੁੱਜ ਕੇ ਟੋਲ ਬੂਥ ਚੁਕਵਾ ਦਿੱਤਾ ਤੇ ਬਾਅਦ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੜਕ ਉਨ੍ਹਾਂ ਨੇ ਲੋਕਾਂ ਦੀਆਂ ਸਹੁਲਤਾਂ ਲਈ ਆਪਣੇ ਖਰਚੇ 'ਤੇ ਬਣਵਾਈ ਹੈ ਜਿਸ ਕਰਕੇ ਇਸ ਸੜਕ 'ਤੇ ਕੋਈ ਟੋਲ ਨਹੀਂ ਲਾ ਸਕਦਾ। ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਮੁਤਾਬਕ ਟੋਲ ਪਲਾਜ਼ਾ ਵਾਲੇ ਹਾਈਵੇਅ 'ਤੇ ਹੀ ਟੋਲ ਕੱਟ ਸਕਦੇ ਹਨ।
ਉੱਥੇ ਹੀ ਦੂਜੇ ਪਾਸੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਧਾਇਕ ਵੱਲੋਂ ਬਣਾਵਾਈ ਸੜਕ ਦੇ ਕਾਰਨ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਉਨ੍ਹਾਂ ਨੇ ਇਹ ਗੱਲ ਅਦਾਲਤ ਵਿੱਚ ਚੈਲੇਂਜ ਕੀਤਾ ਸੀ ਕਿ ਤੇ ਅਦਾਲਤ ਦੇ ਹੁਕਮਾਂ ਅਨੁਸਾਰ ਹੀ ਟੋਲ ਵਸੂਲਿਆ ਜਾ ਰਿਹਾ ਸੀ ਪਰ ਵਿਧਾਇਕ ਨੇ ਆ ਕੇ ਕੰਮ ਰੁਕਵਾ ਦਿੱਤਾ ਹੈ।