ਸੰਗਰੂਰ :ਇਹਨੀਂ ਦਿਨੀਂ ਪੰਜਾਬ ਵਿਚ ਵਾਢੀਆਂ ਦਾ ਸ਼ੀਜ਼ਨ ਸ਼ੁਰਰੂ ਹੋ ਗਿਆ ਹੈ, ਸੀਜ਼ਨ ਚੱਲਣ 'ਤੇ ਕਿਸਾਨਾਂ ਵੱਲੋਂ ਆਪਣੀ ਕਣਕ ਦੀ ਫਸਲ ਨੂੰ ਵੱਢ ਕੇ ਵੇਚੇ ਵੇਚਣ ਦਾ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ। ਤਾਂ ਉਥੇ ਹੀ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ, ਕਿ ਕਿਸੇ ਵੀ ਕਿਸਾਨ ਨੂੰ ਮੰਡੀ ਦੇ ਵਿੱਚ ਨਹੀਂ ਰਹੇਗਾ, ਉਹਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇਗਾ ਅਤੇ ਫਸਲ ਦੀ ਖਰੀਦ ਨੂੰ ਲੈ ਕੇ ਵੀ ਪੂਰੇ ਪ੍ਰਬੰਧ ਕੀਤੇ ਜਾਣਗੇ।
ਮੰਡੀਆਂ ਦਾ ਲਿਆ ਜਾਇਜ਼ਾ: ਅੱਜ ਉਸੇ ਲੜੀ ਦੇ ਤਹਿਤ ਸੰਗਰੂਰ ਮੰਡੀ ਵਿਖੇ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਐਸਡੀਐਮ ਦਾ ਦੌਰਾ ਕੀਤਾ ਅਤੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਨਰਿੰਦਰ ਕੌਰ ਭਰਾਜ ਦਾ ਕਹਿਣਾ ਸੀ ਕਿ ਸਾਡੇ ਵੱਲੋਂ ਅੱਜ ਪੂਰੀ ਮੰਡੀਆਂ ਦਾ ਜਾਇਜ਼ਾ ਲਿਆ ਜਾ ਰਿਹਾ ਤੇ ਦੇਖਿਆ ਜਾ ਰਿਹਾ ਹੈ ,ਕਿ ਕਿਸੇ ਤਰ੍ਹਾਂ ਦੀ ਕੋਈ ਵੀ ਕਿਸਾਨਾਂ ਨੂੰ ਖੱਜਲ ਖੁਆਰੀ ਨਾ ਹੋਵੇ ਤੇ ਨਾਲ ਹੀ ਉਨਾਂ ਕਿਹਾ ਕਿ ਜੋ ਬੇਵਕਤ ਪੰਜਾਬ ਵਿੱਚ ਮੀਂਹ ਪਿਆ ਸੀ।ਉਸ ਨਾਲ ਕਿਸੇ ਦਾ ਕੋਈ ਵੀ ਝਾੜ ਨਹੀਂ ਘਟਿਆ ਬਲਕਿ ਫ਼ਸਲ ਪਹਿਲਾਂ ਨਾਲੋਂ ਵੀ ਜ਼ਿਆਦਾ ਨਿਖਰ ਕੇ ਸਾਹਮਣੇ ਆਈ ਹੈ ਹੁਣ ਵੀ ਉਹਨਾਂ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਮੰਡੀ ਵਿੱਚ ਨਹੀਂ ਦਿੱਤੀ ਜਾਏਗੀ ਬੇਸ਼ਕ ਜਾਇਓ ਬਾਰਦਾਨੇ ਦੀ ਸਮੱਸਿਆ ਹੋਵੇ ਜਾਂ ਮੰਡੀਆਂ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਾਂ ਉਨ੍ਹਾਂ ਦੇ ਰਹਿਣ ਦੀ ਸਮੱਸਿਆ ਹੈ ਜੇਕਰ ਦੁਬਾਰਾ ਫਿਰ ਮੀਂਹ ਪੈਂਦਾ ਹੈ ਤਾਂ ਉਸ ਨੂੰ ਇਸੇ ਤਰ੍ਹਾਂ ਦੀ ਸਮੱਸਿਆ ਨਹੀਂ ਆਏਗੀ।